Breaking- DSP ਦੀ ਗੋਲੀ ਨਾਲ ਹੋਈ ਮੌਕੇ ਤੇ ਮੌਤ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ
ਚੰਡੀਗੜ੍ਹ, 20 ਅਕਤੂਬਰ – ਸ਼ਹਿਰ ਪਟਿਆਲਾ ਜ਼ਿਲ੍ਹੇ ਅਧੀਨ ਆਉਣ ਵਾਲੇ ਨਾਭਾ ‘ਚ ਰਹਿਣ ਵਾਲੇ ਡੀ. ਐਸ. ਪੀ. ਗਗਨਦੀਪ ਭੁੱਲਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਸ ਨੂੰ ਤੁਰੰਤ ਨਾਭਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡੀ. ਐਸ. ਪੀ. ਗਗਨਦੀਪ ਭੁੱਲਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਖਿਰ ਗੋਲੀ ਚੱਲਣ ਦਾ ਕੀ ਕਾਰਨ ਸੀ, ਜਿਸ ਨਿੱਜੀ ਰਿਵਾਲਵਰ ‘ਚੋਂ ਗੋਲੀ ਚੱਲੀ ਉਹ 32 ਬੋਰ ਦੀ ਹੈ।
ਨਾਭਾ ਦੇ ਡੀ. ਐਸ. ਪੀ. ਦਵਿੰਦਰ ਅੱਤਰੀ ਦੇ ਕਹੇ ਅਨੁਸਾਰ, ਉਨ੍ਹਾਂ ਨੂੰ ਕਿਸੇ ਕੰਮ ‘ਤੇ ਲਾਇਆ ਗਿਆ ਸੀ। ਪਰ ਇਸ ਮਾਮਲੇ ਦੇ ਪਿੱਛੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਡੀ. ਐਸ. ਪੀ. ਗਗਨਦੀਪ ਭੁੱਲਰ ਨੂੰ ਗੋਲੀ ਮਾਰਨ ਵਾਲੀ ਥਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਰੀਬ 10 ਵਜੇ ਗਗਨਦੀਪ ਦੇ ਗੰਨਮੈਨ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਸਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।
ਨਾਭਾ ਦੇ ਡੀ. ਐਸ. ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਡੀ. ਐਸ. ਪੀ. ਗਗਨਦੀਪ ਭੁੱਲਰ ਪਟਿਆਲਾ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ. ਓ. ਜੀ.) ਵਿੰਗ ਵਿਚ ਤਾਇਨਾਤ ਸਨ। ਲੱਗੇ ਸੀ.ਸੀ.ਟੀ.ਵੀ. ਦੀ ਰਿਕਾਰਡਿੰਗ ਚੈਕ ਕੀਤੀ ਗਈ, ਇਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ. ਐਸ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਜਦੋਂ ਗੋਲੀ ਚੱਲੀ ਤਾਂ ਸਭ ਤੋਂ ਪਹਿਲਾਂ ਗੁਆਂਢੀਆਂ ਨੇ ਆਵਾਜ਼ ਸੁਣੀ ਅਤੇ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ।