Image default
About us ਤਾਜਾ ਖਬਰਾਂ

Breaking- ਸੂਫੀ ਗਾਇਕ ਕੰਵਰ ਗਲੇਵਾਲ ਦੇ ਘਰ ਤੇ ਐਨ ਆਈ ਏ ਵੱਲੋਂ ਛਾਪੇਮਾਰੀ ਕੀਤੀ ਗਈ

Breaking- ਸੂਫੀ ਗਾਇਕ ਕੰਵਰ ਗਲੇਵਾਲ ਦੇ ਘਰ ਤੇ ਐਨ ਆਈ ਏ ਵੱਲੋਂ ਛਾਪੇਮਾਰੀ ਕੀਤੀ ਗਈ

ਚੰਡੀਗੜ੍ਹ, 19 ਦਸੰਬਰ – ਪੰਜਾਬ ਦੇ ਮਸ਼ਹੂਰ ਗਾਇਕ ਕੰਵਰ ਗਰੇਵਾਲ ਦੇ ਮੋਹਾਲੀ ਸਥਿਤ ਘਰ ਅੱਜ ਐਨ ਆਈ ਏ ਨੇ ਵਿੱਚ ਛਾਪੇਮਾਰੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਐਨ ਆਈ ਏ ਨੇ ਕੰਵਰ ਗਰੇਵਾਲ ਤੋਂ ਗੈਂਗਸਟਰਾਂ ਨਾਲ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਕਈ ਹੋਰ ਸਿੰਗਰਾਂ ਤੋਂ ਵੀ ਗੈਂਗਸਟਰਾਂ ਨੂੰ ਲੈ ਕੇ ਪੁੱਛਗਿੱਛ ਕਰ ਚੁੱਕੀ ਹੈ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐਨਆਈਏ ਨੇ ਕਈ ਪੰਜਾਬੀ ਸਿੰਗਰਾਂ ਤੋਂ ਪੁੱਛਗਿੱਛ ਕੀਤੀ ਹੈ। ਇਸ ਦੇ ਨਾਲ ਨਾਲ ਹੀ ਐਨਆਈਏ ਇਸ ਪੱਖ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਗੈਂਗਸਟਰ ਪੰਜਾਬੀ ਗੀਤਾਂ ‘ਚ ਆਪਣਾ ਪੈਸਾ ਲਗਾ ਕੇ ਸਿੰਗਰਾਂ ਕੋਲੋਂ ਗੀਤ ਗਵਾ ਰਹੇ ਹਨ।
ਦੱਸ ਦਈਏ ਕਿ ਕੰਵਰ ਗਰੇਵਾਲ ਨੇ ਹਾਲ ਹੀ ‘ਚ ‘ਰਿਹਾਈ’ ਗੀਤ ਗਾਇਆ ਸੀ। ਇਸ ਗਾਣੇ ‘ਚ ਗਾਇਕ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਮੁੱਦਾ ਉਠਾਇਆ ਸੀ। ਇਸ ਤੋਂ ਬਾਅਦ ਉਹ ਐਨਆਈਏ ਦੇ ਰਾਡਾਰ ‘ਤੇ ਹੈ। ਇਸ ਦੇ ਨਾਲ ਹੀ ਹੋਰ ਵੀ ਕਈ ਗਾਇਕਾਂ ਤੋਂ ਇਸ ਸਿਲਸਿਲੇ ‘ਚ ਪੁੱਛਗਿੱਛ ਕੀਤੀ ਜਾ ਸਕਦੀ ਹੈ। ਐਨਆਈਏ ਵਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਗੈਂਗਸਟਰ ਪੰਜਾਬੀ ਗਾਇਕਾਂ ਨੂੰ ਪੈਸੇ ਦੇ ਕੇ ਉਨ੍ਹਾਂ ਤੋਂ ਅਜਿਹੇ ਗੀਤ ਗਵਾਉਂਦੇ ਹਨ।

Related posts

ਪੰਜਾਬ ਵਿਚ ਸਰਕਾਰੀ ਦਫਤਰਾਂ ਦਾ ਸਮਾਂ ਬਦਲਿਆ

punjabdiary

ਇੱਕ ਵਾਰ ਫਿਰ ਪੰਜਾਬ ‘ਚ ਰੈੱਡ ਅਲਰਟ, 2 ਦਿਨ ਕੜਾਕੇ ਦੀ ਠੰਡ ਪੈਣ ਦੀ ਚਿਤਾਵਨੀ ਜਾਰੀ

punjabdiary

Breaking News- ਤੁਰਕੀ ਅਤੇ ਸੀਰੀਆਂ ਬਚਾਅ ਕਾਰਜਾ ਵੱਲੋਂ ਮਲਬੇ ਹੇਠੋ ਇਕ ਛੋਟੀ ਬੱਚੀ ਨੂੰ ਚਾਰ ਦਿਨਾਂ ਬਾਅਦ ਕੱਢਿਆ ਗਿਆ, ਬੱਚੀ ਨੂੰ ਜ਼ਿੰਦਾ ਕੱਢਿਆ ਗਿਆ

punjabdiary

Leave a Comment