Image default
About us ਤਾਜਾ ਖਬਰਾਂ

Breaking- DCP ਨੂੰ MLA ਦੇ ਗੁੰਡਿਆਂ ਨੇ ਘੇਰਿਆ ਸ਼ਰੇਆਮ ਗੁੰਡਾਗਰਦੀ

Breaking- DCP ਨੂੰ MLA ਦੇ ਗੁੰਡਿਆਂ ਨੇ ਘੇਰਿਆ ਸ਼ਰੇਆਮ ਗੁੰਡਾਗਰਦੀ

ਜਲੰਧਰ, 22 ਸਤੰਬਰ – ਸ਼ਾਸਤਰੀ ਮਾਰਕੀਟ ਸਥਿਤ ਇੱਕ ਪ੍ਰਾਪਰਟੀ ਨੂੰ ਲੈ ਕੇ ਡੀਸੀਪੀ ਰੈਂਕ ਦੇ ਅਧਿਕਾਰੀ ਅਤੇ ‘ਆਪ’ ਵਿਧਾਇਕ ਵਿਚਾਲੇ ਝੜਪ ਦੀ ਵੀਡੀਓ ਸਾਹਮਣੇ ਆ ਚੁੱਕੀ ਹੈ। ਇਸ ਵੀਡੀਓ ਵਿੱਚ ਡੀਸੀਪੀ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਚਾਰੇ ਪਾਸੇ ਤੋਂ MLA ਦੇ ਗੁੰਡਿਆਂ ਨੇ ਡੀਸੀਪੀ ਨੂੰ ਘੇਰਿਆ ਹੋਇਆ ਅਤੇ ਉਹ ਸਾਰਿਆਂ ਵਿਚਕਾਰ ਬੇਵੱਸ ਨਜ਼ਰ ਆਏ।
ਘਟਨਾ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਸੇਵੇਰਾ ਭਵਨ ਵਿਖੇ ਵਾਪਰੀ। ਪੁਲਿਸ ਸੂਤਰਾਂ ਮੁਤਾਬਕ ਜਲੰਧਰ ਕਮਿਸ਼ਨਰੇਟ ਦੇ ਡੀਸੀਪੀ ਸ਼ਾਸਤਰੀ ਮਾਰਕੀਟ ‘ਚ ਜਾਇਦਾਦ ਦੇ ਝਗੜੇ ਨੂੰ ਸੁਲਝਾਉਣ ਲਈ ਪੁੱਜੇ ਸਨ। ਇਸ ਦੌਰਾਨ ਦੂਜੇ ਪਾਸੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਪਹੁੰਚ ਗਏ। ਪਹਿਲੀ ਗੱਲਬਾਤ ਦੌਰਾਨ ਡੀਸੀਪੀ ਅਤੇ ਵਿਧਾਇਕ ‘ਚ ਬਹਿਸ ਵੀ ਹੋਈ ਪਰ ਬਾਅਦ ਵਿੱਚ ਇਹ ਝਗੜਾ ਹਿੰਸਾ ‘ਚ ਬਦਲ ਗਿਆ। ਦੱਸਿਆ ਜਾ ਰਿਹਾ ਕਿ ਇਸ ਮੌਕੇ ਆਮ ਆਦਮੀ ਪਾਰਟੀ ਅੱਗੇ ਨਾ ਤਾਂ ਡੋਗਰਾ ‘ਤੇ ਨਾ ਹੀ ਕਿਸੀ ਹੋਰ ਉੱਚ ਪੁਲਿਸ ਅਧਿਕਾਰੀ ਦੀ ਚੱਲ ਪਾਈ।
ਮਾਮੂਲੀ ਤਕਰਾਰ ਨੂੰ ਲੈ ਕੇ ਡੀਸੀਪੀ ਨਰੇਸ਼ ਡੋਗਰਾ ਦੀ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਨਾਲ ਬਹਿਸ ਹੋ ਗਈ ਜਿਸ ਮਗਰੋਂ ਡੋਗਰਾ ‘ਤੇ ਇਲਜ਼ਾਮ ਲੱਗਿਆ ਕਿ ਉਨ੍ਹਾਂ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ। ਇਹ ਵੀ ਕਿਹਾ ਜਾ ਰਿਹਾ ਹੈ ਨਰੇਸ਼ ਡੋਗਰਾ ਖ਼ਿਲਾਫ਼ ਧਾਰਾ 307 ਅਤੇ ਐਸਸੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪਰ ਵਾਇਰਲ ਹੋਈ ਵੀਡੀਓ ਮਗਰੋਂ ‘ਆਪ’ ਵਿਧਾਇਕਾਂ ਦੀ ਗੁੰਡਾਗਰਦੀ ਜੱਗ ਜ਼ਾਹਿਰ ਹੋ ਚੁੱਕੀ ਹੈ।

Related posts

Adobe ਸਾਫਟਵੇਅਰ ਦੀ ਵਰਤੋਂ ਕਰਨ ਵਾਲਿਆਂ ਲਈ ਸਰਕਾਰ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਯੂਜ਼ਰਸ ਨੂੰ ਖਤਰਾ

punjabdiary

ਦੂਸਰੇ ਸੂਬਿਆਂ ਦੀ ਤਰਾ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਪੰਜਾਬ ਸਰਕਾਰ – ਸੂਬਾ ਆਗੂ ਹਰਪ੍ਰੀਤ ਸਿੰਘ ਸੋਢੀ

Balwinder hali

Breaking- ਭਾਜਪਾ ਨੇ ਵੀ ਜਲੰਧਰ ਲੋਕ ਸਭਾ ਸੀਟ ਤੇ ਹੋਣ ਵਾਲੀ ਚੋਣ ਲਈ ਆਪਣਾ ਉਮੀਦਵਾਰ ਐਲਨਿਆ

punjabdiary

Leave a Comment