Image default
ਤਾਜਾ ਖਬਰਾਂ

Breaking- ਸੰਤੁਲਨ ਵਿਗੜਣ ਕਾਰਨ ਸਕੂਲ ਬੱਸ ਪਲਟਣ ਨਾਲ ਹਾਦਸਾ ਵਾਪਰਿਆ, ਕਈ ਜਖਮੀ

Breaking- ਸੰਤੁਲਨ ਵਿਗੜਣ ਕਾਰਨ ਸਕੂਲ ਬੱਸ ਪਲਟਣ ਨਾਲ ਹਾਦਸਾ ਵਾਪਰਿਆ, ਕਈ ਜਖਮੀ

ਇੰਫਾਲ, 22 ਦਸੰਬਰ – (ਬਾਬੂਸ਼ਾਹੀ ਨੈਟਵਰਕ) ਮਣੀਪੁਰ ਦੇ ਨੋਨੀ ਜ਼ਿਲ੍ਹੇ ਵਿਚ ਇਕ ਬੱਸ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਨਾਲ 9 ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ 40 ਹੋਰ ਫੱਟੜ ਹੋ ਗਏ।

ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਬੱਸ ਵਿਚ ਥੰਮਬਲਨੂ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸਫਰ ਕਰ ਰਹੇ ਸਨ ਜੋ ਇਕ ਸਾਲਾਨਾ ਸਟੱਡੀ ਟੂਰ ’ਤੇ ਲੇਮਟਕ ਇਲਾਕੇ ਵਿਚ ਜਾ ਰਹੇ ਸਨ । ਇਕ ਬੱਸ ਲੜਕਿਆਂ ਲਈ ਅਤੇ ਦੂਜੀ ਲੜਕੀਆਂ ਤੇ ਗੈਰ ਅਧਿਆਪਨ ਸਟਾਫ ਲਈ ਲਿਆਂਦੀ ਗਈ ਸੀ। ਲੜਕੀਆਂ ਨੂੰ ਲਿਜਾ ਰਹੀ ਬੱਸ ਦੇ ਡਰਾਈਵਰ ਨੇ ਕੰਟਰੋਲ ਗੁਆ ਲਿਆ ਤੇ ਉਹ ਪਲਟ ਗਈ।
ਬੱਸ ਵਿਚ ਵਿਦਿਆਰਥਣਾਂ ਤੇ ਅਧਿਆਪਕਾਂ ਸਮੇਤ 48 ਜਣੇ ਸਵਾਰ ਸਨ। 5 ਵਿਦਿਆਰਥਣਾਂ ਦੀ ਮੌਕੇ ’ਤੇ ਮੌਤ ਹੋਗਈ ਜਦੋਂ ਕਿ ਬਾਕੀ ਇਲਾਜ ਦੌਰਾਨ ਮੌਤ ਦੇ ਮੂੰਹ ਜਾ ਪਈਆਂ।

ਪ੍ਰਧਾਨ ਮੰਤਰੀ ਨੇ ਮਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰ ਲਈ 2 ਲੱਖ ਰੁਪਏ ਅਤੇ ਫੱਟੜਾਂ ਵਾਸਤੇ 50 ਹਜ਼ਾਰ ਰੁਪਏ ਐਕਸ ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਐਨ ਬੀਰੇਨ ਸਿੰਘ, ਸਿਹਤ ਮੰਤਰੀ ਸਪਮ ਰੰਜਨ ਤੇ ਹੋਰ ਅਧਿਕਾਰੀ ਤੇ ਵਿਧਾਇਕ ਰਾਜ ਮੈਡੀਸਿਟੀ ਅਤੇ ਰਿਮਸ ਪਹੁੰਚੇ ਜਿਥੇ ਫੱਟੜਾਂ ਦਾ ਇਲਾਜ ਚਲ ਰਿਹਾ ਹੈ।
ਮੁੱਖ ਮੰਤਰੀ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਲਈ 5 ਲੱਖ ਤੇ ਫੱਟੜਾਂ ਲਈ 1 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ।

Advertisement

Related posts

Breaking- ਕਿਰਤੀ ਕਿਸਾਨ ਯੂਨੀਅਨ ਨੇ ਨਹਿਰੀ ਪਾਣੀ ਚ ਕੀਤੀ ਜਾ ਰਹੀ ਕਟੌਤੀ ਤੇ ਛੋਟੇ ਕੀਤੇ ਜਾ ਰਹੇ ਮੋਘਿਆਂ ਨੂੰ ਫੌਰੀ ਰੋਕਣ ਤੇ ਪਹਿਲਾਂ ਵਾਲਾ ਸਾਈਜ ਬਹਾਲ ਕਰਨ ਦੀ ਮੰਗ ਕੀਤੀ ਤੇ ਐਕਸੀਅਨ ਨਹਿਰੀ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ।

punjabdiary

Breaking- ਵੱਡੀ ਖਬਰ – ਹਥਿਆਰਾਂ ਸਮੇਤ ਖਿਡਾਰੀ ਨੂੰ ਪੁਲਿਸ ਨੇ ਚੈਕਿੰਗ ਦੌਰਾਨ ਕੀਤਾ ਗ੍ਰਿਫਤਾਰ

punjabdiary

Big News- ਸਕੂਲ ਬੱਸ ਨੂੰ ਟਰੱਕ ਨੇ ਮਾਰੀ ਟੱਕਰ, ਇਕ ਬੱਚੇ ਦੀ ਮੌਤ, 13 ਜ਼ਖ਼ਮੀ

punjabdiary

Leave a Comment