Image default
About us ਤਾਜਾ ਖਬਰਾਂ

Breaking- ਹੁਣ ਕਰਾਫਟ ਮੇਲਾ 30 ਸਤੰਬਰ ਤੱਕ ਚੱਲੇਗਾ-ਡਿਪਟੀ ਕਮਿਸ਼ਨਰ ਲੋਕਾਂ ਤੇ ਦੁਕਾਨਦਾਰਾਂ ਦੀ ਮੰਗ ਤੇ ਪ੍ਰਸ਼ਾਸ਼ਨ ਨੇ ਲਿਆ ਫੈਸਲਾ

Breaking- ਹੁਣ ਕਰਾਫਟ ਮੇਲਾ 30 ਸਤੰਬਰ ਤੱਕ ਚੱਲੇਗਾ-ਡਿਪਟੀ ਕਮਿਸ਼ਨਰ ਲੋਕਾਂ ਤੇ ਦੁਕਾਨਦਾਰਾਂ ਦੀ ਮੰਗ ਤੇ ਪ੍ਰਸ਼ਾਸ਼ਨ ਨੇ ਲਿਆ ਫੈਸਲਾ

ਫਰੀਦਕੋਟ, 27 ਸਤੰਬਰ – (ਪੰਜਾਬ ਡਾਇਰੀ) ਇੱਥੋਂ ਦੀ ਦਾਣਾ ਮੰਡੀ ਵਿਖੇ 20 ਸਤੰਬਰ ਤੱਕ ਚੱਲ ਰਹੇ ਹੁਨਰ ਹਾਟ (ਕਰਾਫਟ ਮੇਲਾ) ਵਿੱਚ ਇਲਾਕੇ ਦੇ ਲੋਕਾਂ ਦੀ ਦਿਨੋਂ ਦਿਨ ਵੱਧ ਰਹੀ ਸ਼ਮੂਲੀਅਤ, ਰੁਚੀ ਨੂੰ ਦੇਖਦਿਆਂ ਜਿਲਾ ਪ੍ਰਸ਼ਾਸ਼ਨ ਨੇ ਹੁਨਰ ਹਾਟ ਮੇਲਾ 2 ਦਿਨ ਹੋਰ ਭਾਵ 30 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਮੇਲੇ ਵਿੱਚ ਰੋਜਾਨਾ ਹਜ਼ਾਰਾਂ ਲੋਕ ਸ਼ਿਰਕਤ ਕਰਕੇ ਵੱਖ ਵੱਖ ਕਲਾਕ੍ਰਿਤੀਆਂ ਨੂੰ ਵੇਖ, ਖਰੀਦ ਰਹੇ ਹਨ ਅਤੇ ਵੱਖ ਵੱਖ ਰਾਜਾਂ ਦੇ ਪਕਵਾਨਾਂ ਦਾ ਵੀ ਅਨੰਦ ਮਾਣ ਰਹੇ ਹਨ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਇੱਥੇ ਲੱਗੇ ਝੂਲਿਆਂ ਦਾ ਵੀ ਅਨੰਦ ਮਾਣਿਆ ਜਾ ਰਿਹਾ ਹੈ ਤੇ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਲੇ ਵਿਚਲੇ ਦੁਕਾਨਦਾਰਾਂ ਅਤੇ ਆਮ ਲੋਕਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਕਰਾਫਟ ਮੇਲੇ ਨੂੰ ਹੋਰ ਵਧਾਇਆ ਜਾਵੇ, ਜਿਸ ਕਾਰਨ ਹੁਣ ਇਹ ਮੇਲਾ 30 ਸਤੰਬਰ ਤੱਕ ਚੱਲੇਗਾ।

Related posts

ਪੀ ਐਸ ਯੂ ਨੇ ਵਿਦਿਆਰਥੀ ਮੰਗਾਂ ਅਤੇ ਕੁਸ਼ਤੀ ਖਿਡਾਰਨਾਂ ਦੇ ਹੱਕ ਵਿੱਚ ਕੀਤੀ ਰੈਲੀ

punjabdiary

ਵੱਖ ਵੱਖ ਥਾਵਾ ਤੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ 

punjabdiary

ਗੁਰਬਾਣੀ ਪ੍ਰਸਾਰਣ ਸ਼੍ਰੋਮਣੀ ਕਮੇਟੀ ਰਾਹੀ ਕਰਨਾ, ਪੰਥ ਦੀ ਜਿੱਤ ਤੇ ਸਿੱਖ ਵਿਰੋਧੀ ਤਾਕਤਾਂ ਦੀ ਹਾਰ: ਕੇਂਦਰੀ ਸਿੰਘ ਸਭਾ

punjabdiary

Leave a Comment