Image default
ਅਪਰਾਧ ਤਾਜਾ ਖਬਰਾਂ

Breaking News- ਡੀਸੀ ਦੇ ਘਰਾਂ ਵਿਚ ਚੋਰੀ ਕਰਨ ਵਾਲਾ, ਪਹਿਲਾ ਰਹਿ ਚੁੱਕਿਆ ਜੇਲ੍ਹ ਕਰਮਚਾਰੀ

Breaking News- ਡੀਸੀ ਦੇ ਘਰਾਂ ਵਿਚ ਚੋਰੀ ਕਰਨ ਵਾਲਾ, ਪਹਿਲਾ ਰਹਿ ਚੁੱਕਿਆ ਜੇਲ੍ਹ ਕਰਮਚਾਰੀ

ਚੰਡੀਗੜ੍ਹ, 29 ਜੁਲਾਈ – (ਪੰਜਾਬ ਡਾਇਰੀ) ਕੁੱਝ ਦਿਨ ਪਹਿਲਾਂ ਸੈਕਟਰ 7 ਵਿੱਚ ਪਟਿਆਲਾ ਦੇ ਡੀਸੀ ਅਤੇ ਤਰਨਤਾਰਨ ਦੇ ਡੀਸੀ ਦੇ ਘਰ ਵਿੱਚ ਚੋਰੀ ਹੋਈ ਸੀ। ਪੁਲਿਸ ਨੇ ਚੋਰੀ ਦੀ ਵਾਰਦਾਤ ਨੂੰ ਸੁਲਝਾ ਲਿਆ ਅਤੇ ਐਸਐਸਪੀ ਕੁਲਦੀਪ ਚਾਹਲ ਨੇ ਦੱਸਿਆ ਕਿ ਡੀਸੀ ਪਟਿਆਲਾ, ਸਾਕਸ਼ੀ ਸਾਹਨੀ ਅਤੇ ਡੀਸੀ ਤਰਨਤਾਰਨ ਮੋਨੀਸ਼ ਕੁਮਾਰ ਦੇ ਘਰ ਚੋਰੀ ਕਰਨ ਵਾਲੇ ਚੋਰ ਜਸਵਿੰਦਰ ਨੂੰ ਫੜ ਲਿਆ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜਸਵਿੰਦਰ ਕੋਲੋਂ ਮਾਲ ਦੀ 100% ਰਿਕਵਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੋਸ਼ੀ ‘ਤੇ 13 ਹੋਰ ਮਾਮਲੇ ਵੀ ਦਰਜ ਹਨ। ਜਸਵਿੰਦਰ ਹਰਿਆਣਾ ਦੇ ਰਹਿਣ ਵਾਲਾ ਹੈ ਅਤੇ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਕੱਲਾ ਹੀ ਅੰਜਾਮ ਦਿੰਦਾ ਸੀ। ਜਾਂਚ ਅਧਿਕਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਉਸ ਵੇਲੇ ਖਿਸਕ ਗਈ ਜਦੋਂ ਪਤਾ ਲੱਗਿਆ ਕਿ ਜਸਵਿੰਦਰ ਹਰਿਆਣਾ ਦੀ ਫ਼ਰੀਦਾਬਾਦ ਜੇਲ੍ਹ ਦਾ ਵਾਰਡਨ ਵੀ ਰਹਿ ਚੁੱਕਿਆ ਹੈ। ਇਸ ਦੇ ਨਾਲ ਹੀ ਉਹ ਨਸ਼ੇ ਦਾ ਵੀ ਆਦੀ ਹੈ।
ਜਾਂਚਕਰਤਾਵਾਂ ਅਨੁਸਾਰ ਇਹ ਕਥਿਤ ਚੋਰੀ 19 ਜੁਲਾਈ ਤੋਂ 24 ਜੁਲਾਈ ਦੇ ਵਿਚਕਾਰ ਹੋਈ ਅਤੇ ਦੂਜੀ ਚੋਰੀ ਇਸ ਤੋਂ ਪਹਿਲਾਂ 28 ਜੂਨ ਨੂੰ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਘਰ ਵਿਚ ਹੋਈ ਸੀ। ਪਰ ਅੱਜ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਿਆ ਕਿ ਇਹ ਕਿਸੀ ਗਿਰੋਹ ਨਹੀਂ ਸਗੋਂ ਇੱਕ ਸਾਬਕਾ ਜੇਲ੍ਹ ਵਾਰਡਨ ਦੇ ਕਾਰਨਾਮੇ ਸਨ।

Advertisement

Related posts

Breaking- ਵੱਖ ਵੱਖ ਉਮਰ ਵਰਗ ਲੜਕੀਆਂ ਦੇ ਵਾਲੀਬਾਲ ਤੇ ਕੁਸ਼ਤੀ ਮੁਕਾਬਲੇ ਜਾਰੀ ਖਿਡਾਰੀ ਖੇਡਾਂ ਨੂੰ ਖੇਡ ਭਾਵਨਾ ਨਾਲ ਹੀ ਖੇਡਣ – ਡਾ. ਰੂਹੀ ਦੁੱਗ

punjabdiary

Breaking- ਖ਼ਬਰ ਲਾਈਵ – ਸਰਦਾਰ ਸੇਵਾ ਸਿੰਘ ਠੀਕਰੀਵਾਲਾ ਜੀ ਦੀ 89ਵੀਂ ਬਰਸੀ ਮੌਕੇ ਸੀਐਮ ਭਗਵੰਤ ਮਾਨ ਜੀ ਠੀਕਰੀਵਾਲਾ ਤੋਂ ਲਾਈਵ, ਵੇਖੋ ਵੀਡੀਓ

punjabdiary

ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਸਚਿਨ ਬਿਸ਼ਨੋਈ ਲਿਆਂਦਾ ਜਾਵੇਗਾ ਭਾਰਤ

punjabdiary

Leave a Comment