Breaking- 22 ਸਾਲਾ ਨੌਜਵਾਨ ਦੀ ਲਾਸ਼ ਹਾਈਵੇਅ ਦੀਆਂ ਝਾੜੀਆਂ ਵਿਚੋਂ ਮਿਲੀ ਹੈ
ਸੁਲਤਾਨਪੁਰ ਲੋਧੀ, 17 ਸਤੰਬਰ – ਨਕੋਦਰ ਬਲਾਕ ਵਿੱਚ ਪੈਂਦੇ ਪਿੰਡ ਕੰਗ ਸਾਹਬੂ ਨੇੜੇ ਨਕੋਦਰ ਤੋਂ ਜਲੰਧਰ ਹਾਈਵੇਅ ਦੇ ਕੰਢੇ ਝਾੜੀਆਂ ’ਚੋਂ ਇਕ ਨੌਜਵਾਨ ਦੀ ਵੀਰਵਾਰ ਨੂੰ ਗਲੀ-ਸੜੀ ਲਾਸ਼ ਮਿਲੀ ਸੀ, ਜਿਸ ਦੇ ਬਾਹਾਂ ਨਾਲੋਂ ਦੋਵੇਂ ਗੁੱਟ ਵੱਢੇ ਹੋਏ ਸਨ। ਇਸ ਦੀ ਸੂਚਨਾ ਮਿਲਦੇ ਹੀ ਇਲਾਕੇ ’ਚ ਦਹਿਸ਼ਤ ਮਾਹੋਲ ਬਣ ਗਿਆ ਸੀ।
ਥਾਣਾ ਸਦਰ ਪੁਲਸ ਨਕੋਦਰ ਨੇ ਮਿ੍ਤਰ ਨੌਜਵਾਨ ਦੇ ਪਿਤਾ ਦੇ ਬਿਆਨ ਤੇ ਇਕ ਲੜਕੀ ਸਮੇਤ ਚਾਰ ਮੁਲਾਜ਼ਮਾਂ ਖਿਲਾਫ ਕਤਲ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਹੈ। ਲਾਸ਼ ਦੀ ਪਹਿਚਾਣ ਮਨਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਉਮਰ ਕਰੀਬ 22 ਸਾਲ ਵਾਸੀ ਕੋਠੇ ਕੌਰ ਸਿੰਘ ਵਾਲੇ ( ਅਬਲੂ) ਥਾਣਾ ਨਹੀਆਂਵਾਲਾ ਬਠਿੰਡਾ ਵਜੋਂ ਹੋਈ ਸੀ। ਮਨਪ੍ਰੀਤ ਸਿੰਘ ਦੇ ਪਿਤਾ ਨਛੱਤਰ ਸਿੰਘ ਨੇ ਆਪਣੇ ਬਿਆਨਾਂ ਵਿੱਚ ਪੁਲਿਸ ਨੂੰ ਦੱਸਿਆ ਕਿ ਉਸਦੇ ਪੁੱਤਰ ਮਨਦੀਪ ਸਿੰਘ ਨੇ ਆਪ੍ਰੇਸ਼ਨ ਥੇਟਰ ਦਾ ਕੋਰਸ ਕੀਤਾ ਸੀ।
ਉਹ ਪਹਿਲਾਂ ਮੋਗੇ ਦੇ ਇੱਕ ਹਸਪਤਾਲ ਵਿੱਚ ਨੌਕਰੀ ਕਰਦਾ ਸੀ। ਓਹਨੂੰ ਪਿਛਲੇ ਕੁਝ ਮਹੀਨਿਆਂ ਤੋਂ ਜਲੰਧਰ ਦੇ ਹਸਪਤਾਲ ਵਿੱਚ ਨੌਕਰੀ ਕਰਦਾ ਸੀ। ਅਤੇ 6 ਸਤੰਬਰ ਨੂੰ ਉਸਦੇ ਘਰ ਆਉਣਾ ਸੀ ਪਰ ਉਹ ਨਹੀਂ ਆਇਆ ਅਸੀਂ ਭਾਲ ਕਰਦੇ ਰਹੇ ਅਤੇ 9 ਸਤੰਬਰ ਨੂੰ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਜਲੰਧਰ ਥਾਣਾ ਡਵੀਜ਼ਨ 4 ਵਿੱਚ ਦਰਜ ਕਰਵਾਈ ਸੀ । ਮਾਮਲਾ ਪ੍ਰੇਮ ਸੰਬੰਧ ਦਾ ਮਨਪ੍ਰੀਤ ਜਿਸ ਹਸਪਤਾਲ ਵਿਚ ਕੰਮ ਕਰਦਾ ਉਸੇ ਸਮੇਂ ਦੌਰਾਨ ਇਕ ਲੜਕੀ ਨਾਲ ਉਸਦੇ ਸੰਬੰਧ ਸਨ ਪਰ ਉਸ ਲੜਕੀ ਦੇ ਕਿਸੇ ਹੋਰ ਲੜਕੇ ਨਾਲ ਪ੍ਰੇਮ ਸੰਬੰਧ ਸਨ