Image default
ਤਾਜਾ ਖਬਰਾਂ

Breaking- 1 ਜੁਲਾਈ ਤੋਂ ਜ਼ਰੂਰ ਮਿਲੇਗੀ ਮੁਫ਼ਤ ਬਿਜਲੀ: ਵਿੱਤ ਮੰਤਰੀ ਹਰਪਾਲ ਚੀਮਾ ਪੰਜਾਬ ਬਜਟ

Breaking- 1 ਜੁਲਾਈ ਤੋਂ ਜ਼ਰੂਰ ਮਿਲੇਗੀ ਮੁਫ਼ਤ ਬਿਜਲੀ: ਵਿੱਤ ਮੰਤਰੀ ਹਰਪਾਲ ਚੀਮਾ

27 ਜੂਨ – (ਪੰਜਾਬ ਡਾਇਰੀ) ਪੰਜਾਬ ਬਜਟ 2022 ਆਮ ਆਦਮੀ ਪਾਰਟੀ (AAP) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅੱਜ ਆਪਣਾ ਪਹਿਲਾ ਬਜਟ ਪੇਸ਼ ਕਰੇਗੀ। ਸਰਕਾਰ ਬਜਟ ‘ਚ ਸਿੱਖਿਆ, ਸਿਹਤ ਅਤੇ ਖੇਤੀਬਾੜੀ ‘ਤੇ ਧਿਆਨ ਦੇ ਰਹੀ ਹੈ। ਇਨ੍ਹਾਂ ਬੁਨਿਆਦੀ ਖੇਤਰਾਂ ਵਿੱਚ ਨਵੀਂ ਸਰਕਾਰ ਨੇ ਪਿਛਲੀਆਂ ਸਰਕਾਰਾਂ ਨਾਲੋਂ 15 ਤੋਂ 20 ਫੀਸਦੀ ਵੱਧ ਬਜਟ ਅਲਾਟ ਕਰਨ ਦਾ ਫੈਸਲਾ ਕੀਤਾ ਹੈ। ਵਿਧਾਨ ਸਭਾ ਸੈਸ਼ਨ ਦੌਰਾਨ 10 ਵਜੇ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਸਰਕਾਰ ਦੀ ਪੋਲ ਖੋਲ੍ਹਣਗੇ। ਇਸ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ। ਇਸ ਸਬੰਧੀ ਵਿੱਤ ਮੰਤਰੀ ਪਹਿਲਾਂ ਹੀ ਸਥਿਤੀ ਸਪੱਸ਼ਟ ਕਰ ਚੁੱਕੇ ਹਨ। ਸੂਬੇ ਦੇ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਹਰ ਜ਼ਿਲ੍ਹੇ ਵਿੱਚ ਸਟੇਡੀਅਮ ਬਣਾਏ ਜਾਣਗੇ।
ਦੱਸ ਦੇਈਏ ਕਿ ਪਹਿਲੀ ਵਾਰ ਸਰਕਾਰ ਨੇ ਨਵੀਂ ਪਹਿਲ ਕਰਦੇ ਹੋਏ ਜਨਤਾ ਦੀ ਰਾਏ ਨਾਲ ਬਜਟ ਤਿਆਰ ਕੀਤਾ ਹੈ ਜਿਸ ਕਾਰਨ ਆਮ ਆਦਮੀ ਨੂੰ ਭਗਵੰਤ ਸਰਕਾਰ ਦੇ ਬਜਟ ਤੋਂ ਕਈ ਤੋਹਫੇ ਮਿਲਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ‘ਆਪ’ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਸਾਲ 2022-23 ਦੇ ਸੂਬੇ ਦੇ ਬਜਟ ਨੂੰ ‘ਜਨਤਾ ਬਜਟ’ ਕਰਾਰ ਦਿੰਦਿਆਂ ਆਮ ਲੋਕਾਂ ਤੋਂ ਸੁਝਾਅ ਮੰਗੇ ਸਨ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਾਰਚ ਵਿੱਚ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਸੱਤਾ ਵਿੱਚ ਆਈ ਸੀ।
ਐੱਮ ਮਾਨ ਨੇ ਦੱਸਿਆ ਸੀ ਕਿ ਇਸ ਸਾਲ ਬਜਟ ਕਾਗਜ ਰਹਿਤ ਹੋਵੇਗਾ। ਜਿਸ ਨਾਲ ਖਜ਼ਾਨੇ ਦੇ ਲਗਭਗ 21 ਲੱਖ ਰੁਪਏ ਬਚਣਗੇ। ਨਾਲ ਹੀ 34 ਟਨ ਕਾਗਜ਼ ਦੀ ਵੀ ਬਚਤ ਹੋਵੇਗੀ। ਜਿਸ ਤੋਂ ਸਾਫ ਹੈ ਕਿ 814 ਤੋਂ 834 ਦੇ ਕਰੀਬ ਦਰਖਤ ਵੀ ਬਚਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਈ ਗਵਰਨਸ ਵੱਲ ਇੱਕ ਹੋਰ ਵੱਡਾ ਕਦਮ ਹੈ।
Punjab Budget 2022 LIVE UPDATES—
ਸਵੇਰੇ 11:20 ਵਜੇ: ਵਾਈਟ ਪੇਪਰ ਪਿਛਲੀਆ ਸਰਕਾਰਾਂ ਨਾਲੋ ਸਾਡਾ ਵਾਈਟ ਪੇਪਰ ਬਿਲਕੁਲ ਵੱਖਰਾ ਹੈ।
ਸਵੇਰੇ 11:19 ਵਜੇ: ਵਿੱਤੀ ਹਲਾਤਾਂ ਨੂੰ ਬਹਾਲ ਕਰਨਾ
ਮਾਲੀਆ ਨੂੰ ਵਧਾ ਕੇ ਕਰਜਾ ਨੂੰ ਘੱਟ ਕਰਨ
ਜਨਤਕ ਫੰਡਾ ਦੀ ਸਹੀ ਵਰਤੋਂ ਕਰਕੇ ਅਤੇ ਸਕੀਮਾਂ ਦੀ ਵਰਤੋਂ ਨਾਲ ਸਿੱਖਿਆ ਅਤੇ ਸਿਹਤ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਸਵੇਰੇ 11:18 ਵਜੇ: 20 ਹਜ਼ਾਰ ਤੋਂ ਵੱਧ ਸੁਝਾਅ ਚਿੱਠੀਆ ਤੇ ਈਮੇਲ ਦੁਆਰਾ ਭੇਜੇ ਗਏ ਸਨ। 27 ਫੀਸਦੀ ਸੁਝਾਅ ਔਰਤਾਂ ਨੇ ਦਿੱਤੇ ਅਤੇ 73 ਫੀਸਦੀ ਪੁਰਸ਼ਾ ਨੇ ਦਿੱਤੇ।
ਸਵੇਰੇ 11:17 ਵਜੇ: 21 ਲੱਖ ਪਾਰ ਸਾਲ ਬਜਤ ਹੋਏਗੀ, 8 ਲੱਖ ਦਰਖਤਾਂ ਕਟਾਈ ਰੁਕੇਗੀ।
ਸਵੇਰੇ 11:16 ਵਜੇ– ਉਨ੍ਹਾਂ ਨੇ ਕਿਹਾ ਹੈ ਡਿਜੀਟਲ ਬਜਟ ਪੇਸ਼ ਕਰਨ ਨਾਲ 21 ਲੱਖ ਰੁਪਇਆ ਬਚੇਗਾ। ਪੇਪਰ ਲੈੱਸ ਬਜਟ
ਜਨਤਾ ਦੀ ਰਾਇ ਲੈ ਕੇ ਹੀ ਬਜਟ ਪੇਸ਼ ਕੀਤਾ ਗਿਆ ਹੈ।
ਸਵੇਰੇ 11:15 ਵਜੇ : ਮੁਫਤ ਬਿਜਲੀ ਦੇਣ ਦਾ ਵਾਅਦਾ 1 ਜੁਲਾਈ ਤੋਂ ਲਾਗੂ ਹੋ ਰਿਹਾ ਹੈ। ਸਰਕਾਰੀ ਖਜਾਨੇ ਦਾ ਇਕ -ਇਕ ਪੈਸਾ ਲੋਕਾਂ ‘ਤੇ ਖਰਚ ਹੋਵੇਗਾ। ਇਕ ਵਿਧਾਇਕ ਇਕ ਪੈਨਸ਼ਨ ਦੀ ਸ਼ੁਰੂਆਤ ਕੀਤੀ ਹੈ।
ਸਵੇਰੇ 11:14 ਵਜੇ : ਵਿਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ 36000 ਠੇਕੇ ਤੇ ਰੱਖ ਮੁਲਜ਼ਮਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸਵੇਰੇ 11:13 ਵਜੇ : ਸੁਖਪਾਲ ਖਹਿਰਾ ਨੇ ਐਪ ‘ਤੇ ਡਾਉਨਲੋਡ ਕਰਨ ਦੇ ਝੰਡੇ ਗੱਡੇ; ਸਪੀਕਰ ਨੇ ਉਸ ਨੂੰ ਬਜਟ ਦੇ ਕਾਗਜ਼ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ
ਸਵੇਰੇ 11:11 ਵਜੇ : ਵਿਤ ਮੰਤਰੀ ਹਰਪਾਲ ਚੀਮਾ ਵੱਲੋਂ ਬਜਟ ਪੇਸ਼, ਕਿਹਾ – ਪਹਿਲੇ 2 ਮਹੀਨੇ ‘ਚ 26454 ਨਵੀਂ ਭਾਰਤੀਆਂ ਨੂੰ ਦਿੱਤੀ ਪ੍ਰਵਾਨਗੀ
ਸਵੇਰੇ 11:10 ਵਜੇ- ਉਨ੍ਹਾਂ ਨੇ ਕਿਹਾ ਹੈ ਕਿ 28 ਮੁਕੱਦਮੇ ਅਤੇ 45 ਲੋਕਾਂ ਨੂੰ ਜੇਲ੍ਹ ਭੇਜਿਆ ਗਿਆ। ਉਨ੍ਹਾਂ ਨੇ ਕਿਹਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਸਿਰਜਣ ਲਈ ਪੰਜਾਬ ਦੇ ਲੋਕ ਸਾਥ ਦੇਣ : ਹਰਪਾਲ ਸਿੰਘ ਚੀਮਾ
ਸਵੇਰੇ 11:09 ਵਜੇ– ਉਨ੍ਹਾਂ ਨੇ ਕਿਹਾ ਹੈ ਕਿ ਸਾਡਾ ਮਾਡਲ ਪੰਜਾਬ ਨੂੰ ਨਵੇਂ ਪ੍ਰਤੀਮਾਨ ਪੇਸ਼ ਕਰੇਗਾ। ਉਨ੍ਹਾਂ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਸਾਡਾ ਪ੍ਰਮੁੱਖ ਉਦੇਸ਼ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਮੰਤਰੀ ਅਤੇ ਅਫਸਰਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ: ਹਰਪਾਲ ਸਿੰਘ ਚੀਮਾ

Related posts

Breaking-ਗੈਂਗਸਟਰ ਜੱਗੂ ਭਗਵਾਨਪੁਰੀ ਦੇ ਨਾਮ ‘ਤੇ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਵਾਲਾ ਗ੍ਰਿਫਤਾਰ

punjabdiary

ਬੇਰੁਜ਼ਗਾਰਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ ! 12ਵੀਂ ਪਾਸ ਨੂੰ 6 ਹਜ਼ਾਰ, ਡਿਪਲੋਮਾ ਵਾਲਿਆਂ ਨੂੰ 8 ਹਜ਼ਾਰ ਤੇ ਗ੍ਰੈਜੂਏਟ ਨੂੰ 10 ਹਜ਼ਾਰ ਦੇਵੇਗੀ ਸਰਕਾਰ

punjabdiary

ਜ਼ਿਲ੍ਹਾ ਮੈਂਟਰ, ਬਲਾਕ ਮੈਂਟਰ ਅਤੇ ਪੜ੍ਹੋ ਪੰਜਾਬ ਪ੍ਰੋਜੈਕਟ ਅਧੀਨ ਗ਼ੈਰ ਵਿੱਦਿਅਕ ਕੰਮਾਂ ਤੇ ਤਾਇਨਾਤ 2000 ਤੋਂ ਵੱਧ ਅਧਿਆਪਕ ਤੁਰੰਤ ਸਕੂਲਾਂ ਵਿੱਚ ਵਾਪਿਸ ਭੇਜੇ ਜਾਣ

punjabdiary

Leave a Comment