Image default
ਤਾਜਾ ਖਬਰਾਂ

Breaking- 800 ਏਕੜ ਫ਼ਸਲ ਪਾਣੀ ‘ਚ ਡੁੱਬੀ, ਪਾਣੀ ਜ਼ਿਆਦਾ ਆਉਣ ਕਰਕੇ ਆਇਆ ਹੜ੍ਹ

Breaking- 800 ਏਕੜ ਫ਼ਸਲ ਪਾਣੀ ‘ਚ ਡੁੱਬੀ, ਪਾਣੀ ਜ਼ਿਆਦਾ ਆਉਣ ਕਰਕੇ ਆਇਆ ਹੜ੍ਹ

ਫਾਜ਼ਿਲਕਾ, 18 ਜੁਲਾਈ – (ਪੰਜਾਬ ਡਾਇਰੀ) ਸਤਲੁਜ ਦਰਿਆ ‘ਚ ਹੜ੍ਹ ਆਉਣ ਤੋਂ ਬਾਅਦ ਪੰਜਾਬ ਦੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ‘ਚ 2 ਤੋਂ 4 ਫੁੱਟ ਤੱਕ ਪਾਣੀ ਭਰ ਗਿਆ ਹੈ। ਕਰੀਬ 800 ਏਕੜ ‘ਚ ਖੜ੍ਹੀ ਫਸਲ ਪਾਣੀ ‘ਚ ਡੁੱਬ ਗਈ ਹੈ, ਜਦਕਿ ਖੇਤਾਂ ‘ਚ ਬਣੇ ਮਕਾਨਾਂ ‘ਚ ਵੀ ਪਾਣੀ ਦੀ ਮਾਰ ਝੱਲਣੀ ਸ਼ੁਰੂ ਹੋ ਗਈ ਹੈ। ਝੋਨਾ, ਕਪਾਹ, ਮੂੰਗੀ ਅਤੇ ਜਵਾਰ ਦੀਆਂ ਫਸਲਾਂ ਨੂੰ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ। ਪਹਾੜਾਂ ’ਤੇ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਕਾਰਨ ਪਿੰਡ ਵਾਸੀ ਖਾਸ ਕਰਕੇ ਕਿਸਾਨ ਡਰੇ ਹੋਏ ਹਨ। ਭਾਵੇਂ ਐਤਵਾਰ ਨੂੰ ਸਤਲੁਜ ਦੇ ਪਾਣੀ ਦਾ ਪੱਧਰ ਕੁਝ ਘਟਿਆ ਪਰ ਇਸ ਨਾਲ ਪਿੰਡ ਵਾਸੀਆਂ ਦਾ ਡਰ ਦੂਰ ਨਹੀਂ ਹੋਇਆ।
ਮਿਲੀ ਜਾਣਕਾਰੀ ਮੁਤਾਬਿਕ ਮੁਕਤਸਰ ਅਤੇ ਫਾਜ਼ਿਲਕਾ ਜਿਲ੍ਹੇ ਵਿੱਚ 40 ਫੀਸਦੀ ਨਰਮੇ ਦੀ ਫਸਲ ਖਰਾਬ ਹੋ ਗਈ ਹੈ। ਪੰਜਾਬ ਵਿੱਚ ਨਰਮੇ ਅਧੀਨ ਦੋ ਲੱਖ 40 ਹਜ਼ਾਰ ਹੈਕਟੇਅਰ ਰਕਬਾ ਹੈ। ਸਤਲੁਜ ਦਰਿਆ ‘ਚ ਹੜ੍ਹ ਆਉਣ ਕਾਰਨ ਖੇਤਾਂ ਵਿੱਚ ਪਾਣੀ ਖੜ੍ਹਨ ਨਾਲ ਨਰਮੇ ਦੇ ਬੂਟੇ ਖਰਾਬ ਹੋ ਗਏ ਹਨ।

Related posts

Breaking- ਜ਼ਿਲ੍ਹੇ ‘ਚ ਹੜ੍ਹ ਕਾਰਨ 150 ਤੋਂ ਵੱਧ ਲੋਕ ਫਸੇ, ਬਚਾਅ ਕਾਰਜ ਜਾਰੀ

punjabdiary

Breaking- ਗਣੇਸ਼ ਮੂਰਤੀ ਵਿਸਰਜਨ ਕਰਦੇ ਸਮੇਂ ਡੁੱਬ ਕੇ ਮਰਨ ਵਾਲਿਆਂ ਲੋਕਾਂ ਵਿਚ ਬੱਚੇ ਵੀ ਸ਼ਾਮਿਲ

punjabdiary

Breaking- LPG ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਭਾਰੀ ਕਟੌਤੀ

punjabdiary

Leave a Comment