Image default
About us ਤਾਜਾ ਖਬਰਾਂ

Breaking- ਹਵਾਲਾਤੀਆਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Breaking- ਹਵਾਲਾਤੀਆਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਗੁਰਦਾਸਪੁਰ 19 ਜਨਵਰੀ – (ਬਾਬੂਸ਼ਾਹੀ ਬਿਊਰੋ) ਸਿਟੀ ਪੁਲੀਸ ਨੇ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਕੈਦੀਆਂ ਨੂੰ ਨਸ਼ੀਲੇ ਪਦਾਰਥ ਦੀ ਸਪਲਾਈ ਕਰਨ ਵਾਲੇ ਪੈਸਕੋ ਦੇ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੀ ਨਿਸ਼ਾਨਦੇਹੀ ਤੇ ਜੇਲ੍ਹ ਵਿਚ ਬੰਦ 1 ਹੋਰ ਕੈਦੀ ਤੇ 3 ਹਵਾਲਾਤੀਆਂ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਹੈ। ਸਿਟੀ ਪੁਲੀਸ ਨੂੰ ਦਿੱਤੇ ਪੱਤਰ ਵਿੱਚ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੁਰਦਾਸਪੁਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਮਿਤੀ ਬੀਤੀ ਸ਼ਾਮ 6 ਵਜੇ ਦੇ ਕਰੀਬ ਪੈਸਕੋ ਮੁਲਾਜ਼ਮ ਸੁਖਵਿੰਦਰ ਸਿੰਘ ਵਾਸੀ ਪਿੰਡ ਭੁੰਬਲੀ ਜੇਲ੍ਹ ਦੇ ਅੰਦਰ ਡਿਊਟੀ ’ਤੇ ਜਾ ਰਹੇ ਗਾਰਡਾਂ ਵਿੱਚ ਸ਼ਾਮਿਲ ਸੀ ਅਤੇ ਰੂਟੀਨ ਅਨੁਸਾਰ ਜਦੋਂ ਡਿਓਢੀ ਵਿਖੇ ਤਾਇਨਾਤ ਕਰਮਚਾਰੀ ਨੇ ਸੁਖਵਿੰਦਰ ਸਿੰਘ ਦੀ ਤਲਾਸ਼ੀ ਲਈ ਉਸਦੀ ਪੱਗ ‘ਚੋਂ 25 ਗ੍ਰਾਮ ਅਫੀਮ ਅਤੇ 5 ਗੋਲੀਆਂ 1 ਪੁੜੀ ‘ਚ ਲਪੇਟ ਕੇ ਹੇਠਾਂ ਛੁਪਾ ਕੇ ਰੱਖੀਆਂ ਬਰਾਮਦ ਹੋਈਆਂ।
ਪੁੱਛਗਿੱਛ ਦੌਰਾਨ ਪੈਸਕੋ ਦੇ ਮੁਲਾਜ਼ਮ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਾਮਾਨ ਜੇਲ੍ਹ ਵਿੱਚ ਬੰਦ ਕੈਦੀ ਦੀਪਕ ਸ਼ਰਮਾ ਅਤੇ ਸਾਬੀ ਮਸੀਹ ਨੇ ਮੰਗਵਾਇਆ ਸੀ, ਜੋ ਕਿ ਤਜਿੰਦਰ ਸਿੰਘ ਅਤੇ ਬਖਸ਼ੀਸ਼ ਸਿੰਘ ਨੂੰ ਦਿੱਤਾ ਜਾਣਾ ਸੀ। ਜੇਲ੍ਹ ਸਟਾਫ਼ ਨੇ ਉਕਤ ਵਿਅਕਤੀ ਦੀ ਅਲਮਾਰੀ ‘ਚ ਪਈ ਕਿੱਟ ‘ਚੋਂ 15 ਗ੍ਰਾਮ ਅਫੀਮ, 8 ਪੁੜੀਆਂ ਤੰਬਾਕੂ ਮਾਰਕਾ ਪੱਤਾ ਛਾਪ ਅਤੇ 200 ਗੋਲੀਆਂ ਜੋ ਨਸ਼ੀਲੀਆਂ ਜਾਪਦੀਆਂ ਹਨ ਵੀ ਬਰਾਮਦ ਕੀਤੀਆਂ| ਸਿਟੀ ਪੁਲੀਸ ਨੇ ਸਹਾਇਕ ਸੁਪਰਡੈਂਟ ਦੇ ਪੱਤਰ ਅਨੁਸਾਰ ਸੁਖਵਿੰਦਰ ਸਿੰਘ ਸਮੇਤ ਕੈਦੀ ਦੀਪਕ ਸ਼ਰਮਾ, ਹਵਾਲਾਤੀ ਤਜਿੰਦਰ ਸਿੰਘ, ਸਾਬੀ ਮਸੀਹ ਅਤੇ ਬਖਸ਼ੀਸ਼ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Related posts

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਹੋਇਆ ਦਿਹਾਂਤ, 28 ਦਸੰਬਰ ਸ਼ਨੀਵਾਰ ਨੂੰ ਹੋਵੇਗਾ ਅੰਤਿਮ ਸਸਕਾਰ

Balwinder hali

Breaking- ਅੱਜ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਭਗਵੰਤ ਮਾਨ ਨੇ ਉਨ੍ਹਾਂ ਨੂੰ ਦਿਲੋਂ ਸਲਾਮ ਕੀਤਾ

punjabdiary

Breaking News- ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਆਲਮਗੀਰ ਲੁਧਿਆਣਾ ਵਿਖੇ ਮੀਟਿੰਗ ਕੀਤੀ

punjabdiary

Leave a Comment