Image default
ਤਾਜਾ ਖਬਰਾਂ

Breaking- ਸੇਵਾ ਮੁਕਤ ਸੀਨੀਅਰ ਆਈ ਏ ਐਸ ਅਫਸਰ ਕ੍ਰਿਪਾ ਸ਼ੰਕਰ ਸਰੋਜ ਦਾ ਸਾਖਰਤਾ ਕਾਰਕੁਨਾਂ ਨੇ ਕੀਤਾ ਸਨਮਾਨ

Breaking- ਸੇਵਾ ਮੁਕਤ ਸੀਨੀਅਰ ਆਈ ਏ ਐਸ ਅਫਸਰ ਕ੍ਰਿਪਾ ਸ਼ੰਕਰ ਸਰੋਜ ਦਾ ਸਾਖਰਤਾ ਕਾਰਕੁਨਾਂ ਨੇ ਕੀਤਾ ਸਨਮਾਨ

ਚੰਗੇ ਸਮਾਜ ਦੀ ਸਿਰਜਣਾ ਲਈ ਲਗਾਤਾਰ ਯਤਨ ਜਾਰੀ ਰੱਖੇ ਜਾਣਗੇ – ਸਰੋਜ

ਫਰੀਦਕੋਟ, 10 ਅਪ੍ਰੈਲ – (ਪੰਜਾਬ ਡਾਇਰੀ) ਦੇਸ਼ ਵਿਚ ਫੈਲ ਰਹੇ ਅਨਿਆਂ- ਪੂਰਨ ਅਤੇ ਚਿੰਤਾਜਨਕ ਹਾਲਾਤ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੈਂ ਉਸੇ ਤਰਾਂ ਤਤਪਰ ਰਹਾਂਗਾ ਤੇ ਚੰਗੇ ਸਮਾਜ ਦੀ ਸਿਰਜਣਾ ਲਈ ਲਗਾਤਾਰ ਯਤਨ ਜਾਰੀ ਰੱਖੇ ਜਾਣਗੇ ਜਿਵੇਂ ਫ਼ਰੀਦਕੋਟ ਦੀ ਸਾਖਰਤਾ ਮੁਹਿੰਮ ਤੇ ਹੋਰ ਪ੍ਰਸਾਸ਼ਨਿਕ ਅਹੁਦਿਆਂ ਤੇ ਰਹਿੰਦੇ ਹੋਏ ਨਿਰੰਤਰ ਯਤਨਸ਼ੀਲ ਰਿਹਾ ਹਾਂ ‘, ਇਹ ਸ਼ਬਦ ਅੱਜ ਇਥੇ ਆਯੋਜਿਤ ਸਨਮਾਨ ਸਮਾਗਮ ਦੌਰਾਨ ਸ੍ਰੀ ਕ੍ਰਿਪਾ ਸ਼ੰਕਰ ਸਰੋਜ ਆਈ ਏ ਐਸ ਸੇਵਾ ਮੁਕਤ ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਨੇ ਸਥਾਨਕ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਸੇਨੀਟ ਹਾਲ ਵਿਖੇ ਜ਼ਿਲ੍ਹਾ ਫਰੀਦਕੋਟ , ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸਾਖਰਤਾ ਕਰਕੁਨਾ ਵਲੋ ਕਰਵਾਏ ਸਨਮਾਨ ਸਮਾਗਮ ਸਮੇਂ ਕਹੇ । ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਤੇਜਬੀਰ ਸਿੰਘ ਸਾਬਕਾ ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ, ਪੰਜਾਬ ਨੇ ਕਰਦਿਆਂ ਸ਼੍ਰੀ ਕਿਰਪਾ ਸ਼ੰਕਰ ਸਰੋਜ ਦੀ ਅਗਵਾਈ ਹੇਠ ਫਰੀਦਕੋਟ ਜਿਲ੍ਹੇ ਦੀ ਸਾਖਰਤਾ ਮੁਹਿੰਮ ਨਾਲ ਜੁੜੇ ਕਈ ਤੁਜ਼ਰਬੇ ਸਾਂਝੇ ਕੀਤੇ।ਉਹਨਾਂ ਨੌਜਵਾਨ ਪੀੜ੍ਹੀ ਤੇ ਸਮੁੱਚੇ ਸਮਾਜ ਨੂੰ ਸਮਾਜਕ ਕੁਰੀਤੀਆਂ ਦੇ ਖਾਤਮੇ ਲਈ ਲਗਾਤਾਰ ਸੰਘਰਸ਼ਸ਼ੀਲ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ। ਸਮਾਗਮ ਨੂੰ ਸਮਾਜ ਸੇਵੀ ਕ੍ਰਿਸ਼ਨ ਸਿੰਗਲਾ, ਪਵਨ ਗੁਲਾਟੀ ਤਹਿਸੀਲਦਾਰ, ਡਾਕਟਰ ਨਵਤੇਜ ਸਿੰਘ, ਪ੍ਰਿੰਸੀਪਲ ਰਣਬੀਰ ਕਿੰਗਰਾ,ਮੁਕੰਦ ਕੰਵਲ ਬਾਘਾ ਪੁਰਾਣਾ, ਨਾਇਬ ਸਿੰਘ ਢਿੱਲੋਂ , ਪ੍ਰੇਮ ਚਾਵਲਾ, ਅਮਰਜੀਤ ਸਿੰਘ ਖਿਓਵਾਲੀ, ਜਰਨੈਲ ਸਿੰਘ ਵਾਂਦਰ, ਪਵਨ ਕੁਮਾਰ ਮੁਕਤਸਰ, ਬਲਬੀਰ ਸ਼ਰਮਾ, ਅਮਰਜੀਤ ਕੌਰ ਛਾਬੜਾ, ਅਮਰਜੀਤ ਸਿੰਘ ਪਰਮਾਰ, ਨੀਲਮ ਚਾਵਲਾ, ਗੁਰਪਾਲ ਕੌਰ ਲੰਬੀ, ਪਰਮਜੀਤ ਕਮੇਅਨਾ ਅਸ਼ੋਕ ਕੌਸ਼ਲ ਪੈਨਸ਼ਨਰ ਆਗੂ ਨੇ ਸੰਬੋਧਨ ਕਰਦੇ ਹੋਏ ਸਾਖਰਤਾ ਮੁਹਿੰਮ ਅਤੇ ਹੋਰ ਸਰਕਾਰੀ ਅਹੁਦਿਆਂ ‘ਤੇ ਸ੍ਰੀ ਕ੍ਰਿਪਾ ਸ਼ੰਕਰ ਸਰੋਜ ਵੱਲੋਂ ਆਮ ਲੋਕਾਂ ਤੇ ਸਵੈ ਸੇਵਕਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤੀ ਨਿਰਸਵਾਰਥ ਸੇਵਾ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ।
ਸਮਾਗਮ ਵਿੱਚ ਸ੍ਰੀ ਕ੍ਰਿਪਾ ਸ਼ੰਕਰ ਸਰੋਜ ਅਤੇ ਉਨ੍ਹਾਂ ਦੀ ਪਤਨੀ ਨੰਦਨੀ ਸਰੋਜ ਨੂੰ ਖੂਬਸੂਰਤ ਤੋਹਫਿਆਂ ਨਾਲ ਸਨਮਾਨਤ ਕੀਤਾ ਗਿਆ।

ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਅਸ਼ੋਕ ਚਾਵਲਾ, ਪ੍ਰਿੰ ਗੁਰਦੀਪ ਸਿੰਘ ਢੁੱਡੀ, ਗੁਰਤੇਜ ਪੱਖੀ, ਪਰਵੀਨ ਕਾਲਾ ਪ੍ਰਧਾਨ ਸਹਾਰਾ ਸੇਵਾ ਸੋਸਾਇਟੀ ਫ਼ਰੀਦਕੋਟ, ਸੋਮ ਨਾਥ ਅਰੋੜਾ, ਕੁਲਵੰਤ ਸਿੰਘ ਚਾਨੀ, ਸੁਦੇਸ਼ ਕਮਲ ਸ਼ਰਮਾ,ਰਮੇਸ਼ ਧਵਨ, ਦੀਪਕ ਕੁਮਾਰ, ਹਰਮੇਸ਼ ਮਸੀਹ, ਸੁਰਿੰਦਰ ਸਿੰਘ ਸਮਾਲਸਰ, ਵਿਜੈ ਕੁਮਾਰ, ਤਰਸੇਮ ਸਿੰਘ, ਅਨੂਪ ਸਿੰਗਲਾ ਐਡਵੋਕੇਟ, ਕਸ਼ਮੀਰ ਕੌਰ ਲੰਬੀ, ਸੰਤੋਸ਼ ਕੁਮਾਰੀ ਚਾਵਲਾ, ਕੁਲਵੰਤ ਕੌਰ ਬਾਘਾਪੁਰਾਣਾ, ਮਧੂ ਗੁਲਾਟੀ ਤੋਂ ਇਲਾਵਾ ਜ਼ਿਲਾ ਫਰੀਦਕੋਟ, ਮੋਗਾ, ਮੁਕਤਸਰ ਦੇ ਸਾਖਰਤਾ ਕਾਰਕੁਨਾਂ, ਨੇ ਵੱਡੀ ਗਿਣਤੀ ਵਿਚ ਭਾਗ ਲਿਆ ।

Advertisement

Related posts

Breaking News–ਲੜਕੀਆਂ ਕੋਲੋਂ ਐਕਟਿਵਾ ਖੋਹਣ ਦਾ ਵਿਰੋਧ ਕਰਨ ‘ਤੇ ਬਜ਼ੁਰਗ ਦੀ ਕੀਤੀ ਹੱਤਿਆ

punjabdiary

ਐਮਰਜੈਂਸੀ ਐਂਬੂਲੈਂਸ ਮੁਲਾਜ਼ਮ ਅੱਜ ਸ਼ਾਮ ਤੋਂ ਹੜਤਾਲ ‘ਤੇ ਜਾਣਗੇ

punjabdiary

ਅਹਿਮ ਖ਼ਬਰ – ਹਰ ਸਾਲ 1800 ਕਾਂਸਟੇਬਲਾਂ ਤੇ 300 ਸਬ-ਇੰਸਪੈਕਟਰਾਂ ਦੀ ਭਰਤੀ ਹੋਇਆ ਕਰੇਗੀ – ਮੰਤਰੀ ਮੀਤੇ ਹੇਅਰ

punjabdiary

Leave a Comment