Breaking- ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਗਮ ਦੀਆਂ ਤਿਆਰੀਆਂ ਜੋਰਾਂ ਤੇ ਵਿਦੇਸ਼ੀ ਫੁੱਲ ਨਾਲ ਸਜਾਵਟ ਕੀਤੀ ਗਈ
ਚੰਡੀਗੜ੍ਹ, 27 ਅਗਸਤ – ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਗਮ ਦੀਆਂ ਤਿਆਰੀਆਂ ਜੋਰਾਂ ‘ਤੇ ਹਨ। ਸਮਾਗਮ ਲਈ ਸ੍ਰੀ ਦਰਬਾਰ ਸਾਹਿਬ ਨੂੰ ਪੂਰੀ ਤਰ੍ਹਾਂ ਨਾਲ ਫੁੱਲਾਂ ਨਾਲ ਸਜਾਇਆ ਗਿਆ ਹੈ। ਸਜਾਵਟ ਦੀ ਸੇਵਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਿੱਲੀ ਦੇ ਕਾਰੋਬਾਰੀ ਵੱਲੋਂ ਲਈ ਗਈ ਹੈ। ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਰਿਕਰਮਾ ਵਿੱਚ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ। ਸਜਾਵਟ ਲਈ ਤਕਰੀਬਨ 100 ਟਨ ਵਿਦੇਸ਼ੀ ਫੁੱਲਾਂ ਦੀ ਵਰਤੋ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 100 ਤੋਂ ਵੱਧ ਮਾਹਿਰਾਂ ਦੀ ਮਦਦ ਨਾਲ ਤੇ ਸ਼ਰਧਾਲੂਆਂ ਵੱਲੋਂ ਇਹ ਸਜਾਵਟ ਦੀ ਸੇਵਾ ਨਿਭਾਈ ਗਈ ਹੈ। ਸਜਾਵਟ ਲਈ ਭਾਰਤ ਦੇ ਰਵਾਇਤੀ ਫੁੱਲਾਂ ਤੋਂ ਇਲਾਵਾ ਬਾਹਰਲੇ ਦੇਸ਼ਾਂ ਦੇ ਫੁੱਲਾਂ ਦੀ ਵਰਤੋ ਕੀਤੀ ਗਈ ਹੈ। ਸਜਾਵਟ ‘ਚ ਜਿੱਥੇ ਗੋਲੇ, ਝੂਮਰ, ਲੜੀਆਂ, ਖੰਡਾ ਆਦਿ ਫੁੱਲਾਂ ਨਾਲ ਤਿਆਰ ਕੀਤੇ ਗਏ ਹਨ। ਉੱਥੇ ਹੀ ਖੰਡਾ ਅਤੇ ਇਕ ਉਂਕਾਰ ਦੀ ਵੀ ਵਿਸ਼ੇਸ਼ ਰੂਪ ਵਿੱਚ ਝਾਲਰ ਤਿਆਰ ਕੀਤੀ ਗਈ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਫੁੱਲਾਂ ਦੀ ਸਜਾਵਟ ਦਾ ਮਨਮੋਹਣਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ।