Image default
ਤਾਜਾ ਖਬਰਾਂ

Breaking News – ਇਸਤਰੀ ਦਿਵਸ ਨੂੰ ਸਮਰਪਿਤ 6 ਮਾਰਚ ਨੂੰ ਕੱਢੀ ਜਾਵੇਗੀ ਸਾਈਕਲ ਰੈਲੀ – ਡਾ. ਚੰਦਰ ਸ਼ੇਖਰ

Breaking News – ਇਸਤਰੀ ਦਿਵਸ ਨੂੰ ਸਮਰਪਿਤ 6 ਮਾਰਚ ਨੂੰ ਕੱਢੀ ਜਾਵੇਗੀ ਸਾਈਕਲ ਰੈਲੀ – ਡਾ. ਚੰਦਰ ਸ਼ੇਖਰ

ਫਰੀਦਕੋਟ, 2 ਮਾਰਚ – (ਪੰਜਾਬ ਡਾਇਰੀ) ਜਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਅਰੋਗਿਆ ਭਾਰਤੀ ਹੈਲਥ ਫਾਰ ਆਲ ਸੁਸਾਇਟੀ ਅਤੇ ਵੱਖ ਵੱਖ ਸਵੈ ਸੇਵੀ ਸੰਸਥਾਵਾ ਵੱਲੋਂ ਇਸਤਰੀ ਦਿਵਸ ਨੂੰ ਸਮਰਪਿਤ ਸਾਈਕਲ ਰੈਲੀ 6 ਮਾਰਚ ਦਿਨ ਸੋਮਵਾਰ ਨੂੰ ਕੱਢੀ ਜਾਵੇਗੀ। ਇਸ ਰੈਲੀ ਵਿੱਚ ਇਸਤਰੀਆਂ ਵੀ ਵਿਸੇਸ਼ ਤੌਰ ਤੇ ਸ਼ਿਰਕਤ ਕਰਨਗੀਆਂ। ਇਹ ਜਾਣਕਾਰੀ ਨੋਡਲ ਅਫਸਰ ਸੀਨੀਅਰ ਮੈਡੀਕਲ ਅਫਸਰ ਡਾ.ਚੰਦਰ ਸ਼ੇਖਰ ਨੇ ਦਿੱਤੀ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆ ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਰੈਲੀ ਦਾ ਮਕਸਦ ਆਮ ਲੋਕਾਂ ਨੂੰ ਸਿਹਤ ਸੰਭਾਲ ਲਈ ਸਾਈਕਲ ਚਲਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਸਾਈਕਲ ਚਲਾਉਣਾ ਫਾਇੰਦੇਮੰਦ ਰਹਿੰਦਾ ਹੈ, ਇਸ ਦੇ ਨਾਲ ਜਿੱਥੇ ਸਰੀਰ ਤੰਦਰੁਸਤ ਬਣਿਆ ਰਹਿੰਦਾ ਹੈ, ਉੱਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਅਟੈਕ ਆਦਿ ਬਿਮਾਰੀਆਂ ਹੋਣ ਦਾ ਜਿਆਦਾ ਕਾਰਨ ਗਲਤ ਖਾਣ-ਪੀਣ, ਲਗਾਤਾਰ ਬੈਠ ਕੇ ਕੰਮ ਕਰਨ ਅਤੇ ਕਸਰਤ ਨਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸਾਈਕਲ ਰੈਲੀ ਦਾ ਮਕਸਦ ਲੋਕਾਂ ਨੂੰ ਵੱਧ ਤੋਂ ਵੱਧ ਸਾਈਕਲ ਚਲਾਉਣ ਅਤੇ ਕਸਰਤ ਆਦਿ ਕਰਨ ਲਈ ਪ੍ਰੇਰਿਤ ਕਰਨਾ ਹੈ। ਇਹ ਰੈਲੀ ਸੋਮਵਾਰ ਸਵੇਰੇ 7 ਵਜੇ ਜਿਲ੍ਹਾ ਸਿਵਲ ਹਸਪਤਾਲ ਫਰੀਦਕੋਟ ਤੋਂ ਕੱਢੀ ਜਾਵੇਗੀ, ਜਿਸ ਨੂੰ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਝੰਡੀ ਵਿਖਾ ਕੇ ਰਵਾਨਾ ਕਰਨਗੇ। ਇਹ ਰੈਲੀ ਬੱਸ ਸਟੈਂਡ, ਬ੍ਰਜਿੰਦਰਾ ਕਾਲਜ, ਕੋਟਕਪੂਰਾ ਰੋਡ ਰਸਤਿਆਂ ਤੋਂ ਹੁੰਦੀ ਹੋਈ ਵਾਪਸ ਸਿਵਲ ਹਸਪਤਾਲ ਵਿਖੇ ਸਮਾਪਤ ਹੋਵੇਗੀ।

Related posts

27ਵੇਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ’ਚ ਪਹਿਲੇ ਦਿਨ ਕਰੀਬ 400 ਮਰੀਜ਼ਾਂ ਨੇ ਕਰਵਾਇਆ ਚੈੱਕਅੱਪ

punjabdiary

ਸਮਾਈਲਿੰਗ ਫੇਸ ਇੰਟਰਨੈਸ਼ਨਲ ਕਲੱਬ ਵੱਲੋਂ ਸਰਗਰਮੀਆਂ ਸਬੰਧੀ ਖਾਕਾ ਤਿਆਰ

punjabdiary

ਅਹਿਮ ਖ਼ਬਰ – ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਜਲੰਧਰ ਲੋਕ ਸਭਾ ਦੀ ਚੋਣ ਲਈ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ

punjabdiary

Leave a Comment