Image default
About us ਤਾਜਾ ਖਬਰਾਂ

Breaking- 400 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੇ ਹੋਏ ਬੱਚੇ ਦੀ ਹੋਈ ਮੌਤ, 48 ਘੰਟਿਆ ਬਾਅਦ ਉਸਨੂੰ ਬਾਹਰ ਕੱਢਿਆ ਗਿਆ

Breaking- 400 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੇ ਹੋਏ ਬੱਚੇ ਦੀ ਹੋਈ ਮੌਤ, 48 ਘੰਟਿਆ ਬਾਅਦ ਉਸਨੂੰ ਬਾਹਰ ਕੱਢਿਆ ਗਿਆ

ਬੈਤੂਲ, 10 ਦਸੰਬਰ – (ਬਾਬੂਸ਼ਾਹੀ ਨੈਵਰਕ) ਮੱਧ ਪ੍ਰਦੇਸ਼ ਦੇ ਬੈਤੂਲ ‘ਚ ਬੋਰਵੈੱਲ ‘ਚ ਫਸੇ 6 ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਨੂੰ 84 ਘੰਟਿਆਂ ਬਾਅਦ ਬਾਹਰ ਕੱਢਿਆ ਗਿਆ। ਬਚਾਅ ਟੀਮ ਸਵੇਰੇ 3 ਵਜੇ ਬੱਚੇ ਦੇ ਨੇੜੇ ਪਹੁੰਚੀ। ਸਵੇਰੇ 5 ਵਜੇ ਤੱਕ ਲਾਸ਼ ਨੂੰ ਬਾਹਰ ਕੱਢਿਆ ਜਾ ਸਕਿਆ। ਮ੍ਰਿਤਕ ਦੇਹ ਨੂੰ 7 ਵਜੇ ਬੈਤੂਲ ਦੇ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। 5 ਡਾਕਟਰਾਂ ਦੀ ਟੀਮ ਨੇ ਲਾਸ਼ ਦਾ ਪੀ.ਐੱਮ. ਪੀਐੱਮ ਤੋਂ ਬਾਅਦ ਰਿਸ਼ਤੇਦਾਰ ਲਾਸ਼ ਲੈ ਕੇ ਪਿੰਡ ਲਈ ਰਵਾਨਾ ਹੋ ਗਏ।
ਬੱਚੇ ਦੇ ਚਾਚਾ ਰਾਜੇਸ਼ ਸਾਹੂ ਨੇ ਦੱਸਿਆ, ਤਾਪਤੀ ਘਾਟ ‘ਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਹ ਸਾਡੇ ਲਈ ਬਹੁਤ ਦੁਖਦਾਈ ਸਮਾਂ ਹੈ। ਅਸੀਂ ਸੋਚਿਆ ਸੀ ਕਿ ਅਸੀਂ ਸਫਲ ਹੋਵਾਂਗੇ ਅਤੇ ਅਸੀਂ ਆਪਣਾ ਬੱਚਾ ਵਾਪਸ ਲੈ ਲਵਾਂਗੇ। ਬਚਾਅ ਟੀਮ ਨੇ ਦਿਨ-ਰਾਤ ਕੋਸ਼ਿਸ਼ ਕੀਤੀ, ਪਰ ਕਿਤੇ ਨਾ ਕਿਤੇ ਦੇਰੀ ਹੋਈ। ਜੇਕਰ ਸਾਡੇ ਕੋਲ ਬੱਚੇ ਨੂੰ ਉਸੇ ਦਿਨ ਬਾਹਰ ਕੱਢਣ ਦੇ ਸਾਧਨ ਹੁੰਦੇ ਤਾਂ ਉਹ ਬਚ ਸਕਦਾ ਸੀ। ਟੀਮ ਵਰਕ ਬਹੁਤ ਵਧੀਆ ਸੀ, ਪਰ ਅਸੀਂ ਲੇਟ ਹੋ ਗਏ।
ਕੁਲੈਕਟਰ ਅਮਨਬੀਰ ਸਿੰਘ ਬੈਂਸ ਨੇ ਦੱਸਿਆ ਕਿ ਬੋਰ 400 ਫੁੱਟ ਡੂੰਘਾ ਹੈ। ਬੱਚਾ ਕਰੀਬ 39 ਫੁੱਟ ਦੀ ਡੂੰਘਾਈ ‘ਚ ਫਸ ਗਿਆ ਸੀ। ਬਚਾਅ ਟੀਮ ਨੇ ਬੋਰ ਦੇ ਸਮਾਨਾਂਤਰ 44 ਫੁੱਟ ਡੂੰਘਾ ਟੋਆ ਪੁੱਟਿਆ। ਇਸ ਤੋਂ ਬਾਅਦ 9 ਫੁੱਟ ਲੰਬੀ ਸੁਰੰਗ ਪੁੱਟੀ ਗਈ।

Related posts

Breaking- ਅਹਿਮ ਖ਼ਬਰ – ਪੰਜਾਬ ਦੇ ਸਕੂਲਾਂ ਦਾ ਸਮਾਂ ਫਿਰ ਤੋਂ ਬਦਲਿਆ

punjabdiary

ਜੇਲ੍ਹ ’ਚ ਬੰਦ ‘ਆਪ’ ਨੇਤਾ ਨੂੰ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ: ਖਹਿਰਾ

punjabdiary

ਹਰਿਆਣਾ ‘ਚ ਬਿਪਰਜੋਏ ਦੀ ਹੋਈ ਐਂਟਰੀ: ਅੱਜ ਵੀ 16 ਸ਼ਹਿਰਾਂ ‘ਚ ਯੈਲੋ-ਔਰੇਂਜ ਅਲਰਟ ਜਾਰੀ

punjabdiary

Leave a Comment