Breaking- ਹਸਪਤਾਲ ਵਿੱਚ ਸਫ਼ਾਈ ਦੇ ਮੰਦੇ ਹਾਲ ਤੋਂ ਕੀਤੀ ਅਧਿਕਾਰੀਆਂ ਦੀ ਖਿਚਾਈ
ਪਟਿਆਲਾ, 18 ਜੁਲਾਈ – (ਪੰਜਾਬ ਡਾਇਰੀ) ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਅਚਾਨਕ ਹੀ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਖ਼ਾਸ ਕਰਕੇ ਰਾਜਿੰਦਰਾ ਹਸਪਤਾਲ ਵਿਖੇ ਸਾਫ਼ ਸਫ਼ਾਈ ਦੀ ਘਾਟ ਨੂੰ ਲੈ ਕੇ ਮੰਤਰੀ ਨੇ ਇੱਥੋਂ ਦੇ ਅਧਿਕਾਰੀਆਂ ਦੀ ਚੰਗੀ ਖਿਚਾਈ ਕੀਤੀ। ਸਿਹਤ ਮੰਤਰੀ ਰਾਜਿੰਦਰਾ ਹਸਪਤਾਲ ਵਿਖੇ ਲੱਗੇ ਇਕ ਖੂਨਦਾਨ ਕੈਂਪ ਵਿਚ ਆਏ ਸਨ। ਅਧਿਕਾਰੀਆਂ ਨੇ ਸਿਰਫ ਉਨ੍ਹਾਂ ਦੇ ਆਉਣ ਵਾਲੇ ਰਸਤੇ ਵਿੱਚ ਹੀ ਸਾਫ ਸਫਾਈ ਕਰਵਾ ਦਿੱਤੀ ਪਰ ਮੰਤਰੀ ਨੇ ਅਚਾਨਕ ਹੀ ਹਸਪਤਾਲ ਦੇ ਹੋਰਨਾਂ ਖੇਤਰਾਂ ਦਾ ਵੀ ਦੌਰਾ ਵੀ ਕਰ ਲਿਆ ਜਿਸ ਦੌਰਾਨ ਸਾਫ਼ ਸਫ਼ਾਈ ਦਾ ਮੰਦੜਾ ਹਾਲ ਦੇਖ ਖਫਾ ਹੋਏ ਮੰਤਰੀ ਨੇ ਹਸਪਤਾਲ ਪ੍ਰਸ਼ਾਸਨ ਦੀ ਚੰਗੀ ਖਿਚਾਈ ਕੀਤੀ।