BREAKING BIG NEWS- ਕਿਸਾਨ ਦੇ ਖੇਤਾਂ ਵਿੱਚੋਂ ਮਿਲੇ ਹੈਰੋਇਨ ਦੇ ਦੋ ਪੈਕਟ
ਗੁਰਦਾਸਪੁਰ, 24 ਅਪ੍ਰੈਲ (ਬਾਬੂਸ਼ਾਹੀ)- ਪੁਲਿਸ ਜਿਲ੍ਹਾ ਗੁਰਦਾਸਪੁਰ ਦੇ ਅਧੀਨ ਥਾਣਾ ਦੋਰਾੰਗਲਾ ਦੇ ਪਿੰਡ ਸ਼ਾਹ ਪੁਰ ਅਫਗਾਨਾ ਤੋਂ ਕਣਕ ਦੀ ਵਾਢੀ ਕਰਦੇ ਸਮੇਂ ਇਕ ਵਾਰ ਫਿਰ ਤੋਂ ਇਕ ਕਿਸਾਨ ਨੂੰ ਖੇਤਾਂ ‘ਚੋਂ ਪੀਲੇ ਰੰਗ ਦੇ ਇਕ ਲਿਫਾਫੇ ਵਿਚ ਪੈਕ ਕੀਤੇ ਹੋਏ 2 ਪੈਕਟ ਹੈਰੋਇਨ ਦੇ ਮਿਲੇ ਹਨ। ਹਾਲਾਂਕਿ ਪੁਲਸ ਅਧਿਕਾਰੀ ਇਸ ਦੀ ਫਿਲਹਾਲ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕਰ ਰਹੇ ਹਨ ਇਸ ਲਈ ਇਨ੍ਹਾਂ ਦੇ ਤੋਲ ਅਤੇ ਮਾਤਰਾ ਬਾਰੇ ਕੋਈ ਖੁਲਾਸਾ ਨਹੀਂ ਹੋ ਪਾਇਆ ਹੈ ਪਰ ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਕਿਸਾਨ ਪ੍ਰਭਜਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚੋਂ ਕਣਕ ਦੀ ਕਟਾਈ ਕਰਦੇ ਸਮੇਂ ਜਦੋਂ ਇਕ ਲਿਫ਼ਾਫ਼ਾ ਦੇਖਿਆ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਪੁਲਿਸ ਸੂਤਰਾਂ ਅਨੁਸਾਰ ਇਸ ਲਿਫਾਫੇ ਵਿਚ ਦੋ ਪੈਕਟ ਹੈਰੋਇਨ ਦੇ ਸਨ ਅਤੇ ਲਿਫਾਫੇ ਦੇ ਬਾਹਰ ਇੰਡੀਗੇਟਰ ਵੀ ਲੱਗੇ ਹੋਏ ਸੀ। ਸੂਤਰਾਂ ਨੇ ਸ਼ੱਕ ਜਤਾਇਆ ਹੈ ਕਿ ਇਸ ਹੈਰੋਇਨ ਨੂੰ ਪਾਕਿਸਤਾਨ ਦੇ ਭਾਰਤ ਵੱਲ ਮਜੂਦ ਕਿਸੇ ਸਲੀਪਰ ਸੈਲ ਵੱਲੋਂ ਰਾਤ ਨੂੰ ਚੁੱਕਿਆ ਜਾਣਾ ਸੀ ਇਸ ਲਈ ਇਸ ਦੇ ਲਿਫਾਫੇ ਦੇ ਬਾਹਰ ਇੰਡੀਕੇਟਰ ਲਗਾਏ ਗਏ ਸਨ ਪਰ ਕਣਕ ਵੱਡੀ ਹੋਣ ਕਰਕੇ ਇਹ ਲਿਫਾਫਾ ਕਣਕ ਵਿੱਚ ਲੁਕਿਆ ਰਹਿ ਗਿਆ।ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪੀਲੇ ਰੰਗ ਦੇ ਇਸ ਲਿਫਾਫੇ ਨੂੰ ਕਬਜ਼ੇ ‘ਚ ਲੈ ਕੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਇਲਾਕੇ ਵਿੱਚ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਦੋਰਾਂਗਲਾ ਖਾਣੇ ਦੇ ਹੀ ਅਧੀਨ ਆਉਂਦੇ ਪਿੰਡ ਆਦੀਆਂ ਵਿੱਚ ਵੀ ਇੱਕ ਕਿਸਾਨ ਦੇ ਖੇਤਾਂ ਵਿੱਚੋ ਕਿਸ ਤਰ੍ਹਾਂ ਦੇ ਪੀਲੇ ਰੰਗ ਦੇ ਲਿਫਾਫਿਆਂ ਵਿਚ ਪੈਕ ਕੀਤੀ ਹੋਈ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਹੋਈ ਸੀ। ਇਲਾਕੇ ਵਿਚ ਲਗਾਤਾਰ ਪਾਕਿਸਤਾਨ ਵੱਲੋਂ ਭੇਜੇ ਜਾ ਰਹੇ ਡਰੋਨ ਦੀਆਂ ਗਤੀਵਿਧੀਆਂ ਦੇਖੀਆਂ ਜਾ ਰਹੀਆਂ ਹਨ ਅਤੇ ਹੁਣ ਲਗਾਤਾਰ ਹੈਰੋਇਨ ਦੇ ਪੈਕਟ ਬਰਾਮਦ ਹੋਣ ਨਾਲ ਸਾਫ ਹੋ ਗਿਆ ਹੈ ਕਿ ਪਾਕਿਸਤਾਨ ਨੇ ਭਾਰਤ ਵਾਲੇ ਪਾਸੇ ਸਰਹੱਦੀ ਇਲਾਕਿਆਂ ਦੇ ਆਸਪਾਸ ਕੁਝ ਸਲੀਪਰ ਸੈਲ ਕੰਮ ਕਰ ਰਹੇ ਹਨ, ਜਿਨ੍ਹਾਂ ਲਈ ਪਾਕਿਸਤਾਨ ਵੱਲੋਂ ਹੈਰੋਇਨ ਭੇਜੀ ਜਾ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਇੰਨਾ ਸਲੀਪਰ ਸੈੱਲਾਂ ਨੂੰ ਲੱਭਣ ਵਿੱਚ ਕਾਮਯਾਬ ਹੁੰਦੀ ਹੈ ਯਾ ਨਹੀਂ।