Image default
About us ਤਾਜਾ ਖਬਰਾਂ

Breaking- ਜ਼ਿਲੇ ਦੇ ਸਮੂਹ ਅਸਲਾ ਲਾਇਸੰਸੀ 30 ਸਤੰਬਰ 2022 ਤੱਕ 02 ਤੋਂ ਵੱਧ ਅਸਲਾ ਲਾਇਸੈਂਸ ਤੋਂ ਡਿਲੀਟ ਕਰਵਾਉਣ-ਜ਼ਿਲਾ ਮੈਜਿਸਟ੍ਰੇਟ

Breaking- ਜ਼ਿਲੇ ਦੇ ਸਮੂਹ ਅਸਲਾ ਲਾਇਸੰਸੀ 30 ਸਤੰਬਰ 2022 ਤੱਕ 02 ਤੋਂ ਵੱਧ ਅਸਲਾ ਲਾਇਸੈਂਸ ਤੋਂ ਡਿਲੀਟ ਕਰਵਾਉਣ-ਜ਼ਿਲਾ ਮੈਜਿਸਟ੍ਰੇਟ

ਸਮੇਂ ਸਿਰ ਡਿਲੀਟ ਨਾ ਹੋਣ ਤੇ ਅਸਲਾ ਲਾਇਸੰਸ ਮੰਨਿਆ ਜਾਵੇਗਾ ਗੈਰ-ਕਾਨੂੰਨੀ

ਫਰੀਦਕੋਟ, 6 ਸਤੰਬਰ – (ਪੰਜਾਬ ਡਾਇਰੀ) ਜ਼ਿਲਾ ਮੈਜਿਸਟ੍ਰੇਟ ਫਰੀਦਕੋਟ ਡਾ. ਰੂਹੀ ਦੁੱਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ, ਗ੍ਰਹਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਰਮਜ਼ ਐਕਟ 1959 ਵਿੱਚ ਸੋਧ ਹੋ ਚੁੱਕੀ ਹੈ ਅਤੇ ਇਹ ਸੋਧ ਲਾਗੂ ਹੋ ਚੁੱਕੀ ਹੈ।ਇਸ ਲਈ ਜਿਹੜੇ ਅਸਲਾ ਲਾਇਸੰਸ ਤੇ 02 ਤੋਂ ਵੱਧ ਅਸਲੇ ਦਰਜ ਹਨ, ਉਹ ਆਪਣਾ ਵਾਧੂ ਅਸਲਾ 30 ਸਤੰਬਰ 2022 ਤੱਕ ਲਾਇਸੈਂਸ ਤੋਂ ਡਿਲੀਟ ਕਰਵਾਉਣ।

ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਰੀਦਕੋਟ ਜਿਲੇ ਵਿੱਚ ਹੁਣ ਸਮੂਹ ਅਸਲਾ ਲਾਇਸੰਸੀ ਆਪਣੇ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕਦੇ । ਇਸ ਲਈ ਜਿਲੇ ਨਾਲ ਸਬੰਧ ਸਮੂਹ ਅਸਲਾ ਲਾਇਸੰਸ ਜਿੰਨਾ ਤੇ 02 ਤੋਂ ਵੱਧ ਅਸਲੇ ਦਰਜ ਹਨ, ਉਹ ਆਪਣਾ ਵਾਧੂ ਅਸਲਾ ਮਿਤੀ 30 ਸਤੰਬਰ 2022 ਤੋਂ ਪਹਿਲਾਂ ਅਧਿਕਾਰਤ ਅਸਲਾ ਲਾਇਸੈਂਸ ਤੋਂ ਡਿਲੀਟ ਕਰਵਾਉਣ ਅਤੇ ਨਿਪਟਾਰੇ/ਸੇਲ ਪ੍ਰਮੀਸ਼ਨ ਸਬੰਧੀ ਤੁਰੰਤ ਅਸਲਾ ਲਾਇੰਸਸ ਸ਼ਾਖਾ, ਦਫਤਰ ਡਿਪਟੀ ਕਮਿਸ਼ਨਰ ਫਰੀਦਕੋਟ ਨਾਲ ਸੰਪਰਕ ਕਰਨ। ਉਨ੍ਹਾ ਕਿਹਾ ਕਿ ਜੇਕਰ ਅਸਲਾ ਲਾਇਸੰਸੀ ਨਿਰਧਾਰਤ ਸਮੇਂ ਵਿੱਚ ਵਾਧੂ ਅਸਲਾ ਲਾਇਸੈਂਸ ਤੋਂ ਡਿਲੀਟ ਨਹੀਂ ਕਰਵਾਉਂਦਾ ਤਾਂ ਅਸਲਾ ਲਾਇਸੰਸੀ ਇਸ ਦੇ ਖੁੱਦ ਜਿੰਮੇਵਾਰ ਹੋਣਗੇ ਅਤੇ ਨਿਯਮਾਂ ਅਨੁਸਾਰ ਉਸਦਾ ਵਾਧੂ ਅਸਲਾ ਨਾਜਾਇਜ਼ ਘੋਸ਼ਿਤ ਕਰਨ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement

Related posts

ਪੰਜਾਬ ਵਿਚ 10 ਮਈ ਨੂੰ ਰਹੇਗੀ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਬਾਕੀ ਅਦਾਰੇ…

punjabdiary

ਐਸ.ਈ.ਐਸ. ਵਰਕਰ ਯੂਨੀਅਨ ਫਰੀਦਕੋਟ ਕੈਂਟ ਦੀ ਹੋਈ ਚੋਣ

punjabdiary

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਬਾਰੇ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ: ਗੁਰਮੀਤ ਸਿੰਘ ਖੁੱਡੀਆਂ

punjabdiary

Leave a Comment