ਮੋਹਾਲੀ, 22 ਜੂਨ – (ਪੰਜਾਬ ਡਾਇਰੀ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸਬੰਧ ਵਿੱਚ ਪੁੱਛ-ਗਿਛ ਲਈ ਪਿਛਲੇ ਹਫ਼ਤੇ ਦਿੱਲੀ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪੁਲਿਸ ਰਿਮਾਂਡ ਵਿੱਚ ਮੰਗਲਵਾਰ ਸ਼ਾਮ ਨੂੰ ਅਦਾਲਤ ਨੇ ਵਾਧਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਅਦਾਲਤ ਨੇ ਬਿਸ਼ਨੋਈ ਦਾ ਰਿਮਾਂਡ ਪੰਜ ਦਿਨਾਂ ਲਈ ਵਧਾ ਦਿੱਤਾ ਹੈ।
ਇਸ ਤੋਂ ਇਲਾਵਾ ਰਾਤੀ ਕਰੀਬ 1.30 ਵਜੇ ਦੇ ਨੇੜੇ-ਤੇੜੇ ਬਿਸ਼ਨੋਈ ਨੂੰ ਚੰਡੀਗੜ੍ਹ ਦੇ ਨਜ਼ਦੀਕ ਖਰੜ ਸਥਿਤ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਦੇ ਦਫਤਰ ਵਿਚ ਪੁੱਛ-ਗਿੱਛ ਲਈ ਭਾਰੀ ਪੁਲਿਸ ਸੁਰੱਖਿਆ ਹੇਠ ਬੁਲੇਟ ਪਰੂਫ ਗੱਡੀ ਵਿਚ ਲਿਆਂਦਾ ਗਿਆ। ਜਾਣਕਾਰੀ ਮੁਤਾਬਕ ਪੁਲਿਸ ਨੇ ਬਿਸ਼ਨੋਈ ਦੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਹਾਲਾਂਕਿ 5 ਦਿਨ ਦੀ ਹੀ ਰਿਮਾਂਡ ਮਿਲੀ ਹੈ।