Image default
ਤਾਜਾ ਖਬਰਾਂ

Breaking- ਸੂਫੀ ਗਾਇਕ ਸਤਿੰਦਰ ਸਰਤਾਜ ਨੇ ਸਮਾਗਮ ਸੂਫੀ ਰੰਗ ਵਿੱਚ ਰੰਗਿਆ

Breaking- ਸੂਫੀ ਗਾਇਕ ਸਤਿੰਦਰ ਸਰਤਾਜ ਨੇ ਸਮਾਗਮ ਸੂਫੀ ਰੰਗ ਵਿੱਚ ਰੰਗਿਆ

ਬਾਬਾ ਫਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਸੂਫੀ ਸ਼ਾਮ ਦਾ ਆਯੋਜਨ
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

ਫਰੀਦਕੋਟ, 24 ਸਤੰਬਰ – (ਪੰਜਾਬ ਡਾਇਰੀ) ਬੀਤੀ ਸ਼ਾਮ ਇਥੋਂ ਦੀ ਨਵੀਂ ਦਾਣਾ ਮੰਡੀ ਵਿਖੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਫਰੀਦਕੋਟ ਜਿਲ੍ਹਾ ਸੱਭਿਆਚਾਰਕ ਸੁਸਾਇਟੀ ਵੱਲੋਂ ਸੂਫੀ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਲੋਕ ਗਾਇਕ ਸਤਿੰਦਰ ਸਰਤਾਜ ਨੇ ਵੱਖ ਵੱਖ ਸੂਫੀ ਕਲਾਮਾਂ ਤੋਂ ਇਲਾਵਾ ਪੰਜਾਬੀ ਲੋਕ ਗੀਤਾਂ ਰਾਹੀਂ ਆਪਣੀ ਕਲਾ ਦਾ ਮਜਾਹਰਾ ਕੀਤਾ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਇਸ ਮੌਕੇ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੋੜਾ ਮਾਜਰਾ , ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਐਮ. ਐਲ.ਏ ਜੈਤੋ ਸ. ਅਮੋਲਕ ਸਿੰਘ, ਐਮ. ਪੀ. ਜਨਾਬ ਮੁਹੰਮਦ ਸਦੀਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲਾ ਸੱਭਿਆਚਾਰ ਸੁਸਾਇਟੀ ਡਾ. ਰੂਹੀ ਦੁੱਗ ਨੇ ਆਏ ਹੋਏ ਮਹਿਮਾਨਾਂ, ਆਮ ਲੋਕਾਂ ਦੀ ਧੰਨਵਾਦ ਕਰਦਿਆ ਉਨ੍ਹਾਂ ਨੂੰ ਬਾਬਾ ਫਰੀਦ ਆਗਮਨ ਪੁਰਵ ਦੀ ਵਧਾਈ ਦਿੱਤੀ। ਸਮਾਗਮ ਦੀ ਸ਼ੁਰੂਆਤ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਰੂਹੇ ਮੇਰੀਏ, ਫਰੀਦ ਦੀਏ ਚੇਲੀਏ ਨਾਲ ਤੋਂ ਕੀਤੀ।ਇਸ ਉਪਰੰਤ ਉਨ੍ਹਾਂ ਸਾਈਂ ਵੇ ਸਾਡੀ ਫਰਿਆਦ ਤੇਰੀ ਤਾਈ, ਮੈਂ ਗੁਰਮੁੱਖੀ ਦਾ ਬੇਟਾ ਆਦਿ ਸੂਫੀ ਕਲਾਮਾਂ ਨਾਲ ਦਰਸ਼ਕਾਂ ਨੂੰ ਝੂੰਮਣ ਲਗਾਇਆ। ਦਰਸ਼ਕਾਂ ਨੇ ਦੇਰ ਰਾਤ ਤੱਕ ਇਸ ਸੂਫੀ ਸ਼ਾਮ ਦਾ ਆਨੰਦ ਮਾਣਿਆ। ਇਸ ਉਪਰੰਤ ਉਨ੍ਹਾਂ ਕਸੀਦਾ, ਅੱਧੀ ਕਿੱਕ ਤੇ ਸਟਾਰਟ ਮੇਰਾ ਯਾਹਮਾ, ਤਿੱਤਲੀ, ਜੀ ਕਮਾਲ ਹੋ ਗਿਆ ਆਦਿ ਨਾਲ ਸੂਫੀ ਸ਼ਾਮ ਨੂੰ ਸਿਖਰਾਂ ਤੇ ਪਹੁੰਚਾਇਆ। ਦਰਸ਼ਕਾਂ ਨੇ ਦੇਰ ਰਾਤ ਤੱਕ ਸੂਫੀ ਸ਼ਾਮ ਦੇ ਆਨੰਦ ਮਾਣਿਆ। ਜਸਬੀਰ ਸਿੰਘ ਜੱਸੀ ਵੱਲੋਂ ਮੰਚ ਸੰਚਾਲਨ ਕੀਤਾ ਗਿਆ।
ਇਸ ਮੌਕੇ ਕਮਿਸ਼ਨਰ ਸ੍ਰੀ ਚੰਦਰ ਗੈਂਦ, ਪੀ.ਕੇ. ਯਾਦਵ ਆਈ.ਜੀ.,ਸ੍ਰੀਮਤੀ ਰਮੇਸ਼ ਕੁਮਾਰ ਜਿਲਾ ਤੇ ਸ਼ੈਸ਼ਨ ਜੱਜ, ਐਸ.ਐਸ.ਪੀ. ਸ੍ਰੀ ਰਾਜਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨ) ਕਮ ਨੋਡਲ ਅਫਸਰ ਡਾ. ਨਿਰਮਲ ਓਸੇਪਚਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਲਖਵਿੰਦਰ ਸਿੰਘ, ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ, ਐਸ.ਡੀ.ਐਮ. ਕੋਟਕਪੂਰਾ ਮੈਡਮ ਵੀਰਪਾਲ ਕੌਰ, ਡੀ.ਆਰ.ਓ ਡਾ. ਅਜੀਤ ਪਾਲ ਸਿੰਘ, ਐਡਵੋਕੇਟ ਸ੍ਰੀ ਬਰਿੰਦਰ ਸਿੰਘ, ਡਾ. ਅਮਨਦੀਪ ਕੇਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

Advertisement

Related posts

Breaking- ਖੇਤੀਬਾੜੀ ਮਸ਼ੀਨਾਂ ਸਬਸਿਡੀ ‘ਤੇ ਲੈਣ ਲਈ 3 ਜਨਵਰੀ ਤੱਕ ਅਪਲਾਈ ਕੀਤਾ ਜਾਵੇ- ਮੁੱਖ ਖੇਤੀਬਾੜੀ ਅਫ਼ਸਰ

punjabdiary

Breaking- ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਅਤੇ ਅਕਾਲੀ ਦਲ ਪਾਰਟੀਆਂ ਦੇ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ

punjabdiary

Breaking- ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ 1 ਅਕਤੂਬਰ 2022 ਤੋਂ 6 ਫੀਸਦੀ ਡੀ.ਏ. ਦੇਣ ਸਬੰਧੀ ਜਾਰੀ ਕੀਤੇ ਗਏ ਪੱਤਰਾਂ ਵਿੱਚ ਸੋਧ ਕੀਤੀ ਜਾਵੇ

punjabdiary

Leave a Comment