Image default
ਤਾਜਾ ਖਬਰਾਂ

Breaking- ਹੁਣ ਖਿਡਾਰੀਆਂ ਨੂੰ ਵਾਰਨਿੰਗ ਮਿਲੀ, ਸਾਡੀ ਕਬੱਡੀ ਖਿਡਾਰੀਆਂ ਨਾਲ ਕੋਈ ਦੁਸ਼ਮਣੀ ਨਹੀਂ : ਬੰਬੀਹਾ ਗੈਂਗ

Breaking- ਹੁਣ ਖਿਡਾਰੀਆਂ ਨੂੰ ਵਾਰਨਿੰਗ ਮਿਲੀ, ਸਾਡੀ ਕਬੱਡੀ ਖਿਡਾਰੀਆਂ ਨਾਲ ਕੋਈ ਦੁਸ਼ਮਣੀ ਨਹੀਂ : ਬੰਬੀਹਾ ਗੈਂਗ

28 ਸਤੰਬਰ – ਪੰਜਾਬ ਦੇ ਕਬੱਡੀ ਖਿਡਾਰੀਆਂ ਨੂੰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ਫੇਸਬੁੱਕ ਤੇ 2 ਦਿਨ ਪਹਿਲਾਂ ਧਮਕੀ ਦਿੱਤੀ ਸੀ। ਸੋਸ਼ਲ ਮੀਡੀਆ ਤੇ ਬੰਬੀਹਾ ਗੈਂਗਸਟਰ ਗਰੁੱਪ ਨੇ ਕਬੱਡੀ ਖਿਡਾਰੀਆਂ ਅਤੇ ਪਰਮੋਟਰਾਂ ਨੂੰ ਆਖਰੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਬੱਡੀ ਖਿਡਾਰੀ ਜੱਗੂ ਭਗਵਾਨਪੁਰੀਆ ਤਰਫੋਂ ਨਾ ਖੇਡਣ ਤੇ ਨਾ ਹੀ ਕੋਈ ਆਯੋਜਿਤ ਕਰਨ ।
ਬੰਬੀਹਾ ਗੈਂਗ ਨੇ ਲਿਖਿਆ ਕਿ ਉਨ੍ਹਾਂ ਦੀ ਕਬੱਡੀ ਖਿਡਾਰੀਆਂ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜੱਗੂ ਭਗਵਾਨਪੁਰੀਆ ਕਬੱਡੀ ਰਾਹੀਂ ਆਪਣਾ ਬਲੈਕ ਮਨੀ ਵ੍ਹਾਈਟ ਕਰ ਰਿਹਾ ਹੈ। ਇਸ ਲਈ ਕਬੱਡੀ ਖਿਡਾਰੀਆਂ ਨੂੰ ਉਨ੍ਹਾਂ ਦੀ ਆਖਰੀ ਬੇਨਤੀ ਹੈ ਕਿ ਕੋਈ ਵੀ ਖਿਡਾਰੀ ਭਗਵਾਨਪੁਰੀਆ ਦੇ ਕਹਿਣ ‘ਤੇ ਕਬੱਡੀ ਨਾ ਖੇਡੇ ਅਤੇ ਨਾ ਹੀ ਸਾਡੇ ਕਹਿਣ ‘ਤੇ ਖੇਡੇ, ਜਿੱਥੇ ਖਿਡਾਰੀ ਦਾ ਦਿਲ ਕਰਦਾ ਹੈ, ਉਥੇ ਖੇਡੇ। ਜੇ ਸਾਨੂੰ ਪਤਾ ਲੱਗਾ ਕਿ ਇਹ ਖਿਡਾਰੀ ਜੱਗੂ ਦੇ ਇਸ਼ਾਰੇ ‘ਤੇ ਖੇਡ ਰਿਹਾ ਹੈ ਤਾਂ ਉਸ ਦੀ ਮੌਤ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ।
ਦੱਸ ਦੇਈਏ ਅੰਤਰਰਾਸ਼ਟਰੀ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਉਰਫ ਅੰਬੀਆ ਦਾ ਪੰਜ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸ਼ਾਮ 6 ਵਜੇ ਦੇ ਕਰੀਬ ਉਸ ਵੇਲੇ ਦੀ ਹੈ, ਜਦੋਂ ਸੰਦੀਪ ਚੱਲ ਰਹੇ ਟੂਰਨਾਮੈਂਟ ‘ਚ ਖੇਡਣ ਲਈ ਪਿੰਡ ਪਹੁੰਚਿਆ ਸੀ। ਮੈਚ ਦੇ ਵਿਚਕਾਰ ਅੰਨ੍ਹੇਵਾਹ ਗੋਲੀਬਾਰੀ ਕਾਰਨ ਸਟੇਡੀਅਮ ਵਿੱਚ ਹਫੜਾ-ਦਫੜੀ ਮਚ ਗਈ।
ਪੁਲਿਸ ਨੇ ਸੰਦੀਪ ਦੇ ਕਤਲ ਮਾਮਲੇ ‘ਚ ਗੈਂਗਸਟਰਾਂ ਫਤਿਹ ਉਰਫ਼ ਯੁਵਰਾਜ, ਕੌਸ਼ਲ ਚੌਧਰੀ, ਜੁਝਾਰ ਉਰਫ਼ ਸਿਮਰਨਜੀਤ ਸੰਨੀ, ਅਮਿਤ ਡਾਗਰ ਅਤੇ ਯਾਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਸਨਾਵਰ ਢਿੱਲੋਂ ਵਿਦੇਸ਼ ‘ਚ ਬੈਠਾ ਹੈ, ਜਿਸ ਦੇ ਨਾਂ ‘ਤੇ ਧਮਕੀਆਂ ਮਿਲ ਰਹੀਆਂ ਹਨ, ਉਹ ਇਸ ਮਾਮਲੇ ਦਾ ਮਾਸਟਰਮਾਈਂਡ ਹੈ।

Related posts

ਅੰਮ੍ਰਿਤ. ਪਾਲ ਸਿੰਘ ਨੇ MP ਅਹੁਦੇ ਲਈ ਲਿਆ ਹਲਫ਼, ਖਾਧੀ ਸੰਵਿਧਾਨ ਦੀ ਸਹੁੰ

punjabdiary

ਪਿੰਡ ਦੁਸਾਂਝ ਤੋੰ ਮਿਲਿਆ ਸੰਯੁਕਤ ਕਿਸਾਨ ਮੋਰਚੇ ਦੇ ਹਲਕਾ ਧਰਮਕੋਟ ਤੋਂ ਉਮੀਦਵਾਰ ਹਰਪ੍ਰੀਤ ਸਿੰਘ ਹੀਰੋ ਨੂੰ ਭਾਰੀ ਸਮਰਥਨ।

punjabdiary

Breaking- ਮੁੱਖ ਮੰਤਰੀ ਭਗਵੰਤ ਮਾਨ ਨੇ ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਾਨਿ-ਕੋਟਿ ਪ੍ਰਣਾਮ ਕੀਤਾ

punjabdiary

Leave a Comment