Breaking- ਹੁਨਰ ਵਿਕਾਸ ਕਮੇਟੀ ਦੀ ਹੋਈ ਮੀਟਿੰਗ
ਫਰੀਦਕੋਟ, 3 ਮਾਰਚ – (ਪੰਜਾਬ ਡਾਇਰੀ) ਜ਼ਿਲ੍ਹਾ ਹੁਨਰ ਵਿਕਾਸ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਲਖਵਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਿਲ੍ਹੇ ਦੇ ਸਾਰੇ ਸਕਿੱਲ ਈਕੋ ਸਿਸਟਮ ਦੇ ਹਿੱਸੇਦਾਰਾਂ ਨੇ ਭਾਗ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਲਖਵਿੰਦਰ ਸਿੰਘ ਰੰਧਾਵਾ ਨੇ ਟਰੇਨਿੰਗ ਪਾਰਟਰਨਜ਼ ਨੂੰ ਸੇਵਾ ਉਦਯੋਗ ‘ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਤਾਂ ਜੋ ਅਜਿਹੇ ਹੁਨਰ ਪ੍ਰੋਗਰਾਮਾਂ ਤੋਂ ਬਾਅਦ, ਉਮੀਦਵਾਰ ਆਪਣੇ ਖੁਦ ਦੇ ਉੱਦਮ ਸ਼ੁਰੂ ਕਰ ਸਕਣ। ਉਨ੍ਹਾਂ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਮੋਸ਼ਨ ਸਕੀਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਇਸ ਨਾਲ ਸਬੰਧਿਤ ਵਿਭਾਗਾਂ/ਪਾਰਟੀਆਂ ਨੂੰ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਮੋਸ਼ਨ ਸਕੀਮ ਨੂੰ ਲਾਗੂ ਕਰਨ ਲਈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਸਹਾਇਤਾ ਕਰਨ ਲਈ ਕਿਹਾ ,ਤਾਂ ਜੋ ਉਦਯੋਗਿਕ ਇਕਾਈਆਂ ਅਪ੍ਰੈਂਟਿਸਸ਼ਿਪ ਲਈ ਭਰਤੀ ਕਰ ਸਕਣ।
ਇਸ ਮੌਕੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਡਿਸਟ੍ਰਿਕ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਟੀਮ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੇ ਧਿਆਨ ਹਿੱਤ ਲਿਆਂਦਾ ਕਿ ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰੀ ਗਰੀਬ ਅਤੇ ਪੇਂਡੂ ਖੇਤਰ ਦੇ ਗਰੀਬ ਉਮੀਦਵਾਰਾਂ ਦਾ ਵੱਖ-ਵੱਖ ਨੌਕਰੀ ਦੀਆਂ ਭੂਮਿਕਾਵਾਂ ਤਹਿਤ 1290 ਦੇ ਟੀਚੇ ਲਈ ਦਾਖਲਾ ਪ੍ਰਕਿਰਿਆ ਅਧੀਨ ਹੈ। ਇਹ ਨੌਕਰੀਆਂ ਸੁੰਦਰਤਾ ਉਦਯੋਗ ਅਤੇ ਗਾਹਕ ਦੇਖਭਾਲ ਖੇਤਰ ਦੀਆਂ ਹਨ।