Image default
About us

Breaking- 85% ਸੀਟਾਂ ਹੁਣ ਕੇਵਲ ਪੰਜਾਬੀਆਂ ਲਈ, ਯੂਨੀਵਰਸਿਟੀ ਵੱਲੋਂ ਨੋਟੀਫਿਕੇਸ਼ਨ ਜਾਰੀ

Breaking- 85% ਸੀਟਾਂ ਹੁਣ ਕੇਵਲ ਪੰਜਾਬੀਆਂ ਲਈ, ਯੂਨੀਵਰਸਿਟੀ ਵੱਲੋਂ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 15 ਅਕਤੂਬਰ – ਪੰਜਾਬ ਦੇ ਵਿਚ ਮੈਡੀਕਲ ਸਿੱਖਿਆ ਲਈ ਯੋਗਤਾ ਨਿਯਮ ਬਦਲ ਦਿੱਤੇ ਗਏ ਹਨ। ਹੁਣ ਐਮ. ਬੀ. ਬੀ. ਐਸ. ਅਤੇ ਬੀ. ਡੀ. ਐਸ. ਲਈ ਪੰਜਾਬ ਦੇ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਅਨੁਸਾਰ 85 ਪ੍ਰਤੀਸ਼ਤ ਸਿਰਫ਼ ਪੰਜਾਬ ਦੇ ਵਿਦਿਆਰਥੀਆਂ ਲਈ ਰਾਖਵੀਆਂ ਹੋਣਗੀਆਂ। ਇਸ ਲਈ ਪੰਜਾਬ ਵਿਚ ਪੱਕੇ ਤੌਰ ‘ਤੇ ਰਿਹਾਇਸ਼ ਹੋਣ ਦਾ ਸਬੂਤ ਜ਼ਰੂਰੀ ਹੈ। ਇਸ ਯੋਗਤਾ ਨੂੰ ਪੂਰਾ ਕਰਨ ਵਾਲੇ ਉਮੀਦਵਾਰ ਹੁਣ 15 ਅਕਤੂਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਪੰਜਾਬ ਵਿਚ ਸਾਰੇ ਮੈਡੀਕਲ ਕਾਲਜ ਬਾਬਾ ਫਰੀਦ ਯੂਨੀਵਰਸਿਟੀ ਨਾਲ ਸਬੰਧਤ ਹਨ ਅਤੇ ਯੂਨੀਵਰਸਿਟੀ ਵੱਲੋਂ ਹੀ ਇਹ ਫ਼ੈਸਲਾ ਲਿਆ ਗਿਆ ਹੈ। 26 ਮੈਡੀਕਲ ਕਾਲਜਾਂ ਵਿਚ 1500 ਐਮ. ਬੀ. ਬੀ. ਐਸ. 1300 ਤੋਂ ਜ਼ਿਆਦਾ ਬੀ. ਡੀ. ਐਸ. ਦੀਆਂ ਸੀਟਾਂ ਹਨ। ਪਰ ਹੁਣ ਯੂਨੀਵਰਸਿਟੀ ਵਿਚ ਪੰਜਾਬ ਵਾਸੀਆਂ ਨੂੰ ਪਹਿਲ ਦਿੱਤੀ ਗਈ ਹੈ ਅਤੇ ਯੋਗਤਾ ਦੇ ਆਧਾਰ ‘ਤੇ ਫੇਰਬਦਲ ਕੀਤਾ ਗਿਆ ਹੈ। ਇਸ ਲਈ ਯੂਨੀਵਰਸਿਟੀ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
ਯੂਨੀਵਰਸਿਟੀ ਵੱਲੋਂ ਬਦਲੇ ਨਿਯਮਾਂ ਅਨੁਸਾਰ ਜਿਹਨਾਂ ਨੇ NEET-UG ਪ੍ਰੀਖਿਆ ਤੋਂ 5 ਜਾਂ ਦੋ ਸਾਲ ਪਹਿਲਾਂ ਪੰਜਾਬ ਵਿਚ ਪੜਾਈ ਕੀਤੀ ਹੋਵੇ। ਉਹਨਾਂ ਦੇ ਮਾਤਾ ਪਿਤਾ ਦੀ ਚੱਲ ਅਚੱਲ ਜਾਇਦਾਦ ਪੰਜਾਬ ਵਿਚ ਹੋਵੇ ਅਤੇ ਜਾਂ ਫਿਰ ਉਹ ਪੰਜਾਬ ਵਿਚ ਪੈਦਾ ਹੋਏ ਹੋਣ। ਉਹਨਾਂ ਕੋਲ ਅਜਿਹੇ ਦਸਤਾਵੇਜ਼ ਹੋਣੇ ਜ਼ਰੂਰੀ ਹਨ ਤਾਂ ਉਹ ਦਾਖ਼ਲਾ ਲੈਣ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਪੰਜਾਬ ਜਾਂ ਚੰਡੀਗੜ ਵਿਚ ਤਾਇਨਾਤ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਬੱਚੇ ਵੀ ਕੋਟੇ ਲਈ ਯੋਗ ਹਨ।

Related posts

ਪੰਜਾਬ ‘ਚ ਚੱਲ ਰਹੇ ਗ਼ੈਰ ਕਾਨੂੰਨੀ ਟਰੈਵਲ ਏਜੰਟਾਂ, ਸੰਸਥਾਵਾਂ ਅਤੇ ਏਜੰਸੀਆਂ ‘ਤੇ ਸਖ਼ਤ ਕਾਰਵਾਈ

punjabdiary

ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਨਵੀਆਂ ਮਸ਼ੀਨਾਂ ਲਿਆਉਣ ਲਈ 72.20 ਕਰੋੜ ਦਾ ਬਜਟ ਅਲਾਟਮੈਂਟ ਪ੍ਰਵਾਨ- ਵਿਧਾਇਕ ਸੇਖੋਂ

punjabdiary

‘ਆਪ’ ਸਾਂਸਦ ਰਾਘਵ ਚੱਢਾ ਨੂੰ ਵੱਡਾ ਝਟਕਾ! ਖਾਲੀ ਕਰਨਾ ਪੈ ਸਕਦੈ ਟਾਈਪ-7 ਬੰਗਲਾ

punjabdiary

Leave a Comment