Image default
ਤਾਜਾ ਖਬਰਾਂ

Breaking News-ਇਸ ਜ਼ਿਲ੍ਹੇ ਦੀਆਂ 2900 ਧੀਆਂ ਪੰਜਾਬ ਸਰਕਾਰ ਦੇ ‘ਅਸ਼ੀਰਵਾਦ’ ਦੀ ਉਡੀਕ ‘ਚ

ਜਲੰਧਰ, 17 ਜੂਨ – (ਪੰਜਾਬ ਡਾਇਰੀ) ਜਲੰਧਰ ਜ਼ਿਲ੍ਹੇ ਦੀਆਂ 2900 ਧੀਆਂ ਪੰਜਾਬ ਸਰਕਾਰ ਦੇ ਅਸ਼ੀਰਵਾਦ ਦੀ ਉਡੀਕ ਵਿੱਚ ਖੜ੍ਹੀਆਂ ਹਨ। ਪੰਜਾਬ ਸਰਕਾਰ ਨੇ ਧੀਆਂ ਨੂੰ ਸ਼ਗਨ ਦੇਣ ਲਈ ਇਕ ਖਾਸ ਸਕੀਮ ਸ਼ੁਰੂ ਕੀਤੀ ਹੋਈ ਹੈ। ਇਸ ਸਕੀਮ ਤਹਿਤ ਵਿਆਹ ਮੌਕੇ ਅਸ਼ੀਰਵਾਦ ਸਕੀਮ ਤਹਿਤ 51000 ਰੁਪਏ ਦਿੱਤਾ ਜਾਂਦਾ ਹੈ।
ਅਸ਼ੀਰਵਾਦ ਸਕੀਮ ਤਹਿਤ ਸਰਕਾਰ ਵੱਲ 14 ਕਰੋੜ ਤੋਂ ਵੱਧ ਰਾਸ਼ੀ ਖੜ੍ਹੀ ਹੈ। ਅਸ਼ੀਰਵਾਦ ਸਕੀਮ ਤਹਿਤ ਮਿਲਣ ਵਾਲੀ ਰਾਸ਼ੀ ਜਾਰੀ ਨਹੀਂ ਕੀਤੀ ਜਾ ਰਹੀ ਹੈ। ਇਸ ਕਾਰਨ ਨਵਵਿਆਹੀਆਂ ਧੀਆਂ ਇਸ ਰਾਸ਼ੀ ਦੀ ਉਡੀਕ ਵਿੱਚ ਹਨ। 1300 ਤੋਂ ਵੱਧ ਲਾਭਪਾਤਰੀਆਂ ਨੂੰ ਸਰਕਾਰ ਦਾ ਅਸ਼ੀਰਵਾਦ ਨਹੀਂ ਮਿਲਿਆ ਹੈ। ਬਿਨੈਕਾਰ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਲਗਾ ਕੇ ਪ੍ਰੇਸ਼ਾਨ ਹੋ ਰਹੇ ਹਨ। ਭਗਵੰਤ ਮਾਨ ਸਰਕਾਰ ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੇ 1300 ਤੋਂ ਵੱਧ ਲਾਭਪਾਤਰੀਆਂ ਨੂੰ ਸਰਕਾਰ ਦਾ ਅਸ਼ੀਰਵਾਦ ਨਹੀਂ ਮਿਲਿਆ ਹੈ।
ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਨੂੰ ਵਿਆਹ ‘ਤੇ 51 ਹਜ਼ਾਰ ਰੁਪਏ ਦਾ ਸ਼ਗਨ ਦਿੱਤਾ ਜਾਂਦਾ ਹੈ। ਇਸ ਸਕੀਮ ਦੇ ਯੋਗ ਲਾਭਪਾਤਰੀ ਸਰਕਾਰੀ ਦਾ ਦਫਤਰਾਂ ਦੇ ਚੱਕਰ ਲਗਾ ਰਹੇ ਹਨ। ਇਸ ਕਾਰਨ ਉਨ੍ਹਾਂ ਦੀ ਕਾਫੀ ਖੱਜਲ-ਖੁਆਰੀ ਹੋ ਰਹੀ ਅਤੇ ਨਵਵਿਆਹੀਆਂ ਲੜਕੀਆਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲ ਰਿਹਾ। ਇਸ ਕਾਰਨ ਸਰਕਾਰ ਖ਼ਿਲਾਫ਼ ਉਨ੍ਹਾਂ ਦਾ ਮਨਾਂ ਵਿਚ ਭਾਰੀ ਰੋਸ ਹੈ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਇਸ ਸਕੀਮ ਤਹਿਤ 21000 ਰੁਪਏ ਦਿੱਤੇ ਜਾਂਦੇ ਸਨ ਪਰ ਬਾਅਦ ਵਿੱਚ ਅਪ੍ਰੈਲ 2021 ਵਿੱਚ ਪੰਜਾਬ ਸਰਕਾਰ ਨੇ 21000 ਤੋਂ ਵਧਾ ਕੇ ਰਾਸ਼ੀ 51000 ਰੁਪਏ ਕਰ ਦਿੱਤੀ ਸੀ। ਇਸ ਤੋਂ ਪਹਿਲਾਂ 2017 ਵਿੱਚ ਸ਼ਗਨ ਸਕੀਮ ਦਾ ਨਾਂ ਬਦਲ ਕੇ ਅਸ਼ੀਰਵਾਦ ਯੋਜਨਾ ਰੱਖਿਆ ਗਿਆ ਸੀ।

Related posts

Breaking- NIA ਨੇ ਮੂਸੇਵਾਲਾ ਕਤਲ ਕੇਸ ਵਿਚ ਪਹਿਲਾ ਅਫਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਸੀ ਤੇ ਹੁਣ ਦੋ ਹੋਰ ਪੰਜਾਬੀ ਗਾਇਕਾਂ ਤੋਂ ਕਈ ਘੰਟੇ ਹੈੱਡ ਕੁਆਟਰ ਵਿਚ ਪੁੱਛਗਿੱਛ ਕੀਤੀ

punjabdiary

ਈਰਾਨ ਦੀ ਇਕ ਯੂਨੀਵਰਸਿਟੀ ਦੇ ਵਿੱਚ ਇਕ ਕੁੜੀ ਨੇ ਉਤਾਰੇ ਕੱਪੜੇ; ਵਾਇਰਲ ਵੀਡੀਓ

Balwinder hali

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵੈਨਾਂ ਦੀ ਚੈਕਿੰਗ

punjabdiary

Leave a Comment