Breaking- 22 ਅਕਤੂਬਰ ਤੋਂ ਸੇਵਾ ਕੇਂਦਰਾਂ ਦਾ ਸਮਾਂ ਤਬਦੀਲ
– ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪੂਰਾ ਹਫ਼ਤਾ ਖੁੱਲਿਆ ਕਰਨਗੇ ਸੇਵਾ ਕੇਂਦਰ
ਫਰੀਦਕੋਟ, 22 ਅਕਤੂਬਰ – (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ 22 ਅਕਤੂਬਰ ਤੋਂ ਸੇਵਾ ਕੇਂਦਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 50 ਫੀਸਦੀ ਸਟਾਫ਼ ਦੀ ਸਮਰੱਥਾ ਨਾਲ ਲੋਕਾਂ ਦੀ ਸਹੂਲਤ ਲਈ ਖੁੱਲ੍ਹੇ ਰਹਿਣਗੇ।
ਉਨਾਂ ਦੱਸਿਆ ਕਿ ਤਕਨੀਕੀ ਸਿੱਖਿਆ ਬੋਰਡ ਅਤੇ ਪੰਜਾਬ ਤਕਨੀਕੀ ਯੂਨੀਵਰਸਿਟੀ ਨਾਲ ਸਬੰਧਤ 20 ਸੇਵਾਵਾਂ ਦਾ ਲਾਭ ਵੀ ਸੇਵਾ ਕੇਂਦਰ ਦੇ ਰਹੇ ਹਨ। ਪੰਜਾਬ ਤਕਨੀਕੀ ਯੂਨੀਵਰਸਿਟੀ ਤੇ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਤਹਿਤ ਸਿੱਖਿਆ ਨਾਲ ਜੁੜੇ ਵਿਦਿਆਰਥੀ ਆਪਣੇ ਨੇੜਲੇ ਸੇਵਾ ਕੇਂਦਰ ਰਾਹੀਂ ਮਰਕਸ਼ੀਟ, ਬੋਨਾਫਾਈਡ, ਡਿਗਰੀ ਦੀ ਤਸਦੀਕ ਆਦਿ ਕਰਵਾ ਸਕਦੇ ਹਨ ਅਤੇ ਇਸ ਤੋਂ ਇਲਾਵਾ ਵਿਦਿਆਰਥੀ ਬੈਕਲਾਗ ਸਰਟੀਫਿਕੇਟ , ਟਰਾਂਸਕ੍ਰਿਪਟ ਤੇ ਡਿਟੇਲ ਸਰਟੀਫਿਕੇਟ, ਡੁਪਲੀਕੇਟ ਸਰਟੀਫਿਕੇਟ, ਰੀਵੈਲੁਏਸ਼ਨ, ਵਿਦਿਅਕ ਸਰਟੀਫਿਕੇਟਾਂ ਦਾ ਤਸਦੀਕ ਕਰਨਾ ਸ਼ਾਮਲ ਹੈ ਤੋਂ ਇਲਾਵਾ 78 ਖੇਤੀਬਾੜੀ, 50 ਮੈਡੀਕਲ ਕੌਂਸਲ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੇਵਾ ਕੇਂਦਰਾਂ ਰਾਹੀਂ ਵੱਧ ਤੋਂ ਵੱਧ ਨਾਗਰਿਕ ਸੇਵਾਵਾਂ ਪ੍ਰਾਪਤ ਕਰਨ ਅਤੇ ਕਿਸੇ ਕਿਸਮ ਦੀ ਵੀ ਸ਼ਿਕਾਇਤ ਸਬੰਧੀ ਉਨਾਂ ਰਾਬਤਾ ਕੀਤਾ ਜਾਵੇ।