Image default
About us ਤਾਜਾ ਖਬਰਾਂ

Breaking- ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪਾਬੰਦੀਆਂ ਦੇ ਹੁਕਮ ਜਾਰੀ ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੇ ਗੀਤਾਂ, ਅਸ਼ਲੀਲ ਪੋਸਟਰਾਂ ਤੇ ਪਾਬੰਦੀ ਹੁਕਮ 13 ਦਸੰਬਰ 2022 ਤੱਕ ਲਾਗੂ ਰਹਿਣਗੇ

Breaking- ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪਾਬੰਦੀਆਂ ਦੇ ਹੁਕਮ ਜਾਰੀ
ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੇ ਗੀਤਾਂ, ਅਸ਼ਲੀਲ ਪੋਸਟਰਾਂ ਤੇ ਪਾਬੰਦੀ
ਹੁਕਮ 13 ਦਸੰਬਰ 2022 ਤੱਕ ਲਾਗੂ ਰਹਿਣਗੇ

ਫਰੀਦਕੋਟ, 20 ਅਕਤੂਬਰ – (ਪੰਜਾਬ ਡਾਇਰੀ) ਜ਼ਿਲ੍ਹਾ ਮੈਜਿਸਟ੍ਰੇਟ ਡਾ. ਰੂਹੀ ਦੁੱਗ ਆਈ.ਏ.ਐਸ. ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲਾ ਫਰੀਦਕੋਟ ਦੀ ਹਦੂਦ ਅੰਦਰ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 13 ਦਸੰਬਰ 2022 ਤੱਕ ਲਾਗੂ ਰਹਿਣਗੇ।
ਜਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਿਲਾ ਫਰੀਦਕੋਟ ਅੰਦਰ ਕਿਸੇ ਤਰਾਂ ਦੇ ਲਾਈਵ ਸ਼ੋਅ ਦੌਰਾਨ ਸ਼ਰਾਬ ਜਾਂ ਨਸ਼ੇ ਉਤਸ਼ਾਹਿਤ ਅਤੇ ਹਿੰਸਾ ਨੂੰ ਭੜਕਾਉਣ ਵਾਲੇ ਗੀਤ ਆਦਿ ਨਹੀਂ ਗਾਏ ਜਾਣਗੇ। ਜਿਲਾ ਫਰੀਦਕੋਟ ਅੰਦਰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਨੇਮਾ ਹਾਲਾਂ/ਮਲਟੀਪਲੈਕਸਾਂ ਵਿੱਚ ਜਾਣ ਦੀ ਆਗਿਆ ਨਹੀਂ ਹੋਵੇਗੀ ਜਿੱਥੇ ਮਾਰਕ ਏ ਵਾਲੀਆਂ ਫਿਲਮਾਂ ਪ੍ਰਦਰਸ਼ਤ ਹੁੰਦੀਆਂ ਹਨ। ਜਿਲਾ ਫਰੀਦਕੋਟ ਅੰਦਰ ਵਿਦਿਅਕਤ ਸੰਸਥਾਵਾਂ ਦੇ ਆਸ ਪਾਸ ਨਗਨ ਪੋਸਟਰ, ਅਰਧ ਨਗਨ ਪੋਸਟਰ, ਅਸ਼ਲੀਲ ਪੋਸਟਰ ਸਥਾਪਤ/ਪ੍ਰਦਰਸ਼ਤ ਨਹੀਂ ਕੀਤੇ ਜਾਣਗੇ। ਜਿਲਾ ਫਰੀਦਕੋਟ ਅੰਦਰ ਸਾਲਾਨਾ ਪ੍ਰੀਖਿਆਵਾਂ ਤੋਂ 15 ਦਿਨ ਪਹਿਲਾਂ ਅਤੇ ਪ੍ਰੀਖਿਆਵਾਂ ਦੌਰਾਨ ਲਾਉਡ ਸਪੀਕਰ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ।

Related posts

ਜ਼ਿਲ੍ਹਾ ਮੈਂਟਰ, ਬਲਾਕ ਮੈਂਟਰ ਅਤੇ ਪੜ੍ਹੋ ਪੰਜਾਬ ਪ੍ਰੋਜੈਕਟ ਅਧੀਨ ਗ਼ੈਰ ਵਿੱਦਿਅਕ ਕੰਮਾਂ ਤੇ ਤਾਇਨਾਤ 2000 ਤੋਂ ਵੱਧ ਅਧਿਆਪਕ ਤੁਰੰਤ ਸਕੂਲਾਂ ਵਿੱਚ ਵਾਪਿਸ ਭੇਜੇ ਜਾਣ

punjabdiary

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਤੋਂ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

punjabdiary

ਭਗਵੰਤ ਮਾਨ ਨੇ ਯੂਨੀਫਾਰਮ ਸਿਵਲ ਕੋਡ ਦਾ ਕੀਤਾ ਵਿਰੋਧ, ਉਠਾਏ ਗੰਭੀਰ ਸਵਾਲ

punjabdiary

Leave a Comment