Image default
ਤਾਜਾ ਖਬਰਾਂ

Breaking- ਸੜਕ ਹਾਦਸੇ ਵਿਚ ਕਈ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ

Breaking- ਸੜਕ ਹਾਦਸੇ ਵਿਚ ਕਈ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ

21 ਅਕਤੂਬਰ – ਸੰਗਰੂਰ ਤੋਂ ਸੁਨਾਮ ਰੋਡ ਉਤੇ PRTC ਦੀ ਇਕ ਬੱਸ ਪਲਟ ਜਾਣ ਨਾਲ ਇਸ ਹਾਦਸੇ ਵਿਚ 8 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਸਵੇਰੇ 6:30 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਸਿਰ ਵਿੱਚ ਸੱਟਾਂ ਲੱਗਣ ਕਾਰਨ ਜ਼ਖ਼ਮੀਆਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ।
ਪਤਾ ਲੱਗਿਆ ਹੈ ਕਿ ਬ੍ਰੇਕ ਫੇਲ ਹੋਣ ਕਾਰਨ ਬੱਸ ਦਾ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਖੱਡ ‘ਚ ਜਾ ਕੇ ਪਲਟ ਗਈ। ਹਾਲਾਂਕਿ ਸਵਾਰੀਆਂ ਨੇ ਬੱਸ ਦੇ ਡਰਾਈਵਰ ‘ਤੇ ਦੋਸ਼ ਲਗਾਇਆ ਹੈ ਕਿ ਉਹ ਬੱਸ ਨੂੰ ਕਾਫੀ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਿਸ ਕਾਰਨ ਹਾਦਸਾ ਵਾਪਰ ਗਿਆ। ਬੱਸ ਡਰਾਈਵਰ ਦਾ ਕਹਿਣਾ ਹੈ ਕਿ ਬੱਸ ਦੀ ਕਮਾਨੀ ਦਾ ਪਟਾ ਟੁੱਟਣ ਕਾਰਨ ਸੰਤੁਲਨ ਵਿਗੜਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

Related posts

Breaking News- ਮੋਟੇ-ਅਨਾਜਾਂ ਦੀ ਕਾਸ਼ਤ ਸਬੰਧੀ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 2 ਫਰਵਰੀ ਨੂੰ

punjabdiary

ਜਿਲ੍ਹਾ ਪੱਧਰੀ ਕਿਸਾਨ ਮੇਲਾ ਅੱਜ -ਮੁੱਖ ਖੇਤੀਬਾੜੀ ਅਫਸਰ

punjabdiary

Breaking News- ਗਿਰਦਾਵਰੀ ਦੇ ਕੰਮ ਵਿੱਚ ਲਿਆਂਦੀ ਜਾਵੇ ਤੇਜ਼ੀ – ਡਿਪਟੀ ਕਮਿਸ਼ਨਰ

punjabdiary

Leave a Comment