Image default
ਤਾਜਾ ਖਬਰਾਂ

Breaking- ਸੰਸਕਾਰ ਦੌਰਾਨ ਹੋਇਆ ਬਲਾਸਟ ਕਈ ਜ਼ਖ਼ਮੀ

Breaking- ਸੰਸਕਾਰ ਦੌਰਾਨ ਹੋਇਆ ਬਲਾਸਟ ਕਈ ਜ਼ਖ਼ਮੀ

20 ਸਤੰਬਰ – ਪੰਜਾਬ ਦੇ ਜ਼ਿਲ੍ਹਾ ਮੋਗਾ ਅਧੀਨ ਆਉਂਦੇ ਪਿੰਡ ਢੁੱਡੀਕੇ ਵਿਖੇ ਅੱਜ ਹੋਈ ਅਣਹੋਣੀ ਘਟਨਾ। ਮ੍ਰਿਤਕ ਦੇਹਾਂ ਵਾਲੀ ਭੱਠੀ ਵਿੱਚ ਹੋਇਆ ਬਲਾਸਟ। ਮਿਲੀ ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਵਿਖੇ ਕਿਸੇ ਮ੍ਰਿਤਕ ਵਿਅਕਤੀ ਦਾ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟ ਲੋਕ ਗਏ ਸਨ। ਜਦੋਂ ਮ੍ਰਿਤਕ ਦੇਹ ਨੂੰ ਸੰਸਕਾਰ ਕਰਨ ਲਈ ਭੱਠੀ ਵਿੱਚ ਰੱਖਿਆ ਗਿਆ ਤਾਂ ਭੱਠੀ ਦੀ ਪਹਿਲਾਂ ਤੋਂ ਹੀ ਗੈਸ ਲੀਕ ਹੋ ਰਹੀ ਸੀ ।
ਜਦੋਂ ਭੱਠੀ ਨੂੰ ਚਲਾਇਆ ਗਿਆ ਤਾਂ ਤੁਰੰਤ ਭੱਠੀ ਵਿੱਚ ਅੱਗ ਲੱਗ ਗਈ ਤੇ ਬਲਾਸਟ ਹੋ ਗਿਆ। ਉਸ ਸਮੇਂ ਕੁੱਝ ਨੇੜੇ ਖੜ੍ਹੇ ਲੋਕ ਜ਼ਖਮੀਂ ਹੋ ਗਏ ਸਨ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਮੋਗਾ ਭੇਜ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਬਲਾਸਟ ਦੌਰਾਨ 15 ਤੋਂ 20 ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚ ਮਸ਼ਹੂਰ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਲੜਕਾ ਸਰਬਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ ਹੈ।

Related posts

Big News – ਤੇਲ ਕਾਰਖਾਨੇ ਵਿੱਚ ਅੱਗ ਲੱਗਣ ਕਾਰਨ ਅਸਮਾਨ ਤੇ ਧੂੰਏ ਕਾਲੇ ਬੱਦਲ ਛਾਏ, ਪੜ੍ਹੋ ਪੂਰੀ ਖ਼ਬਰ

punjabdiary

ਭਾਰਤ ਫੰਡਿੰਗ ਰਾਹੀਂ ਆਪਣੇ ਲੋਕਾਂ ਨੂੰ ਸਾਡੀ ਸੰਸਦ ‘ਚ ਭੇਜ ਰਿਹਾ ਹੈ, ਕੈਨੇਡਾ ਨੇ ਭਾਰਤ ਸਰਕਾਰ ‘ਤੇ ਲਾਏ ਗੰਭੀਰ ਦੋਸ਼

Balwinder hali

Breaking- ਭਗਵੰਤ ਮਾਨ ਨੇ ਸੂਝਵਾਨ ਸੀਨੀਅਰ ਪੱਤਰਕਾਰ ਐੱਨ.ਐੱਸ ਪਰਵਾਨਾ ਜੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ

punjabdiary

Leave a Comment