Image default
About us ਤਾਜਾ ਖਬਰਾਂ

Breaking- ਹੈਲਮੇਟ ਨਾ ਪਾਉਣ ‘ਤੇ ਵਿਅਕਤੀ ਦਾ ਪੁਲਿਸ ਮੁਲਾਜ਼ਮ ਵਲੋਂ ਚਾੜ੍ਹਿਆ ਸ਼ਰੇਆਮ ਕੁਟਾਪਾ

Breaking- ਹੈਲਮੇਟ ਨਾ ਪਾਉਣ ‘ਤੇ ਵਿਅਕਤੀ ਦਾ ਪੁਲਿਸ ਮੁਲਾਜ਼ਮ ਵਲੋਂ ਚਾੜ੍ਹਿਆ ਸ਼ਰੇਆਮ ਕੁਟਾਪਾ

ਚੰਡੀਗੜ੍ਹ, 2 ਅਗਸਤ – (ਪੰਜਾਬ ਡਾਇਰੀ) ਬੀਤੇ ਦਿਨ ਚੰਡੀਗੜ੍ਹ ਪੁਲਿਸ ਦਾ ਇੱਕ ਕਾਂਸਟੇਬਲ ਬਿਨਾਂ ਹੈਲਮੇਟ ਇੱਕ ਬਾਈਕ ਸਵਾਰ ਨਾਲ ਕੁੱਟਮਾਰ ਕਰਦਾ ਕੈਮਰੇ ਵਿਚ ਕੈਦ ਹੋ ਗਿਆ ਸੀ। ਸੋਸ਼ਲ ਮੀਡੀਆ ‘ਤੇ ਉਸਦੀ ਇਹ ਬੇਹਰਿਹਮ ਹਰਕਤ ਵਾਇਰਲ ਜਾ ਚੁੱਕੀ ਹੈ। ਜਿਸਨੂੰ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ।
ਵੀਡੀਓ ਵਿਚ ਚੰਡੀਗੜ੍ਹ ਦੇ ਸੈਕਟਰ 13 ਸਥਿਤ ਆਈ.ਟੀ. ਪਾਰਕ ਪੁਲਿਸ ਸਟੇਸ਼ਨ ‘ਚ ਤਾਇਨਾਤ ਕਾਂਸਟੇਬਲ ਸਤੀਸ਼ ਕੁਮਾਰ ਆਪਣੇ ਡੰਡੇ ਨਾਲ ਇਕ ਵਾਹਨ ਚਾਲਕ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਮਨੀਮਾਜਰਾ ਦੀ ਇੰਦਰਾ ਕਲੋਨੀ ਦੇ ਰਹਿਣ ਵਾਲੇ 31 ਸਾਲਾ ਸ਼ਿਕਾਇਤਕਰਤਾ ਬਿੱਟੂ ਨੇ ਆਪਣੇ ਬਿਆਨ ਵਿਚ ਕਿਹਾ ਕੀ 30 ਜੁਲਾਈ ਦੀ ਸ਼ਾਮ ਕਰੀਬ 7 ਵਜੇ ਉਹ ਕੁਝ ਸਬਜ਼ੀਆਂ ਖਰੀਦਣ ਗਿਆ ਸੀ ਤਾਂ ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ।
ਉਨ੍ਹੇ ਕਿਹਾ ਜਿਵੇਂ ਹੀ ਉਹ ਹੌਲੀ ਹੋਇਆ ਇੱਕ ਪੁਲਿਸ ਵਾਲੇ ਨੇ ਉਸਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਹੀ ਨਹੀਂ ਉਸ ਨੇ ਸ਼ਿਕਾਇਤਕਰਤਾ ਨੂੰ ਬੁਲੇਟ ਮੋਟਰਸਾਈਕਲ ਤੋਂ ਖਿੱਚ ਥੱਲੇ ਡੇਗ ਦਿੱਤਾ ਅਤੇ ਲੱਤਾਂ ਵੀ ਮਾਰੀਆਂ। ਬਾਅਦ ਵਿੱਚ ਪੁਲਿਸ ਮੁਲਾਜ਼ਮਾਂ ਨੇ ਸ਼ਿਕਾਇਤਕਰਤਾ ‘ਤੇ ਦਬਾਅ ਪਾਇਆ ਕਿ ਉਹ ਮਨੀਮਾਜਰਾ ਹਸਪਤਾਲ ਵਿੱਚ ਡਾਕਟਰਾਂ ਨੂੰ ਜਾਂਚ ਦੌਰਾਨ ਦੱਸੇ ਕਿ ਉਹ ਮੋਟਰਸਾਈਕਲ ਤੋਂ ਡਿੱਗਣ ਕਾਰਨ ਜ਼ਖਮੀ ਹੋ ਗਿਆ ਸੀ। ਹਾਲਾਂਕਿ ਸੀਸੀਟੀਵੀ ਫੁਟੇਜ ਨਾਲ ਮਾਮਲੇ ਦੇ ਤੱਥਾਂ ਦਾ ਖੁਲਾਸਾ ਹੋਇਆ।

Related posts

ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ ਸਵੇਰੇ 10 ਵਜੇ 5 ਵਜੇ ਤੱਕ ਲੱਗਣਗੇ ਸਪੈਸ਼ਲ ਕੈਂਪ

punjabdiary

27ਵੇਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ’ਚ ਪਹਿਲੇ ਦਿਨ ਕਰੀਬ 400 ਮਰੀਜ਼ਾਂ ਨੇ ਕਰਵਾਇਆ ਚੈੱਕਅੱਪ

punjabdiary

Breaking- ਗਾਇਕ ਅਲਫਾਜ਼ ਦੇ ਗੰਭੀਰ ਸੱਟਾਂ ਵੱਜੀਆਂ ਹਾਲਤ ਕਾਫੀ ਨਾਜੁਕ, ਹਸਪਤਾਲ ਵਿਚ ਦਾਖਲ

punjabdiary

Leave a Comment