Breaking- ਹੁਣ ਟਰੱਕ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ, ਰਸਤਾ ਕੀਤਾ ਬੰਦ ਲੋਕ ਪ੍ਰੇਸ਼ਾਨ
31 ਦਸੰਬਰ – ਪੰਜਾਬ ਵਿਚ ਕਾਫੀ ਸਮੇਂ ਤੋਂ ਕਿਸਾਨਾਂ ਤੇ ਕਰਮਚਾਰੀਆਂ ਵੱਲੋਂ ਧਰਨੇ ਲਗਾਏ ਜਾ ਰਹੇ ਹਨ । ਸਾਰੇ ਵਰਗ ਹੀ ਸਰਕਾਰ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਸੜਕਾਂ ਉਤੇ ਉਤਰੇ ਹੋਏ ਹਨ ਪਰ ਹੁਣ ਟਰੱਕ ਆਪ੍ਰੇਰਟਰ ਯੂਨੀਅਨ ਨੇ ਵੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਟਰੱਕ ਆਪ੍ਰੇਟਰਾਂ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਪਰ ਸਰਕਾਰਾਂ ਤੇ ਇਸ ਕੋਈ ਅਸਰ ਨਹੀਂ ਹੋ ਰਿਹਾ ਜਿਸ ਕਾਰਨ ਟਰੱਕ ਆਪ੍ਰੇਰਟਰਾਂ ਨੇ ਸ਼ੰਭੂ ਬੈਰੀਅਰ ਉਤੇ ਧਰਨਾ ਲਗਾ ਦਿੱਤਾ ਹੈ। ਟਰੱਕ ਆਪ੍ਰੇਟਰਾਂ ਦੀ ਹੜਤਾਲ ਕਾਰਨ ਆਰਥਿਕ ਝਟਕਾ ਜ਼ਰੂਰ ਲੱਗੇਗਾ ਤੇ ਮਹਿੰਗਾਈ ਹੋ ਵਧੇਗੀ।
ਆਲ ਪੰਜਾਬ ਟਰੱਕ ਆਪਰੇਟਰ ਏਕਤਾ ਯੂਨੀਅਨ ਪੰਜਾਬ ਵੱਲੋਂ ਪ੍ਰਧਾਨ ਹੈਪੀ ਸੰਧੂ, ਅਜੈ ਸਿੰਗਲਾ ਜ਼ਿਲ੍ਹਾ ਪ੍ਰਧਾਨ ਸੰਗਰੂਰ, ਜਤਿੰਦਰ ਸਿੰਘ ਰੋਮੀ ਡੇਰਾਬੱਸੀ, ਪਰਮਜੀਤ ਸਿੰਘ ਫਾਜ਼ਿਲਕਾ ਸਾਂਝਾ ਮੋਰਚਾ, ਹਰਵਿੰਦਰ ਸਿੰਘ ਵਾਲੀਆ ਪ੍ਰਮੁੱਖ ਆਗੂ ਟਰੱਕ ਯੂਨੀਅਨ ਰਾਜਪੁਰਾ ਦੀ ਅਗਵਾਈ ’ਚ ਸ਼ੰਭੂ ਬੈਰੀਅਰ ’ਤੇ ਅੰਬਾਲੇ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕ ਦਿੱਤਾ ਗਿਆ ਹੈ। ਟਰੱਕ ਆਪ੍ਰੇਰਟਰਾਂ ਨੇ ਅੱਤ ਦੀ ਠੰਢ ਵਿਚ ਸਾਰੀ ਰਾਤ ਸ਼ੰਭੂ ਬੈਰੀਅਰ ਉਤੇ ਗੁਜ਼ਾਰੀ ਤੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ।
ਇਸ ਕਾਰਨ ਵਾਹਨ ਚਾਲਕਾਂ ਨੂੰ ਬਦਲਵੇਂ ਰਸਤਿਆਂ ਤੋਂ ਜਾਣ ਲਈ ਮਜਬੂਰ ਹੋਣਾ ਪਿਆ ਤੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਧਰਨੇ ਉਪਰ ਬੈਠੇ ਆਪ੍ਰੇਟਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸੂਬੇ ਤੋਂ 134 ਦੇ ਕਰੀਬ ਪੁੱਜੀਆਂ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਟਰੱਕ ਯੂਨੀਅਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਨੇ ਸਾਲ 2017 ‘ਚ ਪੰਜਾਬ ਸੂਬੇ ਅੰਦਰ ਵਪਾਰੀ ਵਰਗ ਨੂੰ ਫਾਇਦਾ ਦੇਣ ਦੇ ਮਕਸਦ ਨਾਲ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਸਨ। ਜ਼ਿਲ੍ਹਾ ਮੋਹਾਲੀ ਵਿਖੇ ਟਰੱਕ ਯੂਨੀਅਨਾਂ ਵੱਲੋਂ ਦਿੱਤੇ ਧਰਨੇ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀ ਸਨ, ਨੇ ਚੋਣਾਂ ਤੋਂ ਪਹਿਲਾਂ ਯੂਨੀਅਨ ਪੰਜਾਬ ਦੇ ਧਰਨੇ ਉਤੇ ਆ ਕੇ ਮੰਗਾਂ ਮੰਨਣ ਲਈ ਵਾਅਦਾ ਕੀਤਾ ਸੀ।
ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਪਿੱਛੋਂ ਕੁੱਝ ਮਹੀਨੇ ਪਹਿਲਾਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ। ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨਾਲ ਕੀਤੀ ਗਈਆਂ ਮੀਟਿੰਗਾ ਬੇਸਿੱਟਾਂ ਰਹੀਆਂ ਤੇ ਹੁਣ ਤੱਕ ਉਨ੍ਹਾਂ ਦੇ ਮਸਲੇ ਹੱਲ ਨਹੀਂ ਕਰ ਰਹੀ। ਜਿਸ ਕਰਕੇ ਅੱਜ ਪੱਕੇ ਤੌਰ ਉਤੇ ਸ਼ੰਭੂ ਬੈਰੀਅਰ ਉਪਰ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਹੈ।