Image default
ਤਾਜਾ ਖਬਰਾਂ

Breaking News- ਕੇਂਦਰ ਸਰਕਾਰ ਦਿੱਲੀ ਅੰਦੋਲਨ ਦੀ ਭੜਾਸ ਪੰਜਾਬ ਤੇ ਕੱਢ ਰਹੀ ਹੈ – ਕਿਸਾਨ ਮਜਦੂਰ ਸੰਘਰਸ਼ ਕਮੇਟੀ

Breaking News- ਕੇਂਦਰ ਸਰਕਾਰ ਦਿੱਲੀ ਅੰਦੋਲਨ ਦੀ ਭੜਾਸ ਪੰਜਾਬ ਤੇ ਕੱਢ ਰਹੀ ਹੈ – ਕਿਸਾਨ ਮਜਦੂਰ ਸੰਘਰਸ਼ ਕਮੇਟੀ

ਇਸ ਬਜਟ ਨੂੰ ਆਮ ਬਜਟ ਕਹਿਣਾ ਵੀ ਗ਼ਲਤ ਹੋਵੇਗਾ, ਕਿਉਂਕਿ ਕਿਸਾਨ ਤੇ ਮਜਦੂਰ ਲਈ ਇਸ ਬਜਟ ਵਿਚ ਕੁਝ ਵੀ ਨਹੀਂ

ਗੁਰਦਾਸਪੁਰ, 2 ਫਰਵਰੀ – (ਬਾਬੂਸ਼ਾਹੀ ਬਿਊਰੋ) ਦੇਸ਼ ਦੇ ਬਜ਼ਟ ਕਿਸਾਨੀ ਨੂੰ ਅਣਗੌਲਿਆ ਕਰਨ ਤੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਬਟਾਲਾ ਵਿਖੇ ਸੁੱਖਾਂ ਸਿੰਘ ਮਹਿਤਾਬ ਸਿੰਘ ਚੌਂਕ ਵਿਖੇ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਕੇਂਦਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦਿੱਲੀ ਅੰਦੋਲਨ ਦੀ ਭੜਾਸ ਪੰਜਾਬ ਤੇ ਕੱਢ ਰਹੀ ਹੈ ਕੇਂਦਰ ਸਰਕਾਰ। ਉਹਨਾਂ ਕਿਹਾ ਕਿ ਪੇਸ਼ ਕੀਤਾ ਗਏ ਬਜਟ ਨੂੰ ਆਮ ਬਜਟ ਕਹਿਣਾ ਵੀ ਗ਼ਲਤ ਹੋਵੇਗਾ ਕਿਉਂਕਿ ਕਿਸਾਨ ਤੇ ਮਜਦੂਰ ਲਈ ਇਸ ਬਜਟ ਵਿਚ ਕੁਝ ਵੀ ਨਹੀਂ | ਉਹਨਾ ਕਿਹਾ ਕਿ ਮੋਦੀ ਸਰਕਾਰ ਦਿੱਲੀ ਮੋਰਚੇ ਚ ਮਿਲੀ ਹਾਰ ਦਾ ਬਦਲਾ ਕਿਸਾਨਾਂ ਮਜਦੂਰਾਂ ਕੋਲੋਂ ਲੈ ਰਹੀ ਹੈ |
ਉਹਨਾ ਕਿਹਾ ਕਿ ਝੋਨੇ ਦੇ ਫਸਲੀ ਚੱਕਰ ਚੋ ਕੱਢਣ ਲਈ 23 ਫਸਲਾਂ ਤੇ ਐੱਮ ਐੱਸ ਪੀ ਦੇਣ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਭਾਅ ਦੇਣ ਲਈ ਬਜਟ ਰੱਖਣਾ ਚਾਹੀਦਾ ਸੀ, ਖੁਦਕੁਸ਼ੀਆਂ ਦਾ ਵੱਡਾ ਕਾਰਨ ਬਣੇ ਹੋਏ ਕਿਸਾਨਾਂ ਮਜਦੂਰਾਂ ਦਾ ਕਰਜ਼ਾ ਖਤਮ ਕਰਨ ਲਈ ਕੋਈ ਰਾਸ਼ੀ ਨਹੀਂ ਰੱਖੀ ਗਈ, ਖੇਤੀ ਮਸ਼ੀਨਰੀ, ਕੀਟਨਾਸ਼ਕ, ਖਾਦਾਂ ਆਦਿ ਤੇ ਸਬਸਿਡੀ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਭਾਰਤ ਵਿਚ ਮਨਰੇਗਾ ਤਹਿਤ ਰਜਿਸਟਰਡ 32 ਕਰੋੜ ਦੇ ਕਰੀਬ ਮਜਦੂਰਾਂ ਲਈ ਮਨਰੇਗਾ ਤਹਿਤ ਬਣਦਾ ਬਜਟ ਨਹੀਂ ਹੈ |
ਓਹਨਾ ਕਿਹਾ ਕਿ ਇਨਕਮ ਟੈਕਸ ਤੇ ਦਿੱਤੀਆਂ ਕੁਝ ਛੋਟਾ ਵੀ ਨਵੇਂ ਟੈਕਸ ਸਿਸਟਮ ਤੇ ਮਿਲਣਗੀਆਂ ਪਰ ਨਵੇਂ ਸਿਸਟਮ ਵਿਚ ਐਚ ਆਰ, ਐੱਫ ਡੀ , ਬੀਮੇ, ਬੱਚਤ ਪੱਤਰ ਆਦਿ ਤੇ ਛੋਟ ਨਹੀਂ ਮਿਲੇਗੀ ਹਾਲਾਂਕਿ ਪੁਰਾਣਾ ਸਿਸਟਮ ਵੀ ਰਹੇਗਾ ਪਰ ਸਾਨੂੰ ਆਸ ਹੈ ਕਿ ਸਰਕਾਰ ਨਵੇਂ ਸਿਸਟਮ ਰਾਹੀਂ ਲੁੱਟ ਦਾ ਨਵਾਂ ਰਸਤਾ ਤਿਆਰ ਕਰ ਰਹੀ ਹੈ ਜੋ ਸਮਾਂ ਆਉਣ ਤੇ ਪਤਾ ਚੱਲ ਜਾਵੇਗਾ | ਓਹਨਾ ਕਿਹਾ ਕਿ ਸਰਕਾਰਾਂ ਲਗਤਾਰ ਹੀ ਆਮ ਜਨਤਾ ਨੂੰ ਵਿਸ਼ਵਾਸ ਦਿੱਤਾ ਜਾਂਦਾ ਹੈ ਕੇ ਸਰਕਾਰ ਆਮ ਜਨਤਾ ਦੇ ਹਿੱਤ ਵਿੱਚ ਹੈ ਲੇਕਿਨ ਕੇਂਦਰ ਨੇ ਇਸ ਬਜਟ ਰਾਹੀਂ ਸਾਬਿਤ ਕਰ ਦਿੱਤਾ ਕਿ ਕੇਂਦਰ ਆਮ ਜਨਤਾ ਦੇ ਵਿਸ਼ਵਾਸ ਘਾਤ ਕਰ ਰਹੀ ਹੈ ।

Advertisement

Related posts

ਡੇਂਗੂ ਮਲੇਰੀਆ ਤੋਂ ਬਚਾਓ ਸਬੰਧੀ ਜਿਲ੍ਹਾ ਕੁਆਰਡੀਨੇਸਨ ਕਮੇਟੀ ਦੀ ਮੀਟਿੰਗ ਹੋਈ

punjabdiary

22 ਮਈ ਨੂੰ ਵੱਡੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਫਰੀਦਕੋਟ ਪੁੱਜਣਗੀਆਂ

punjabdiary

ਮੁਫਤ ਕੰਪਿਊਟਰ ਸੈਂਟਰ ਦਾ ਉੱਘੀ ਧਾਰਮਿਕ ਸ਼ਖਸ਼ੀਅਤ ਮਾਤਾ ਬਲਵੀਰ ਕੌਰ ਕੈਨੇਡਾ ਨੇ ਕੀਤਾ ਉਦਘਾਟਨ

punjabdiary

Leave a Comment