Image default
ਤਾਜਾ ਖਬਰਾਂ

Breaking News- ਖਿਡਾਰੀ ਦੀ ਚਿੱਟੇ ਨਾਲ ਮੌਤ, ਪੁਲਿਸ ਪ੍ਰਸ਼ਾਸਨ ਵਲੋਂ ਸਹੀ ਕਾਰਵਾਈ ਨਾ ਕਰਨ ਕਰਕੇ ਪਰਿਵਾਰਕ ਮੈਂਬਰਾਂ ਨੇ ਰੋਡ ਜਾਮ ਕੀਤਾ

Breaking News- ਖਿਡਾਰੀ ਦੀ ਚਿੱਟੇ ਨਾਲ ਮੌਤ, ਪੁਲਿਸ ਪ੍ਰਸ਼ਾਸਨ ਵਲੋਂ ਸਹੀ ਕਾਰਵਾਈ ਨਾ ਕਰਨ ਕਰਕੇ ਪਰਿਵਾਰਕ ਮੈਂਬਰਾਂ ਨੇ ਰੋਡ ਜਾਮ ਕੀਤਾ

ਤਲਵੰਡੀ ਸਾਬੋ, 2 ਅਗਸਤ – (ਪੰਜਾਬ ਡਾਇਰੀ) ਪਿਛਲੀ ਦਿਨੀਂ ਧੱਕੇ ਨਾਲ ਚਿੱਟੇ ਦੀ ਓਵਰਡੋਜ਼ ਦੇ ਕੇ ਇਕ ਕੌਮੀ ਪੱਧਰ ਦੇ ਬਾਕਸਰ ਕੁਲਦੀਪ ਸਿੰਘ ਨੂੰ ਮਾਰਨ ਦੇ ਕਥਿਤ ਦੋਸ਼ ਲਗਾਉਣ ਵਾਲੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਖਿਡਾਰੀਆਂ ਨੇ ਕਈ ਦਿਨ ਲੰਘ ਜਾਣ ਦੇ ਬਾਵਜੂਦ ਪੁਲਿਸ ਉਤੇ ਢੁੱਕਵੀਂ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆਂ ਨਗਰ ਦੇ ਨਿਸ਼ਾਨ-ਏ-ਖ਼ਾਲਸਾ ਚੌਕ ਉਤੇ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮ੍ਰਿਤਕ ਦੇ ਵਾਰਿਸਾਂ ਤੇ ਸਾਥੀਆਂ ਖਿਡਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਪੁਲਿਸ ਪ੍ਰਸ਼ਾਸਨ ਉਤੇ ਗੰਭੀਰ ਦੋਸ਼ ਲਗਾਏ।
ਕਾਬਿਲੇਗੌਰ ਹੈ ਕਿ 22 ਸਾਲਾ ਕੁਲਦੀਪ ਸਿੰਘ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਉਹ ਬਾਕਸਿੰਗ ਦਾ ਕੌਮੀ ਪੱਧਰ ਦਾ ਖਿਡਾਰੀ ਸੀ। ਹੁਣ ਤੱਕ ਹੋਏ ਕੌਮੀ ਬਾਕਸਿੰਗ ਮੁਕਾਬਲਿਆਂ ਵਿੱਚ ਉਸ ਨੇ 5 ਤਮਗੇ ਆਪਣੇ ਨਾਂ ਕੀਤੇ ਸਨ ਉੱਥੇ ਉਹ 2 ਵਾਰ ਗੋਲਡ ਮੈਡਲ ਵੀ ਜਿੱਤ ਚੁੱਕਾ ਸੀ। ਜ਼ਿਕਰਯੋਗ ਹੈ ਕਿ ਕੁਲਦੀਪ ਘਰੋਂ ਨਿਕਲਿਆ ਪਰ ਸ਼ਾਮ ਤੱਕ ਉਸ ਨਾਲ ਸੰਪਰਕ ਨਾ ਹੋਣ ਉਤੇ ਉਸ ਦੀ ਭਾਲ ਕੀਤੀ ਗਈ ਤਾਂ ਰਾਮਾਂ ਰੋਡ ਉਤੇ ਪੈਂਦੇ ਰਜਬਾਹੇ ਦੇ ਇਕ ਕੰਢਿਓਂ ਖੇਤਾਂ ਵਿਚੋਂ ਉਸ ਦੀ ਲਾਸ਼ ਬਰਾਮਦ ਹੋਈ ਸੀ।
ਅੱਖੀਂ ਦੇਖਣ ਵਾਲਿਆਂ ਅਨੁਸਾਰ ਉਸ ਕੋਲੋਂ ਇੱਕ ਸਰਿੰਜ ਵੀ ਮਿਲੀ ਸੀ ਜਿਸ ਨੂੰ ਦੇਖਦਿਆਂ ਲੱਗਦਾ ਹੈ ਕਿ ਉਸਦੀ ‘ਚਿੱਟੇ’ ਦੀ ਓਵਰਡੋਜ਼ ਨਾਲ ਮੌਤ ਹੋਈ ਹੈ। ਹਾਲਾਂਕਿ ਮ੍ਰਿਤਕ ਦੇ ਵਾਰਿਸਾਂ ਨੇ ਉਸਨੂੰ ਕਿਸੇ ਵੱਲੋਂ ਉਕਤ ਟੀਕਾ ਲਗਾਏ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀ ਕੀਤਾ ਕਿਉਂਕਿ ਉਨ੍ਹਾਂ ਮੁਤਾਬਕ ਉਹ ‘ਚਿੱਟੇ ’ਦਾ ਆਦੀ ਨਹੀਂ ਸੀ।

Related posts

ਸਿੱਖਿਆ ਵਿਭਾਗ ਵੱਲੋਂ ਪਹਿਲੀ ਤੱਕ ਦੇ ਬੱਚਿਆਂ ਲਈ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਦੀ ਸ਼ੁਰੂਆਤ

punjabdiary

ਉਸਾਰੀ ਕਿਰਤੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਧਾਇਕ ਸ੍ਰੀ ਸੇਖੋਂ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

punjabdiary

ਮਰੀਜ਼ਾਂ ਨੂੰ ਮੈਡੀਕਲ ਹਸਪਤਾਲ ’ਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਪੱਤਰ

punjabdiary

Leave a Comment