Image default
ਤਾਜਾ ਖਬਰਾਂ

Breaking- ਸੰਤੁਲਨ ਵਿਗੜਨ ਕਾਰਨ ਟਰੈਕਟਰ ਟਰਾਲੀ ਪੁਲ ਦੇ ਕਿਨਾਰਿਆ ਨਾਲ ਬੁਰੀ ਤਰ੍ਹਾਂ ਟਕਰਾਇਆ

Breaking- ਸੰਤੁਲਨ ਵਿਗੜਨ ਕਾਰਨ ਟਰੈਕਟਰ ਟਰਾਲੀ ਪੁਲ ਦੇ ਕਿਨਾਰਿਆ ਨਾਲ ਬੁਰੀ ਤਰ੍ਹਾਂ ਟਕਰਾਇਆ

ਜਲੰਧਰ, 30 ਦਸੰਬਰ – (ਬਾਬੂਸ਼ਾਹੀ ਬਿਊਰੋ) ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਢਿੱਲਵਾਂ ਫਲਾਈਓਵਰ ‘ਤੇ ਗੰਨੇ ਨਾਲ ਭਰਿਆ ਟਰੈਕਟਰ ਟਰਾਲੀ ਆਪਣਾ ਸੰਤੁਲਨ ਗੁਆ ਬੈਠੀ ਤੇ ਫਲਾਈਓਵਰ ਨਾਲ ਜਾ ਟਕਰਾਈ ਪਰ ਚੰਗੇ ਭਾਗਾਂ ਨੂੰ ਹੇਠਾਂ ਸੜਕ ‘ਤੇ ਡਿੱਗਣ ਤੋਂ ਬਚ ਗਈ। ਹਾਲਾਂਕਿ ਟਰੈਕਟਰ ਹਾਦਸੇ ਵਿੱਚ ਨੁਕਸਾਨ ਹੋਇਆ,ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡਰਾਈਵਰ ਕੁਲਵਿੰਦਰ ਸਿੰਘ ਵਾਸੀ ਬਿਆਸ ਨੇ ਦੱਸਿਆ ਕਿ ਉਹ ਗੰਨੇ ਨਾਲ ਲੱਦੀ ਟਰੈਕਟਰ-ਟਰਾਲੀ ‘ਤੇ ਬਿਆਸ ਤੋਂ ਸ਼ੂਗਰ ਮਿੱਲ ਜਾ ਰਿਹਾ ਸੀ। ਜਦ ਟਰੈਕਟਰ-ਟਰਾਲੀ ਜਦੋਂ ਢਿਲਵਾਂ ਰੇਲਵੇ ਲਾਈਨ ਦੇ ਕਰਾਸਿੰਗ ਪੁਲ ਦੇ ਜੀ.ਟੀ.ਰੋਡ ਫਲਾਈਓਵਰ ਨੇੜੇ ਪਹੁੰਚੀ ਤਾਂ ਅਚਾਨਕ ਟਰੈਕਟਰ-ਟਰਾਲੀ ਸੜਕ ‘ਤੇ ਉਤਾਰਨ ਦੌਰਾਨ ਆਪਣਾ ਸੰਤੁਲਨ ਗੁਆ ਬੈਠੀ ਅਤੇ ਟਰੈਕਟਰ-ਟਰਾਲੀ ਫਲਾਈਓਵਰ ਦੇ ਸਾਈਡਾਂ ‘ਤੇ ਲੱਗੇ ਸੇਫਟੀ ਪਾਈਪਾਂ ‘ਚ ਪਲਟ ਗਈ। ਇਸ ਕਾਰਨ ਟਰੈਕਟਰ ਟਰਾਲੀ ਹੇਠਾਂ ਡਿੱਗਣ ਤੋਂ ਬਚ ਗਈ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

Related posts

Breaking- ਪੁੱਲ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ, ਹੋਰ ਲੋਕਾਂ ਭਾਲ ਕੀਤੀ ਜਾ ਰਹੀ ਹੈ

punjabdiary

Breaking- ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਰਕਾਰ ਲਈ ਡੇਢ ਮਹੀਨੇ ਦਾ ਸਮਾਂ ਮੰਗਿਆ ਸੀ ਜੋ ਕਲ੍ਹ ਖਤਮ ਹੋ ਗਿਆ, ਹੁਣ ਬਰਗਾੜੀ ਇਨਸਾਫ ਮੋਰਚਾ ਅਗਲੀ ਰਣਨੀਤੀ ਦਾ ਐਲਾਨ ਕਰੇਗਾ

punjabdiary

Breaking- ਪੰਚਾਇਤ ਸਕੱਤਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ,ਮਾਮਲਾ ਘਪਲੇਬਾਜੀ ਦਾ

punjabdiary

Leave a Comment