Breaking- 1.37 ਕਰੋੜ ਰੁਪਏ ਦੀ ਲਾਗਤ ਨਾਲ ਫਰੀਦਕੋਟ ਵਿਖੇ ਬਣਾਈ ਜਾਵੇਗੀ ਦੂਸਰੀ ਸਟੇਟ ਐਗਮਾਰਕ ਲੈਬ – ਵਿਧਾਇਕ ਸੇਖੋਂ
ਫਰੀਦਕੋਟ, 5 ਅਪ੍ਰੈਲ – (ਪੰਜਾਬ ਡਾਇਰੀ) ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇੱਥੋਂ ਦੇ ਕਿਸਾਨਾਂ ਨੂੰ ਉੱਚ ਦਰਜੇ ਦੇ ਮਿਆਰੀ ਬੀਜ ਅਤੇ ਖਾਦ ਪਦਾਰਥ ਦੇਣ ਲਈ ਪੰਜਾਬ ਸਰਕਾਰ ਵੱਲੋਂ ਫਰੀਦਕੋਟ ਵਿਖੇ ਇੱਕ ਸਟੇਟ ਐਗਮਾਰਕ ਲੈਬ ਦੀ ਉਸਾਰੀ ਖੇਤੀਬਾੜੀ ਦਫਤਰ ਫਰੀਦਕੋਟ ਵਿਖੇ ਬਣਾਈ ਜਾ ਰਹੀ ਹੈ। ਇਸ ਸਟੇਟ ਐਗਮਾਰਕ ਲੈਬ ਦੀ ਉਸਾਰੀ ਉੱਪਰ 1.37 ਕਰੋੜ ਰੁਪਏ ਖਰਚ ਆਉਣਗੇ।ਇਹ ਜਾਣਕਾਰੀ ਫਰੀਦਕੋਟ ਤੋਂ ਹਲਕਾ ਵਿਧਾਇਕ ਸ.ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ
ਉਨ੍ਹਾਂ ਕਿਹਾ ਕਿ ਇਸ ਸਟੇਟ ਐਗਮਾਰਕ ਲੈਬ ਦੀ ਉਸਾਰੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਕੁਝ ਅੜਚਨਾ ਸਨ। ਜਿਸ ਨੂੰ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਦਿੱਤੇ ਗਏ ਸਹਿਯੋਗ ਨਾਲ ਦੂਰ ਕਰ ਦਿੱਤਾ ਗਿਆ ਹੈ। ਇਸ ਲੈਬ ਦੀ ਉਸਾਰੀ ਦਾ ਕੰਮ ਆਉਣ ਵਾਲੇ 1-2 ਦਿਨਾਂ ‘ ਸ਼ੁਰੂ ਹੋਣ ਜਾ ਰਿਹਾ ਹੈ।
ਪੰਜਾਬ ਵਿੱਚ ਇਸ ਸਮੇਂ ਇੱਕ ਸਟੇਟ ਐਗਮਾਰਕ ਲੈਬ ਕੰਮ ਕਰ ਰਹੀ ਹੈ ਜੋ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੈ। ਦੂਜੀ ਐਗਮਾਰਕ ਲੈਬ ਫਰੀਦਕੋਟ ਵਿਖੇ ਉਸਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੇ ਅਤੇ ਸਰਲ ਸ਼ਬਦਾਂ ਵਿੱਚ ਇਸ ਲੈਬ ਵਿੱਚ ਖੇਤੀਬਾੜੀ ਨਾਲ ਸਬੰਧਿਤ ਬੀਜ ਅਤੇ ਖਾਦ ਪਦਾਰਥਾਂ ਦੇ ਟੈਸਟ ਕੀਤੇ ਜਾਣਗੇ ਅਤੇ ਉਹਨਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇਗਾ।
ਐਗਮਾਰਕ ਇੱਕ ਐਗਰੀ ਕਲਚਰ ਮਾਰਕ ਹੈ। ਜੋ ਕਿ ਇੱਕ ਪ੍ਰਮਾਣੀਕਰਨ ਚਿੰਨ੍ਹ ਹੈ ਜੋ ਕਿ ਭਾਰਤ ਦੇ ਖੇਤੀਬਾੜੀ ਉਤਪਾਦਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਵਰਤਿਆ ਜਾਂਦਾ ਹੈ। ਐਗਮਾਰਕ ਸਰਟੀਫਿਕੇਸ਼ਨ ਨੂੰ ਐਗਮਾਰਕ ਗ੍ਰੇਡਿੰਗ ਵਜੋਂ ਵੀ ਜਾਣਿਆ ਜਾਂਦਾ ਹੈ।
ਐਗਮਾਰਕ ਭਾਰਤ ਵਿੱਚ ਪੈਦਾ ਕੀਤੇ ਅਤੇ ਖਪਤ ਕੀਤੇ ਜਾਣ ਵਾਲੇ ਖੇਤੀ ਉਤਪਾਦਾਂ ਲਈ ਇੱਕ ਤੀਜੀ ਧਿਰ ਦੀ ਭਰੋਸਾ ਪ੍ਰਣਾਲੀ ਹੈ। ਖੇਤੀ ਵਸਤਾਂ ਵੱਖ-ਵੱਖ ਗ੍ਰੇਡ ਜਿਵੇਂ ਕਿ ਆਮ, ਨਿਰਪੱਖ, ਚੰਗੇ, ਵਿਸ਼ੇਸ਼ ਆਦਿ ਦੇ ਅਧੀਨ ਆਉਂਦੀਆਂ ਹਨ। ਇਹਨਾਂ ਗ੍ਰੇਡਾਂ ਨੂੰ ਐਗਮਾਰਕ ਮਿਆਰਾਂ ਵਜੋਂ ਜਾਣਿਆ ਜਾਂਦਾ ਹੈ। ਐਗਮਾਰਕ ਗ੍ਰੇਡਿੰਗ ਵਿੱਚ ਖੇਤੀਬਾੜੀ ਉਤਪਾਦਾਂ ਨੂੰ ਰਸਾਇਣਕ ਰਚਨਾ ਜਾਂ ਗੁਣਵੱਤਾ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਐਗਮਾਰਕ ਲੈਬ ਵਿੱਚ 222 ਖੇਤੀ ਉਤਪਾਦ ਜਿਵੇਂ ਕਿ ਬਨਸਪਤੀ ਤੇਲ, ਦਾਲਾਂ, ਅਨਾਜ, ਅਰਧ-ਪ੍ਰੋਸੈਸਡ ਵਸਤੂਆਂ ਆਦਿ ਨੂੰ ਕਵਰ ਕੀਤੇ ਜਾਵੇਗਾ।