Breaking- News- ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ ਉਸਦਾ ਸਵਾਗਤ ਹੈ, ਮੈਂ ਹਮੇਸ਼ਾ ਪਾਰਟੀ ਅਤੇ ਲੋਕਾਂ ਲਈ ਵਧੀਆ ਕੰਮ ਕੀਤਾ – ਪ੍ਰਨੀਤ ਕੌਰ
ਪਟਿਆਲਾ, 4 ਫਰਵਰੀ – ਕਾਂਗਰਸ ਪਾਰਟੀ ਦੇ ਵਲੋਂ ਪਿਛਲੇ ਦਿਨੀਂ ਪਟਿਆਲਾ ਦੇ ਐਮ.ਪੀ. ਪ੍ਰਨੀਤ ਕੌਰ ਨੂੰ ਸਸਪੈਂਡ ਕਰਦਿਆਂ ਹੋਇਆ ਨੋਟਿਸ ਜਾਰੀ ਕੀਤਾ ਸੀ। ਉਸੇ ਨੋਟਿਸ ਦੇ ਮਾਮਲੇ ਵਿਚ ਹੁਣ ਪ੍ਰਨੀਤ ਕੌਰ ਦੇ ਵਲੋਂ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣਾ ਜਵਾਬ ਸੋਸ਼ਲ ਮੀਡੀਆ ਤੇ ਦਿੱਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ ਉਸਦਾ ਸਵਾਗਤ ਹੈ। ਮੈਂ ਹਮੇਸ਼ਾ ਪਾਰਟੀ ਅਤੇ ਲੋਕਾਂ ਨੂੰ ਆਪਣਾ ਸਭ ਤੋਂ ਵਧੀਆ ਦਿੱਤਾ ਹੈ ਜਿਨ੍ਹਾਂ ਨੇ ਮੈਨੂੰ ਵਾਰ-ਵਾਰ ਚੁਣਿਆ ਹੈ। ਮੈਂ ਉਹਨਾਂ ਦਾ ਰਿਣੀ ਹਾਂ ਅਤੇ ਹਮੇਸ਼ਾ ਵਾਂਗ ਉਹਨਾਂ ਦੀ ਸੇਵਾ ਕਰਦੀ ਰਹਾਂਗੀ। ਮੈਂ ਆਪਣੇ ਲੋਕਾਂ ਤੋਂ ਆਪਣੀ ਤਾਕਤ ਪ੍ਰਾਪਤ ਕਰਦੀ ਹਾਂ। ਬਾਕੀ ਸਭ ਕੁਝ ਸੈਕੰਡਰੀ ਹੈ।
Congress is welcome to take whatever decision it wants.
I have always given my best to the party and to the people who have repeatedly elected me. I owe it to them and will continue to serve them, as always. I derive my strength from my people. Everything else is secondary.— Preneet Kaur (@preneet_kaur) February 4, 2023
Advertisement