Breaking News- ਟ੍ਰਾਂਸਪੋਰਟ ਵਿਭਾਗ ਦੀ ਆਮਦਨ ‘ਚ ਇਸ ਸਾਲ ₹661 ਕਰੋੜ ਦਾ ਵਾਧਾ ਹੋਇਆ, ਪਹਿਲਾਂ ਇਹੀ ਪੈਸਾ ਇੱਕ ਪਰਿਵਾਰ ਦੇ ਖ਼ਜ਼ਾਨੇ ‘ਚ ਜਾਂਦਾ ਸੀ – cm ਮਾਨ
ਚੰਡੀਗੜ੍ਹ, 7 ਅਪ੍ਰੈਲ – ਸੀਐਮ ਮਾਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਦੀ ਆਮਦਨ ‘ਚ ਇਸ ਸਾਲ ₹661 ਕਰੋੜ ਦਾ ਵਾਧਾ ਹੋਇਆ ਹੈ । ਪਹਿਲਾਂ ਇਹੀ ਪੈਸਾ ਇੱਕ ਪਰਿਵਾਰ ਦੇ ਖ਼ਜ਼ਾਨੇ ‘ਚ ਜਾਂਦਾ ਸੀ।
ਉਨ੍ਹਾਂ ਨੇ ਕਿਹਾ ਕਿ ਰਜਿਸਟਰੀਆਂ ਕਰਵਾਉਣ ‘ਤੇ 2.25% ਦੀ ਛੂਟ ਦੇਣ ਨਾਲ ਸਿਰਫ਼ ਮਾਰਚ ਮਹੀਨੇ ‘ਚ 78% Revenue ਦਾ ਵਾਧਾ ਹੋਇਆ, ਫ਼ਰਵਰੀ ‘ਚ ਰਜਿਸਟਰੀਆਂ ਤੋਂ ਹੋਣ ਵਾਲੀ ਆਮਦਨ ₹338.99 ਸੀ ਜੋ ਮਾਰਚ ਮਹੀਨੇ ‘ਚ ਵਧ ਕੇ ₹658.79 ਹੋ ਗਈ ਹੈ । ਅਸੀਂ ਬਜਟ ਉਨ੍ਹਾਂ ਲੋਕਾਂ ਤੋਂ ਪੁੱਛ ਕੇ ਬਣਾਉਂਦੇ ਹਾਂ ਜੋ ਇਸ ਨਾਲ਼ ਪ੍ਰਭਾਵਿਤ ਹੁੰਦੇ ਹਨ । ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਦੀ GST ਕੁਲੈਕਸ਼ਨ 2022-23 ‘ਚ ₹18,126 ਕਰੋੜ ਹੋ ਗਈ, ਜਿਸ ‘ਚ ਪਿਛਲੇ ਸਾਲ ਨਾਲ਼ੋਂ 16.6% ਦਾ ਵਾਧਾ ਹੋਇਆ ਹੈ । ਪੰਜਾਬ ਹੁਣ GST ਦੀ ਰਿਕਾਰਡਤੋੜ ਕੁਲੈਕਸ਼ਨ ਕਰਨ ਵਾਲੇ ਸੂਬਿਆਂ ‘ਚ ਆ ਗਿਆ ਹੈ ।