Image default
About us ਤਾਜਾ ਖਬਰਾਂ

Breaking- ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਰਜ਼ੀ ਰੈਣ ਬਸੇਰਾ ਚਲਾਇਆ ਜਾ ਰਿਹਾ – ਡਾ. ਰੂਹੀ ਦੁੱਗ

Breaking- ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਰਜ਼ੀ ਰੈਣ ਬਸੇਰਾ ਚਲਾਇਆ ਜਾ ਰਿਹਾ – ਡਾ. ਰੂਹੀ ਦੁੱਗ

ਜਰੂਰਤਮੰਦ ਵਿਅਕਤੀਆਂ ਨੂੰ ਕੀਤੀ ਕੰਬਲਾਂ ਦੀ ਵੰਡ

ਫ਼ਰੀਦਕੋਟ, 28 ਦਸੰਬਰ – (ਪੰਜਾਬ ਡਾਇਰੀ) ਕੜਾਕੇ ਦੀ ਪੈ ਰਹੀ ਸਰਦੀ ਨੂੰ ਧਿਆਨ ਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਫ਼ਰੀਦਕੋਟ ਵੱਲੋਂ ਅਸਥਾਈ ਤੋਰ ਤੇ ਰੈਣ ਬਸੇਰਾ ਚਲਾਇਆ ਜਾ ਰਿਹਾ ਹੈ। ਜਿੱਥੇ ਕੋਈ ਵੀ ਬੇਘਰ/ ਜ਼ਰੂਰਤਮੰਦ ਵਿਅਕਤੀ ਰਾਤ ਨੂੰ ਠਹਿਰ ਸਕਦਾ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਅਸਥਾਈ ਰੈਣ ਬਸੇਰਾ ਰੇਲਵੇ ਸਟੇਸ਼ਨ ਨਜ਼ਦੀਕ ਕਚਹਿਰੀਆਂ ਦੇ ਪਿਛਲੇ ਪਾਸੇ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇੱਥੇ ਜ਼ਰੂਰਤ ਅਨੁਸਾਰ ਯਾਤਰੀਆਂ/ ਠਹਿਰਨ ਵਾਲੇ ਦੀ ਸਹੂਲਤ ਅਨੁਸਾਰ ਗਰਮ ਬਿਸਤਰਾ ਅਤੇ ਬਾਥਰੂਮ ਆਦਿ ਸਹੂਲਤਾਂ ਉਪਲੱਬਧ ਹਨ। ਇੱਥੇ ਕੋਈ ਵੀ ਜਰੂਰਤਮੰਦ ਯਾਤਰੀ/ਵਿਅਕਤੀ 24 ਘੰਟੇ ਸੰਪਰਕ ਕਰਕੇ ਰਾਤ ਗੁਜ਼ਾਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਮਾਨਵ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਸਾਨੂੰ ਹਮੇਸ਼ਾ ਹੀ ਦੀਨ-ਦੁਖੀਆਂ ਦੀ ਮਦਦ ਕਰਨੀ ਚਾਹੀਦੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਵਲੋਂ ਗਠਿਤ ਰੈਡ ਕਰਾਸ ਦੀ ਟੀਮ ਵੱਲੋ ਬੀਤੀ ਰਾਤ ਠੰਢ ਨਾਲ ਠੁਰ ਠੁਰ ਕਰ ਵਿਅਕਤੀਆ ਨੂੰ ਕੰਬਲਾਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ਝੁੱਗੀ ਝੋਪੜੀਆਂ ਚ ਰਹਿ ਰਹੇ ਬੱਚਿਆਂ ਨੂੰ ਟੋਪੀਆਂ ਅਤੇ ਜੁਰਾਬਾਂ ਦੀ ਵੰਡ ਕੀਤੀ ਗਈ। ਇਸ ਮੌਕੇ ਰੈਡ ਕਰਾਸ ਦੇ ਕਰਮਚਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਆਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਗਰੀਬ ਵਿਅਕਤੀ ਜਿਸ ਨੂੰ ਕੰਬਲ ਆਦਿ ਦੀ ਜਰੂਰਤ ਹੋਵੇ ਉਸ ਨੂੰ ਉਪਲਬੱਧ ਕਰਵਾਇਆ ਜਾਵੇ।ਇਸ ਤੋਂ ਇਲਾਵਾ ਜੇਕਰ ਕਿਸੇ ਵੀ ਗਰੀਬ/ਜਰੂਰਤਮੰਦ ਵਿਅਕਤੀ ਜਿਸ ਨੂੰ ਕੰਬਲ ਆਦਿ ਦੀ ਜ਼ਰੂਰਤ ਹੋਵੇ ਤਾਂ ਉਹ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਸੰਪਰਕ ਕਰ ਸਕਦਾ ਹੈ।

Advertisement

Related posts

ਜੁਵੇਨਾਇਲ ਜਸਟਿਸ ਐਕਟ-2015 ਅਧੀਨ ਰਜਿਸਟ੍ਰੇਸ਼ਨ ਲਾਜ਼ਮੀ : ਡਿਪਟੀ ਕਮਿਸ਼ਨਰ

punjabdiary

ਊਨਾ ਤੋਂ ਅਯੁੱਧਿਆ ਜਾਵੇਗੀ ਸਪੈਸ਼ਲ ਟਰੇਨ, ਹਿਮਾਚਲ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸ਼ਰਧਾਲੂਆਂ ਨੂੰ ਮਿਲੇਗਾ ਫਾਇਦਾ

punjabdiary

Breaking News- ਨਾਬਾਲਿਗ ਦਾ ਕਤਲ, ਪੱਥਰ ਮਾਰ ਕੇ ਦਿੱਤੀ ਦਰਦਨਾਕ ਮੌਤ

punjabdiary

Leave a Comment