ਮੋਗਾ, 22 ਜੂਨ – (ਪੰਜਾਬ ਡਾਇਰੀ) ਜਿਲ੍ਹਾ ਮੋਗਾ ਦੇ ਪਿੰਡ ਬੰਬੀਹਾ ਵਿਖੇ ਪਿਛਲੇ ਦਿਨੀਂ ਇਕ ਘਰ ਉੱਪਰ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ. ਜਿਸ ਦੌਰਾਨ ਵੱਖ ਵੱਖ ਪਹਿਲੂਆਂ ਤੋਂ ਬਾਘਾਪੁਰਾਣਾ ਸੀ.ਆਈ.ਏ. ਸਟਾਫ ਵਲੋਂ ਜਾਂਚ ਕੀਤੀ ਜਾ ਰਹੀ ਸੀ. ਜਾਂਚ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਹੈ ਕਿ ਉਕਤ ਤਰਲੋਚਨ ਸਿੰਘ ਜਿਸਦੇ ਘਰ ਉਪਰ ਗੋਲੀਆਂ ਚੱਲੀਆਂ ਸਨ ,ਉਹ ਖੁਦ ਹੀ ਇਸ ਸਾਰੀ ਘਟਨਾ ਲਈ ਜਿੰਮੇਵਾਰ ਹੈ। ਤਰਲੋਚਨ ਸਿੰਘ ਨੇ ਅਸਲੇ ਦਾ ਲਾਇਸੈਂਸ ਬਣਾਉਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ । ਇਸ ਸਬੰਧੀ ਘਰ ਦੇ ਮਾਲਕ ਤਰਲੋਚਨ ਸਿੰਘ ਨੇ ਇਹ ਦੱਸਿਆ ਕਿ ਮੈਂ ਬਾਹਰ ਚਲੇ ਜਾਣਾ ਹੈ ਤੇ ਮੇਰਾ ਮੁੰਡਾ ਮਗਰੋਂ ਇਕੱਲਾ ਰਹਿ ਜਾਵੇਗਾ ਤੇ ਉਸ ਲਈ ਅਸਲਾ ਲਾਇਸੈਂਸ ਜਲਦੀ ਲੈਣ ਲਈ ਹੀ ਇਹ ਸੱਭ ਕੁੱਝ ਕੀਤਾ ਹੈ। ਤੁਹਾਨੂੰ ਦੱਸ ਦਈਏ ਇਸ ਕੇਸ ਨੂੰ ਮੀਡੀਏ ਨੇ ਗੋਲਡੀ ਬਰਾੜ ਨਾਲ ਜੋੜ ਕੇ ਖਬਰ ਚਲਾਈ ਸੀ ਕਿਉਂਕਿ ਬੰਬੀਹਾ ਪਿੰਡ ਮ੍ਰਿਤਕ ਗੈਂਗਸਟਰ ਦਵਿੰਦਰ ਬੰਬੀਹਾ ਦਾ ਹੈ । ਜਿਸ ਤੋਂ ਬਾਅਦ ਮਨਘੜਤ ਕਹਾਣੀਆ ਬਣਾ ਕੇ ਪੇਸ਼ ਕੀਤੀਆਂ ਸਨ ।