Breaking- ਸੁਰੀਲੇ ਫ਼ਨਕਾਰ ਸਿਲਸਿਲੇ ਤਹਿਤ 17 ਵਾਂ ਪ੍ਰੋਗਰਾਮ ਸਰਕਾਰੀ ਕਾਲਜ ਮੋਹਾਲੀ ਵਿਖੇ ਸ਼ਾਨੋ ਸ਼ੌਕਤ ਨਾਲ ਆਯੋਜਿਤ ਕੀਤਾ ਗਿਆ
ਫਰੀਦਕੋਟ, 28 ਮਾਰਚ – (ਪੰਜਾਬ ਡਾਇਰੀ) ਸੁਰੀਲੇ ਫ਼ਨਕਾਰ ਸਿਲਸਿਲੇ ਤਹਿਤ 17 ਵਾਂ ਪ੍ਰੋਗਰਾਮ ਸਰਕਾਰੀ ਕਾਲਜ ਮੋਹਾਲੀ ਵਿਖੇ ਸ਼ਾਨੋ ਸ਼ੌਕਤ ਨਾਲ ਆਯੋਜਿਤ ਕੀਤਾ ਗਿਆ ਓਲਡ ਸਟੂਡੈਂਟ ਅਸੋਸੀਏਸ਼ਨ ਵੱਲੋਂ ਜਾਰੀ ਇਕ ਪ੍ਰੈਸ ਨੋਟ ਵਿੱਚ ਦਸਿਆ ਗਿਆ ਕਿ ਇਹ ਪ੍ਰੋਗਰਾਮ ਲਗਭਗ ਸਾਡੇ ਤਿੰਨ ਘੰਟੇ ਚੱਲਿਆਂ ਅਤੇ ਇਸ ਵਿੱਚ ਹਿੰਦੁਸਤਾਨੀ ਸੰਗੀਤ ਦੀਆਂ ਵੰਨਗੀਆਂ ਦੀ ਝਲਕ ਸੁਰ ਆਂਗਨ ਦੇ ਨੌਜਵਾਨ ਕਲਾਕਾਰਾਂ ਵਲੋਂ ਬੜੇ ਹੀ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੀਆਂ ਗਈਆਂ।
ਓਲਡ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸੀਪਲ ਸਤਪਾਲ ਗਿਰੋਤਰਾ ਨੇ ਸਾਰਿਆ ਦਾ ਸਵਾਗਤ ਕੀਤਾ। OSA ਦੇ ਉੱਪ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਜੋ ਕਿ ਇਸ ਸਮਾਰੋਹ ਦੇ ਮੇਜ਼ਬਾਨ ਸਨ ਓਹਨਾ OSA ਬਾਰੇ ਜਾਣਕਾਰੀ ਦਿੱਤੀ । ਇਸ ਤੋਂ ਬਾਅਦ ਪ੍ਰੋਗਰਾਮ ਵਿਚ ਪ੍ਰੋ ਰਾਜੇਸ਼ ਮੋਹਨ ਨੇ ਸੁਰੀਲੇ ਫ਼ਨਕਾਰ ਸਿਲਸਲੇ ਬਾਰੇ ਜਾਣਕਾਰੀ ਦਿੱਤੀ ਅਤੇ ਓਹਨਾ ਨੇ ਕਿਹਾ ਕਿ ਅਸ਼ਲੀਲਤਾ,ਨਸ਼ੇ ਅਤੇ ਹਥਿਆਰਾਂ ਨਾਲ ਸਬੰਧਿਤ ਗੀਤਾਂ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਦੇ ਵਖ ਵਖ ਸ਼ਹਿਰਾਂ ਸਕੂਲਾਂ ਕਾਲਜਾਂ ਅਤੇ ਘਰਾਂ ਤੱਕ ਇਹ ਮੁਹਿੰਮ ਪਹੁੰਚ ਰਹੀ ਹੈ। ਪ੍ਰੋਗਰਾਮ ਦਾ ਆਰੰਭ ਪ੍ਰੋ ਰਾਜੇਸ਼ ਮੋਹਨ ਦੁਆਰਾ ਆਪਣੀ ਟੀਮ ਨਾਲ ਬਾਬਾ ਫ਼ਰੀਦ ਜੀ ਦੇ ਸ਼ਲੋਕਾਂ ਦੇ ਗਾਇਣ ਨਾਲ ਹੋਇਆ ਓਹਨਾ ਬਾਬਾ ਫ਼ਰੀਦ ਦੇ ਪ੍ਰਸਿਧ ਸ਼ਲੋਕ ਜਿਵੇਂ “ਫ਼ਰੀਦਾ ਖ਼ਾਕ ਨਾ ਨਿਦੀਏ”
“ਫ਼ਰੀਦਾ ਜੇ ਤੂੰ ਅਕਲ ਲਤੀਫ” ਆਦਿ ਸ਼ਲੋਕਾਂ ਦਾ ਗਾਇਨ ਕੀਤਾ
ਇਸ ਸੂਫ਼ੀਆਨਾ ਰੰਗ ਤੋਂ ਬਾਅਦ ਪ੍ਰੋ ਰਾਜੇਸ਼ ਮੋਹਨ ਨੇ ਸੁਰਜੀਤ ਪਾਤਰ ਦੀ ਪ੍ਰਸਿੱਧ ਰਚਨਾਂ “ਜਗਾਦੇ ਮੋਮਬੱਤੀਆਂ” ਦਾ ਗਾਇਨ ਭੈਰਵੀ ਰਾਗ ਵਿਚ ਹੀ ਕੀਤਾ। ਪ੍ਰੋ ਰਾਜੇਸ਼ ਮੋਹਨ ਨੇ ਵਿਸਥਾਰ ਨਾਲ ਇਹ ਵੀ ਦਸਿਆ ਕਿ ਵਪਾਰੀਕਰਨ ਅਤੇ ਪੂੰਜੀਵਾਦ ਦੇ ਇਸ ਦੌਰ ਵਿੱਚ ਜਦੋਂ ਨੌਜੁਆਨਾਂ ਨੂੰ ਰਚਨਾ ਜਗਤ ਤੋਂ ਤੋੜਿਆਂ ਜਾ ਰਿਹਾ ਓਦੋਂ ਸ਼ਬਦਾਂ ਅਤੇ ਸੰਗੀਤ ਦੇ ਸੁਮੇਲ ਦੀ ਹੋਰ ਬਥੇਰੀ ਲੋੜ ਹੈ ।
ਪ੍ਰੋ ਰਾਜੇਸ਼ ਮੋਹਨ ਨੇ ਸੁਲਤਾਨ ਬਾਹੂ ਦੇ ਆਸ਼ਾਰ ਸੁਣਾ ਕੇ ਸੂਫ਼ੀਆਨਾ ਰੰਗ ਦੇ ਨਾਲ ਨਾਲ ਆਪਣੇ ਵਿੱਦਿਆਰਥੀ ਸੰਦੀਪ ਸਿੰਘ ਨੂੰ ਸ਼ਿਵ ਦੀ ਇਕ ਪ੍ਰਸਿੱਧ ਰਚਨਾ “ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ” ਗਾਉਣ ਲਈ ਸਦਾ ਦਿੱਤਾ । ਇਸ ਤੋਂ ਬਾਅਦ ਨੌਜੁਆਨ ਕਲਾਕਾਰ ਗੁਰਬੀਰ ਸਿੰਘ ਵੱਲੋਂ ਜੱਗਾ ਲੋਕ ਗੀਤ ਦਾ ਗਾਇਨ ਕੀਤਾ ਗਿਆ । ਅਗਲੀ ਵਣਗੀ ਦੇ ਤੌਰ ਤੇ ਰਾਜੇਸ਼ ਮੋਹਨ ਜੀ ਦੀ ਵਿਦਿਆਰਥਣ ਗਗਨਦੀਪ ਕੌਰ ਵੱਲੋਂ ਲੋਕ ਗੀਤ ਮਿਰਜ਼ਾ ਦਾ ਗਾਇਨ ਕੀਤਾ ਗਿਆ ।
ਬ੍ਰਿਜਿੰਦਰਾ ਕਾਲਜ ਦੀ ਵਿਦਿਆਰਥਣ ਕਿਰਨਦੀਪ ਕੌਰ ਵੱਲੋਂ ਰਾਗ ਮਾਰੂ ਬਿਹਾਗ ਤੇ ਆਧਾਰਿਤ “ਸੱਜਣਾ ਰਾਹ ਤੇਰਾ ਤਕ ਤਕ ਹਾਰੀ ਆ ” ਰਚਨਾ ਦਾ ਗਾਇਨ ਕੀਤਾ ਗਿਆ । ਇਸ ਰਚਨਾ ਤੋਂ ਬਾਅਦ ਪ੍ਰੋ ਰਾਜੇਸ਼ ਮੋਹਨ ਨੇ ਇਸ ਰਚਨਾ ਦੇ ਬਾਰੇ ਜਾਣਕਾਰੀ ਦਿੱਤੀ ਕਿ ਓਹਨਾ ਨੇ ਕਿਸ ਤਰ੍ਹਾਂ ਇਸ ਰਚਨਾ ਨੂੰ ਲੋਕਾ ਤੱਕ ਪਹੁੰਚਾਇਆ ਅਤੇ ਲੋਕਾ ਤੋਂ ਭਰਪੂਰ ਹੁੰਗਾਰਾ ਮਿਲਿਆ ।
ਹਿੰਦੁਸਤਾਨੀ ਫ਼ਿਲਮੀ ਸੰਗੀਤ ਦੀ ਵੰਨਗੀ ਦੇ ਤੌਰ ਤੇ ਕਿਰਨਦੀਪ ਵੱਲੋ ਦੋ ਗੀਤਾਂ ਦਾ ਗਾਇਨ ਕੀਤਾ ਗਿਆ। ਸ਼ਕੀਲ ਬਦਾਓਨੀ ਦੀ ਰਚਨਾ ” ਨਾ ਮਿਲਤਾ ਗ਼ਮ ਤੋਂ ਬਰਬਾਦੀ ਕੇ ਅਫ਼ਸਾਨੇ ਕਹਾ ਜਤੇ ” ਅਤੇ ਸਾਹਿਰ ਲੁਧਿਆਣਵੀ ਦੀ ਰਚਨਾ “ਤੁਮ ਆਪਣਾ ਰੰਜੋ ਗ਼ਮ ਆਪਣੀ ਪ੍ਰੇਸ਼ਾਨੀ ਮੁਝੇ ਦੇ ਦੋ ” ਇੰਨਾ ਦੋਹਾਂ ਰਚਨਾਵਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਸ਼ਲਾਘਾ ਮਿਲੀ ਸਰਕਾਰੀ ਕਾਲਜ ਮੋਹਾਲੀ ਦੇ ਯੂਥ ਕੁਆਰਡੀਨੇਟਰ ਅਤੇ ਮੁਖੀ ਜੋਗਰਫ਼ੀ ਵਿਭਾਗ ਪ੍ਰੋ ਜਸਪਾਲ ਸਿੰਘ ਨੇ ਆਪਣੇ ਜਜ਼ਬਾਤ ਦਾ ਇਜ਼ਹਾਰ ਕਰਦੇ ਦਸਿਆ ਕਿ ਪ੍ਰੋ ਰਾਜੇਸ਼ ਮੋਹਨ ਅਤੇ ਓਹਨਾ ਦੀ ਟੀਮ ਦੇ ਆਉਣ ਤੇ ਜੋ ਖੁਸ਼ੀ ਮਿਲੀ ਹੈ ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ । ਪ੍ਰੋਗਰਾਮ ਜਦੋਂ ਆਪਣੇ ਸਿਖ਼ਰ ਤੇ ਪਹੁੰਚ ਰਿਹਾ ਸੀ ਓਦੋਂ ਪ੍ਰੋ ਰਾਜੇਸ਼ ਮੋਹਨ ਨੇ ਆਪਣੀ ਇਕ ਪੁਰਾਣੀ ਗ਼ਜ਼ਲ ” ਤੁਮਹੇ ਮੰਜ਼ਿਲੋਂ ਕਿ ਖ਼ਬਰ ਨਹੀਂ ਮੁਝੇ ਰਸਤੋਂ ਕਾ ਪਤਾ ਨਹੀਂ ” ਗਾ ਕੇ ਸਰੋਤਿਆਂ ਦੀ ਵਾਹ ਵਾਹੀ ਲੁੱਟੀ । ਕਿਰਨਦੀਪ ਕੌਰ ਵੱਲੋਂ ਪੁਰਾਣੀ ਪਾਕਿਸਤਾਨੀ ਕਵਾਲੀ ਦਾ ਗਾਇਨ ਕੀਤਾ ਗਿਆ ਜਿਸ ਤੇ ਸਰੋਤੇ ਮੰਤਰ ਮੁਗਧ ਹੋ ਗਏ ਪ੍ਰੋ ਰਾਜੇਸ਼ ਮੋਹਨ ਨੇ ਇਕ ਗੀਤ ਕੋਰਸ ਦੇ ਰੂਪ ਵਿਚ ਗਾਇਆ ਜੋ ਮਲਕੌਸ ਰਾਗ ਵਿਚ ਸੀ ਜਿਸ ਦੇ ਬੋਲ ਸਨ
” ਪ੍ਰਿੰਦੋ ਕੋਂ ਯੇ ਸਮਝਾਓ ਵੋ ਮੌਸਮ ਫਿਰ ਸੇ ਆਏਗਾ” ਜਦੋਂ ਸਾਰੇ ਸ੍ਰੋਤੇ ਓਹਨਾ ਨਾਲ ਇਹ ਗੀਤ ਗਾ ਰਹੇ ਸਨ ਤਾਂ ਇਹ ਦਿਲਕਸ਼ ਮੰਜ਼ਰ ਬਣ ਗਿਆ ਪ੍ਰੋਗਰਾਮ ਨੂੰ ਸਿਖ਼ਰ ਤੇ ਪਹੁੰਚਾਉਂਦੀਆਂ ਪ੍ਰੋ ਰਾਜੇਸ਼ ਮੋਹਨ ਨੇ ਆਪਣੀ ਇਕ ਪੰਜਾਬੀ ਰਚਨਾ ਰੰਗ ਬਿਰੰਗੇ ਬੋਲ ਗਾਈ ਇਸ ਰੰਗਾ ਰੰਗ ਪ੍ਰੋਗਰਾਮ ਤੋਂ ਬਾਅਦ ਸਾਨੀਆਂ ਜੈਨ ਵੱਲੋ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ । ਪ੍ਰੋਗਰਾਮ ਵਿੱਚ ਕਾਲਜ ਅਤੇ ਸਕੂਲਾਂ ਤੋਂ ਅਤੇ ਅਧਿਆਪਕ ਵੀ ਸ਼ਾਮਲ ਹੋਏ ਪ੍ਰੋ ਰਾਜੇਸ਼ ਮੋਹਨ ਨੇ ਸੁਨੇਹਾ ਦਿੱਤਾ ਕਿ ਅਸੀਂ ਅਜੋਕੇ ਨੌਜੁਆਨਾਂ ਨੂੰ ਸ਼ਾਸਤਰੀ ਸੰਗੀਤ ਵੱਲ ਤੋਰਨ ਦਾ ਉਪਰਾਲਾ ਕਰਾਗੇ ਤਾਂ ਕਿਤੇ ਨਾ ਕਿਤੇ ਅਸੀਂ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਵਿੱਚ ਕਾਮਯਾਬ ਹੋਵਾਗੇ ।
ਜਾਰੀ ਕਰਤਾ : ਕੁਲਵੰਤ ਸਿੰਘ ਮੀਤ ਪ੍ਰਧਾਨ ਓਲਡ ਸਟੂਡੈਂਟ ਐਸੋਸੀਏਸ਼ਨ