Image default
About us ਤਾਜਾ ਖਬਰਾਂ

Breaking- 7 ਦਸੰਬਰ ਨੂੰ ਮਨਾਇਆ ਜਾਵੇਗਾ ਹਥਿਆਰਬੰਦ ਸੈਨਾ ਝੰਡਾ ਦਿਵਸ- ਡਾ. ਰੂਹੀ ਦੁੱਗ

Breaking- 7 ਦਸੰਬਰ ਨੂੰ ਮਨਾਇਆ ਜਾਵੇਗਾ ਹਥਿਆਰਬੰਦ ਸੈਨਾ ਝੰਡਾ ਦਿਵਸ- ਡਾ. ਰੂਹੀ ਦੁੱਗ

ਫਰੀਦਕੋਟ, 2 ਦਸੰਬਰ – (ਪੰਜਾਬ ਡਾਇਰੀ) ਬਹਾਦਰ ਸੈਨਿਕਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸਬੰਰ 2022 ਨੂੰ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐਸ. ਨੇ ਦੱਸਿਆ ਕਿ ਇਸ ਦਿਨ ਰਾਸ਼ਟਰ ਆਪਣੇ ਬਹਾਦਰ ਸੈਨਿਕਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਕਰ ਰਹੇ ਸਾਬਕਾ ਸੈਨਿਕਾਂ ਦੀ ਬਹਾਦਰੀ ਨੂੰ ਸਲਾਮ ਕਰਨ ਦਾ ਇਹ ਇੱਕ ਸੁਨਹਿਰੀ ਮੌਕਾ ਹੁੰਦਾ ਹੈ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਵਿਭਾਗਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੰਡੇ ਦੇ ਸਨਮਾਨ ਵਿਚ ਵਿੱਤੀ ਅੰਸ਼ਦਾਨ ਇਕੱਠਾ ਕੀਤਾ ਜਾਂਦਾ ਹੈ। ਇਕੱਤਰ ਹੋਈ ਰਾਸ਼ੀ ਕੇਂਦਰ ਅਤੇ ਰਾਜਾਂ ਦੇ ਸੈਨਿਕ ਬੋਰਡ ਵੱਲੋਂ ਲਾਗੂ ਕੀਤੀਆਂ ਕਈ ਪ੍ਰਕਾਰ ਦੀਆਂ ਭਲਾਈ ਸਕੀਮਾਂ ਵਿਚ ਵਰਤੀ ਜਾਂਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਦਾਨ ਰਾਸ਼ੀ ਵਿੱਚੋਂ ਵਿਧਵਾਵਾਂ, ਅਪੰਗ ਸੈਨਿਕਾਂ, ਸਾਬਕਾ ਸੈਨਿਕਾਂ, ਉਨ੍ਹਾਂ ਦੇ ਆਸ਼ਰਿਤਾਂ ਅਤੇ ਸੇਵਾ ਕਰ ਰਹੇ ਸੈਨਿਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਤਕਰੀਬਨ ਇੱਕ ਕਰੋੜ ਤੋਂ ਜ਼ਿਆਦਾ ਵਿਅਕਤੀ ਇਸ ਰਾਸ਼ੀ ਦੇ ਲਾਭਪਾਤਰ ਹੋਣਗੇ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੈਨਿਕਾਂ, ਸਾਬਕਾ ਸੈਨਿਕਾਂ, ਸ਼ਹੀਦ ਸੈਨਿਕਾਂ ਦੇ ਵਾਰਸਾਂ ਦੀ ਭਲਾਈ ਲਈ ਅੰਸ਼ਦਾਨ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ।

Related posts

ਪੰਜਾਬ ਦੇ ਸਕੂਲਾਂ ‘ਚ ਮੱਚਿਆ ਹੜਕੰਪ ! ਸਰਕਾਰ ਨੇ ਜਾਰੀ ਕੀਤੇ ਸਖ਼ਤ ਹੁਕਮ, ਸਕੂਲਾਂ ਨੇ ਦੱਸਿਆ ਤਾਨਾਸ਼ਾਹੀ ਫਰਮਾਨ

punjabdiary

Breaking- ਪੁਲਿਸ ਨੇ 11 ਗੈਂਗਸਟਰਾਂ ਤੋਂ ਬਚਣ ਦੀ ਲੋਕਾਂ ਨੂੰ ਦਿੱਤੀ ਚਿਤਾਵਨੀ, 11 ਗੈਂਗਸਟਰਾਂ ਵਿਚ ਪੰਜਾਬੀ ਵੀ ਹਨ

punjabdiary

Breaking- ਪੰਜਾਬ ਵਿੱਚ ਬੀਜੇਪੀ-ਅਕਾਲੀ ਦਲ ਦੇ ਗਠਬੰਧਨ ਵਾਲੀ ਸਰਕਾਰ ਵੇਲੇ ਵੱਡੇ-ਵੱਡੇ ਤਸਕਰ ਨੇਤਾਵਾਂ ਦੇ ਨਾਮ ਲੈ ਰਹੇ ਸਨ, ਉਦੋਂ ਇਹ ਯਾਤਰਾ ਕਿਉਂ ਨਹੀਂ ਕੱਢੀ ਗਈ – ਸੀਐਮ ਭਗਵੰਤ ਮਾਨ

punjabdiary

Leave a Comment