Image default
ਅਪਰਾਧ ਤਾਜਾ ਖਬਰਾਂ

Breaking- ਹੈੱਡਕੁਆਰਟਰ ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਕਾਬੂ

Breaking- ਹੈੱਡਕੁਆਰਟਰ ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਕਾਬੂ

13 ਅਕਤੂਬਰ – ਪੰਜਾਬ ਦੇ ਮੁਹਾਲੀ ਵਿੱਚ ਬਣੇ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਤੇ 9 ਮਈ ਨੂੰ ਆਰਪੀਜੀ ਅਟੈਕ ਹੋਇਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਅਟੈਕ ਕਰਨ ਵਾਲੇ ਲੋਕਾਂ ਨੂੰ ਲਗਾਤਾਰ ਫੜਨ ਲਈ ਚਾਰਾਜੋਈ ਕਰ ਰਹੀ ਸੀ। ਪਿਛਲੇ ਦਿਨੀਂ ਵੀ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ। ਪੰਜਾਬ ਪੁਲਿਸ ਨੇ ਕੇਂਦਰ ਏਜੰਸੀ ਨਾਲ ਮਿਲ ਕੇ ਕੀਤੇ ਸਾਂਝੇ ਆਪਰੇਸ਼ਨ ਵਿਚ ਮੁੰਬਈ ਤੋਂ ਚੜ੍ਹਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਚੜ੍ਹਤ ਸਿੰਘ ਮੁਹਾਲੀ ’ਚ ਹੋਏ ਆਰਪੀਜੀ ਅਟੈਕ ਦਾ ਮੁੱਖ ਮੁਲਜ਼ਮ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਮੁਹਾਲੀ ਆਰਪੀਜੀ ਅਟੈਕ ਮਾਮਲੇ ‘ਚ 7 ਅਕਤੂਬਰ ਭਾਵ ਸ਼ੁੱਕਰਵਾਰ ਨੂੰ ਇਕ ਹੋਰ ਗ੍ਰਿਫ਼ਤਾਰੀ ਹੋਈ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਕੇਸ ਨਾਲ ਜੁੜੇ ਇਕ ਹੋਰ ਮਾਸਟਰਮਾਈਂਡ ਨੂੰ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਸੀ।

Related posts

ਆਡੀਸ਼ਨ ਦੇ ਬਹਾਨੇ ਬੁਲਾਇਆ ਅਤੇ ਕੱਪੜੇ ਉਤਾਰਨ ਲਈ ਕਿਹਾ – ਫਿਲਮਕਾਰ ਰਣਜੀਤ ਖਿਲਾਫ ਇੱਕ ਹੋਰ FIR, ਜਾਣੋ ਅਦਾਕਾਰਾ ਨੇ ਹੋਰ ਕੀ ਕਿਹਾ

Balwinder hali

ਕੈਨੇਡਾ ਦੀ ਪੜ੍ਹਾਈ ਲਈ ਗਏ ਭਾਰਤ ਦੇ 20,000 ਵਿਦਿਆਰਥੀ ਕਾਲਜ ਤੋਂ ‘ਲਾਪਤਾ’, ਰਿਪੋਰਟ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ

Balwinder hali

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਰਾਹਤ, CAT ਨੇ DGP ਦੀ ਨਿਯੁਕਤੀ ਦੇ ਖਿਲਾਫ਼ ਦਾਇਰ ਪਟੀਸ਼ਨ ਕੀਤੀ ਖਾਰਜ

punjabdiary

Leave a Comment