Breaking News- ਤੁਰਕੀ ਅਤੇ ਸੀਰੀਆਂ ਬਚਾਅ ਕਾਰਜਾ ਵੱਲੋਂ ਮਲਬੇ ਹੇਠੋ ਇਕ ਛੋਟੀ ਬੱਚੀ ਨੂੰ ਚਾਰ ਦਿਨਾਂ ਬਾਅਦ ਕੱਢਿਆ ਗਿਆ, ਬੱਚੀ ਨੂੰ ਜ਼ਿੰਦਾ ਕੱਢਿਆ ਗਿਆ
11 ਫਰਵਰੀ – ਤੁਰਕੀ ਅਤੇ ਇਸ ਦੇ ਗੁਆਂਢੀ ਦੇਸ਼ ਸੀਰੀਆ ਵਿਚ 6 ਫਰਵਰੀ ਨੂੰ 7.8 ਤੀਬਰਤਾ ਵਾਲੇ ਭਿਆਨਕ ਭੂਚਾਲ ਨੇ ਤਬਾਹੀ ਮਚਾਈ ਹੈ। ਹੁਣ ਤੱਕ ਦੋਹਾਂ ਦੇਸ਼ਾਂ ‘ਚ ਮਰਨ ਵਾਲਿਆਂ ਦੀ ਗਿਣਤੀ 24,000 ਨੂੰ ਪਾਰ ਕਰ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕ ਜ਼ਖਮੀ ਹੋ ਚੁੱਕੇ ਹਨ।
ਇਸ ਤਬਾਹੀ ਦੇ ਵਿਚਕਾਰ ਭਾਰਤ ਤੋਂ NDRF ਦੀਆਂ ਟੀਮਾਂ ਵੀ ਬਚਾਅ ਲਈ ਤੁਰਕੀ ਅਤੇ ਸੀਰੀਆ ਪਹੁੰਚ ਗਈਆਂ ਹਨ ਅਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ। NDRF ਦੇ ਜਵਾਨਾਂ ਨੇ 6 ਸਾਲ ਦੀ ਬੱਚੀ ਨੂੰ ਬਚਾਉਣ ਤੋਂ ਬਾਅਦ ਹੁਣ 8 ਸਾਲ ਦੀ ਬੱਚੀ ਨੂੰ ਮਲਬੇ ‘ਚੋਂ ਸੁਰੱਖਿਅਤ ਬਾਹਰ ਕੱਢਣ ‘ਚ ਸਫਲਤਾ ਹਾਸਲ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬੱਚੀ 4 ਦਿਨਾਂ ਬਾਅਦ ਮਲਬੇ ‘ਚੋਂ ਜ਼ਿੰਦਾ ਬਾਹਰ ਆਈ ਹੈ।