BREAKING NEWS- ਇੰਤਜ਼ਾਰ ਖਤਮ, 8ਵੀਂ ਜਮਾਤ ਦਾ ਆਇਆ ਨਤੀਜਾ, ਲਵਪ੍ਰੀਤ ਕੌਰ 100 ਫ਼ੀਸਦੀ ਅੰਕ ਲੈ ਕੇ ਅੱਵਲ
ਮੋਹਾਲੀ, 28 ਅਪ੍ਰੈਲ (ਪੰਜਾਬੀ ਜਾਗਰਣ)-ਪੰਜਾਬ ਬੋਰਡ 8ਵੀਂ ਦੇ ਨਤੀਜੇ 2023 ਲਈ ਵਿਦਿਆਰਥੀਆਂ ਤੇ ਮਾਪਿਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਸਾਲ ਬੋਰਡ ਨਾਲ ਸਬੰਧਤ ਸਕੂਲਾਂ ਵਿਚ ਸੈਸ਼ਨ 2022-23 ਦੌਰਾਨ ਅੱਠਵੀਂ ਜਮਾਤ ਵਿਚ ਰਜਿਸਟਰਡ ਵਿਦਿਆਰਥੀਆਂ ਲਈ 25 ਫਰਵਰੀ ਤੋਂ 22 ਮਾਰਚ 2023 ਦਰਮਿਆਨ ਪੀਐੱਸਈਬੀ ਵੱਲੋਂ ਲਈਆਂ ਜਾਣ ਵਾਲੀਆਂ 8ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ 98.01 ਫ਼ੀਸਦ ਰਿਹਾ।
ਇਨ੍ਹਾਂ ਪ੍ਰੀਖਿਆਵਾਂ ਵਿਚ ਲਵਪ੍ਰੀਤ ਕੌਰ 100 ਫ਼ੀਸਦੀ ਅੰਕ ਲੈ ਕੇ ਅੱਵਲ ਰਹੀ।
ਕੁੜੀਆਂ ਦੀ ਪਾਸ ਫ਼ੀਸਦ 98.68 ਫ਼ੀਸਦੀ ਤੇ ਮੁੰਡਿਆਂ ਦੀ ਪਾਸ ਫ਼ੀਸਦ 97.41 ਰਹੀ। ਛੇ ਟਰਾਂਸਜੈੰਡਰ 6 ਅਪੀਅਰ ਹੋਏ ਅਤੇ ਸਾਰੇ ਹੀ ਪਾਸ ਹੋ ਗਏ।
ਗ਼ੈਰ ਸਰਕਾਰੀ ਸਕੂਲਾਂ ਦਾ ਨਤੀਜਾ ਸਭ ਤੋਂ ਵੱਧ 99.12 ਫ਼ੀਸਦ ਰਿਹਾ ਜਦਕਿ ਸਰਕਾਰੀ ਸਕੂਲ ਪਛੜੇ ਗਏ।
ਪੰਜਾਬ ਬੋਰਡ 8ਵੀਂ ਜਮਾਤ ਦਾ ਨਤੀਜਾ ਦੇਖਣ ਲਈ, ਸਭ ਤੋਂ ਪਹਿਲਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੋਵਾਂ ਨੂੰ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਣਾ ਪਵੇਗਾ। ਹੁਣ ਦਿਖਾਈ ਦੇਣ ਵਾਲੇ ਹੋਮਪੇਜ ‘ਤੇ, ਪੰਜਾਬ ਬੋਰਡ 8ਵੀਂ ਦੇ ਨਤੀਜੇ ਲਿੰਕ ‘ਤੇ ਕਲਿੱਕ ਕਰੋ। ਇੱਕ ਨਵਾਂ ਲੌਗਇਨ ਪੰਨਾ ਖੁੱਲੇਗਾ ਜਿਸ ਵਿੱਚ ਤੁਹਾਡਾ ਰੋਲ ਨੰਬਰ ਜਾਂ ਹੋਰ ਪੁੱਛੇ ਗਏ ਪ੍ਰਮਾਣ ਪੱਤਰ ਦਾਖਲ ਕਰੋ।
ਇਸ ਤੋਂ ਬਾਅਦ ਨਤੀਜਾ ਤੇ ਵਿਸ਼ੇ ਅਨੁਸਾਰ ਅੰਕ ਸਕਰੀਨ ‘ਤੇ ਦਿਖਾਈ ਦੇਣਗੇ, ਜਿਸ ਦਾ ਪ੍ਰਿੰਟ ਲੈਣ ਤੋਂ ਬਾਅਦ ਮਾਪਿਆਂ ਨੂੰ ਸਾਫਟ ਕਾਪੀ ਵੀ ਡਾਊਨਲੋਡ ਕਰ ਲੈਣੀ ਚਾਹੀਦੀ ਹੈ।
ਪੰਜਾਬ ਬੋਰਡ 8ਵੀਂ ਦੇ ਨਤੀਜੇ 2023 ਦੀ ਸਾਫਟ ਕਾਪੀ PSEB ਵੱਲੋਂ ਔਨਲਾਈਨ ਮੋਡ ‘ਚ ਉਪਲਬਧ ਕਰਵਾਈ ਜਾਵੇਗੀ, ਹਾਰਡ ਕਾਪੀ ਵਿਦਿਆਰਥੀਆਂ ਨੂੰ ਸਕੂਲਾਂ ਵੱਲੋਂ ਮੁਹੱਈਆ ਕਰਵਾਈ ਜਾਣੀ ਹੈ। PSEB 8ਵੀਂ ਦੇ ਨਤੀਜੇ 2023 ਦੀ ਰਸਮੀ ਐਲਾਨ ਤੋਂ ਬਾਅਦ ਵਿਦਿਆਰਥੀਆਂ ਦੀਆਂ ਮਾਰਕਸ਼ੀਟਸ ਸਕੂਲਾਂ ਨੂੰ ਵੰਡੀਆਂ ਜਾਣਗੀਆਂ। ਇਸ ਤੋਂ ਬਾਅਦ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਵੰਡੀਆਂ ਜਾਣਗੀਆਂ।