Breaking News- ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨੌਜਵਾਨਾਂ ਦਾ ਤਕਨੀਕੀ ਅਤੇ ਸਮਾਜਕ ਗਿਆਨ ਵਧਾਉਣ ਤੇ ਜ਼ੋਰ ਦੇਣ: ਸਾਬਕਾ ਮੁੱਖ ਸਕੱਤਰ ਰਮੇਸ਼ਇੰਦਰ ਸਿੰਘ
ਚੰਡੀਗੜ੍ਹ, 22 ਅਪ੍ਰੈਲ – (ਪੰਜਾਬ ਡਾਇਰੀ) ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਆਪਣੇ ਨੌਜਵਾਨਾਂ ਦਾ ਤਕਨੀਕੀ ਅਤੇ ਸਮਾਜਿਕ ਗਿਆਨ ਵਧਾਉਣ ਦੇ ਜ਼ੋਰ ਦੇਣਾ ਚਾਹੀਦਾ, ਕਿਉਂਕਿ ਪੰਜਾਬ ਕੋਲ ਕੁਦਰਤੀ ਸਾਧਨਾ ਤੋਂ ਵੱਧ ਮਨੁੱਖੀ ਸਰੋਤ ਹੀ ਹਨ ਜਿੰਨਾ ਦਾ ਵੱਧ ਤੋਂ ਵੱਧ ਵਿਕਾਸ ਕਰਨਾ ਚਾਹੀਦਾ।
ਇੰਡੀਅਨ ਇੰਨਸਟੀਚਿਊਟ ਆਫ ਸਿੱਖ ਸਟੱਡੀਜ ਵੱਲੋਂ ਕਰਵਾਏ, ਪੰਜਵਾ ਡਾ. ਖੜ੍ਹਕ ਸਿੰਘ ਯਾਦਗਾਰੀ ਸਮਾਗਮ ਉੱਤੇ ਬੋਲਦਿਆਂ, ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਮੇਸਇੰਦਰ ਸਿੰਘ ਨੇ ਕਿਹਾ ਪੰਜਾਬ ਵਿੱਚ ਵਿਦਿਅਕ ਅਦਾਰਿਆਂ ਦਾ ਮਿਆਰ ਗਿਰ ਗਿਆ ਹੈ। ਇਸ ਕਰਕੇ, ਇਹਨਾਂ ਅਦਾਰਿਆਂ ਅਤੇ ਤਕਨੀਕੀ ਕਾਲਜਾਂ/ਯੂਨੀਵਰਸਿਟੀਆਂ ਵਿੱਚੋਂ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸਿਖਿਆ ਮਿਆਰ ਨਹੀਂ ਹੈ। ਅਤੇ ਉਹ ਪੜ੍ਹੇ ਲਿਖੇ ਨੌਜਵਾਨ ਨੌਕਰੀਆਂ ਲੈਣ ਯੋਗ ਨਹੀਂ ਬਣਦੇ। ਦੁਨੀਆਂ ਵਿੱਚ ਮੁਕਾਬਲੇ ਵਿੱਚ ਬੁੱਧੀ ਵਿਕਾਸ ਵਿੱਚ ਉਹ ਕਿਤੇ ਵੀ ਨਹੀਂ ਖੜ੍ਹਦੇ। ਪੰਜਾਬ ਅਤੇ ਮੌਹਾਲੀ ਵਿੱਚ ਕੇਂਦਰ ਦੀ ਸਹਾਇਤਾ ਨਾਲ ਸਥਾਪਤ ਕੀਤੇ ਤਕਨੀਕੀ ਕਾਲਜਾਂ/ਯੂਨੀਵਰਸਿਟੀਆਂ ਵਿੱਚ ਪੰਜਾਬ ਦੇ ਵਿਦਿਆਰਥੀ ਟੈੱਸਟ ਪਾਸ ਕਰਕੇ, ਦਾਖਲਾ ਨਹੀਂ ਲੈ ਸਕਦੇ। ਇਸ ਕਰਕੇ, ਇੰਨਾ ਦੇ ਅਦਾਰਿਆਂ ਵਿੱਚ ਵਿਦਿਆਰਥੀ ਬਾਹਰਲਿਆਂ ਸੂਬਿਆਂ ਤੋਂ ਆਕੇ ਹੀ ਪੜ੍ਹਦੇ ਹਨ। ਇਸੇ ਤਰ੍ਹਾਂ ਇਹਨਾਂ ਅਦਾਰਿਆਂ ਵਿੱਚ ਟੀਚਰ ਅਤੇ ਪ੍ਰੋਫੈਸਰ ਵੀ ਬਾਹਰਲੇ ਸੂਬਿਆਂ ਵਿੱਚੋਂ ਹੀ ਆਉਂਦੇ ਹਨ। ਇੱਥੋਂ ਤੱਕ ਕਿ ਸਾਡੇ ਪੜ੍ਹੇ ਲਿਖੇ ਅਤੇ ਪੀ.ਐਚ.ਡੀ ਨੌਜਵਾਨ, ਕਾਬਲੀਅਤ ਵਿੱਚ ਬਾਹਰਲਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ।
ਪੰਜਾਬ ਵਿੱਚ ਬਾਹਰੋਂ ਅਡਵਾਸ ਤਕਨੀਕੀ ਇੰਡਸਟਰੀ ਅਤੇ ਨਿਵੇਸ਼ ਵੀਂ ਪੰਜਾਬ ਵਿੱਚ ਨਹੀਂ ਆ ਰਿਹਾ, ਕਿਉਂਕਿ ਅਜਿਹੀ ਇੰਡਸਟਰੀ ਲਈ ਇੱਥੇ ਮਨੁੱਖੀ ਸਰੋਤ ਹੀ ਨਹੀਂ। ਸਗੋਂ, ਪੰਜਾਬ ਵਿੱਚ ਸ਼ਾਂਤ ਮਾਹੌਲ ਵਾਰ-ਵਾਰ ਵਿਗੜਣ ਕਰਕੇ, ਵੀ ਇੰਡਸਟਰੀ ਵੀ ਪਲਾਈ ਕਰ ਰਹੀ ਅਤੇ ਨਵੀਂ ਇੰਡਸਟਰੀ ਵੀਂ ਨਹੀਂ ਆ ਰਹੀ।
ਸ. ਰਮੇਸ਼ਇੰਦਰ ਸਿੰਘ ਨੇ ਕਿਹਾ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਅਨਾਜ ਸੰਭਾਲਣ ਦੀ ਨਵੀਂ ਤਕਨੀਕਾਂ, ਸਾਇਲੋ (Silo) ਆਦਿ ਨੂੰ ਪੰਜਾਬ ਵਿੱਚ ਸਥਾਪਤ ਹੋਣ ਤੋਂ ਨਾ ਰੋਕਣ ਸਗੋਂ ਉਹਨਾਂ ਦੀ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ। ਪੁਰਾਣੀ ਪ੍ਰਚਲਤ ਅਨਾਜ ਮੰਡੀ ਅਤੇ ਆੜ੍ਹਤੀਆਂ ਸਿਸਟਮ ਵਿੱਚ ਭ੍ਰਿਸ਼ਟਾਚਾਰ ਵੱਧ ਗਿਆ ਜਿਸ ਦਾ ਸੁਧਾਰ ਸਾਇਲੇ ਬਣਾਉਣ ਨਾਲ ਹੀ ਹੋਵੇਗਾ ਜਿੱਥੇ ਕਿਸਾਨ ਸਿੱਧਾ ਸਾਇਲੋਂ ਵਿੱਚ ਆਪਣਾ ਅਨਾਜ ਵੇਚ ਸਕਦੇ ਹਨ। ਪੰਜਾਬ ਵਿੱਚ ਖੇਤੀ ਪੈਂਟਰਨ ਨੂੰ ਬਦਲਣਾ ਚਾਹੀਦਾ ਕਿਉਂਕਿ ਪੰਜਾਬ ਤੋਂ ਵੱਧ ਵਾਧੂ ਕਣਕ ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਸੂਬੇ ਵੀ ਪੈਂਦਾ ਕਰਨ ਲੱਗ ਪਏ ਹਨ।
ਇਸ ਮੌਕੇ ਉੱਤੇ ਮੁੱਖ ਬੁਲਾਰੇ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਿੱਖ ਫਲਸਫਾ ਅਤੇ ਲੋਕ ਪੱਖੀ ਅਮਲ ਤੋਂ ਬਗੈਰ ਵਧੀਆਂ ਮਨੁੱਖੀ ਸਰੋਤ ਖੜ੍ਹਾ ਹੀਂ ਨਹੀਂ ਕੀਤਾ ਜਾ ਸਕਦਾ। ਗੁਰੂ ਗ੍ਰੰਥ ਦੀ ਪ੍ਰਚਲਤ ਸਨਾਤਨੀ ਅਤੇ ਬ੍ਰਹਮਵਾਦੀ ਵਿਆਖਿਆ, ਗੁਰਦੁਆਰਿਆਂ ਵਿੱਚ ਬ੍ਰਹਮਣਵਾਦੀ ਕਰਮ-ਕਾਂਡ ਦੇ ਜ਼ੋਰ ਫੜ੍ਹਨ ਨਾਲ, ਸਮਾਜਿਕ ਬਰਾਬਰੀ ਅਤੇ ਜਾਤ-ਪਾਤ ਵਿਰੋਧੀ ਸਿੱਖ ਵਿਚਾਰਧਾਰਾ ਅਤੇ ਸਰੋਕਾਰ ਹੁਣ ਮੱਧਮ ਪੈ ਚੁੱਕੇ ਹਨ। ਇਸ ਕਰਕੇ, ਸਿੱਖ ਕਿਰਦਾਰ ਦੀ ਬੁਲੰਦੀ ਵੀਂ ਗਿਰ ਗਈ ਹੈ। ਦੂਜੇ ਭਾਰਤੀਆਂ ਦੀ ਤਰਜ਼ ਉੱਤੇ ਬਹੁਤੇ ਸਿੱਖ ਵੀ ਲਾਲਚੀ ਗੀਦੀ ਅਤੇ ਸਵਾਰਥੀ ਬਣ ਗਏ ਹਨ। ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਅਕਾਲ ਤਖਤ ਉੱਤੇ ਵੀ ਅਕਾਲੀਆਂ ਰਾਹੀ ਰਾਸ਼ਟਰਵਾਦੀ ਅਤੇ ਹਿੰਦੂਤਵੀ ਤਾਕਤਾਂ ਦਾ ਕਬਜ਼ਾ ਹੋ ਗਿਆ ਜਿਸ ਕਰਕੇ ਸਿੱਖਾਂ ਵਿੱਚ ਨਵੀਂ ਅਤੇ ਪੰਜਾਬ ਪ੍ਰਤੀ ਸੁਹਿਰਦ ਲੀਡਰਸ਼ਿਪ ਨਹੀਂ ਉਭਰ ਹੋ ਰਹੀ ਹੈ। ਬਹੁਤੇ ਸਿੱਖ ਗੁਰਦੁਆਰੇ ਨੂੰ ਵੀਂ ਹਿੰਦੂ ਮੰਦਰਾਂ ਦੀ ਤਰਜ਼ ਉੱਤੇ ਵਿਅਕਤੀਗਤ ਪੂਜਾ ਦਾ ਅਸਥਾਨ ਬਣਾ ਦਿੱਤਾ ਗਿਆ ਹੈ।
ਸਿੱਖਾਂ ਨੂੰ ਹਿੰਦੂਤਵੀ ਗ੍ਰੰਥਾਂ ਤੋਂ ਪਾਸੇ ਵੱਟ ਕੇ, ਸਿੱਖੀ ਫਲਸਫਾ ਦੇ ਅਨੁਕੂਲ ਗ੍ਰੰਥਾਂ ਨੂੰ ਮਾਨਤਾ ਦੇਣੀ ਚਾਹੀਦੀ ਅਤੇ ਅਕਾਲ ਤਖਤ ਤੋਂ ਪ੍ਰਵਾਨਤ ‘ਸਿੱਖ ਮਰਿਯਾਦਾ’ ਲਾਗੂ ਕਰਨੀ ਚਾਹੀਦੀ ਹੈ।
ਇਸ ਮੌਕੇ ਉੱਤੇ ਜਨਰਲ ਰਜਿੰਦਰ ਸਿੰਘ ਸੁਜਲਾਣਾ, ਪ੍ਰੋ. ਕੁਲਵੰਤ ਸਿੰਘ, ਕਰਨਲ ਜਗਤਾਰ ਸਿੰਘ ਮੁਲਤਾਨੀ, ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਲੇਖਕ ਰਾਜਵਿੰਦਰ ਸਿੰਘ ਰਾਹੀ, ਡਾ. ਪਿਆਰਾ ਲਾਲ ਗਰਗ, ਮਾਲਵਿੰਦਰ ਸਿੰਘ ਮਾਲੀ ਅਤੇ ਕਈ ਸੇਵਾ ਮੁਕਤ ਪੁਲਿਸ ਅਤੇ ਸਿਵਲ ਅਫਸਰ ਹਨ।
ਇਸ ਮੌਕੇ ਉੱਤੇ ਪ੍ਰਭਜੋਤ ਕੌਰ ਵੱਲੋਂ “ਇਤਿਹਾਸਿਕ ਸਿੱਖ ਇਸਤਰੀਆਂ” ਬਾਰੇ ਲਿਖੀ ਕਿਤਾਬ ਜਿਹੜੀ “ਨਾਰੀ ਮੁਕਤੀ ਲਹਿਰ” ਨੂੰ ਸਮਰਪਤ ਹੈ, ਰੀਲੀਜ਼ ਕੀਤੀ ਗਈ।