Image default
About us ਤਾਜਾ ਖਬਰਾਂ

Breaking News- ਤੜਕੇ ਮੀਂਹ ‘ਚ ਘਰਾਂ ’ਤੇ ਚੱਲਿਆ ਬੁਲਡੋਜ਼ਰ

Breaking News- ਤੜਕੇ ਮੀਂਹ ‘ਚ ਘਰਾਂ ’ਤੇ ਚੱਲਿਆ ਬੁਲਡੋਜ਼ਰ

ਬਠਿੰਡਾ, 15 ਜੁਲਾਈ – (ਪੰਜਾਬ ਡਾਇਰੀ) ਅੱਜ ਇਥੋਂ ਦੀ ਰਿੰਗ ਰੋਡ ਉਪਰ ਧੋਬੀਆਣਾ ਬਸਤੀ ਦੇ ਲੋਕਾਂ ਉਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੜਕੇ ਚਾਰ ਵਜੇ ਹੀ ਪੁਲੀਸ ਦੀ ਹਾਜ਼ਰੀ ਵਿੱਚ ਘਰਾਂ ’ਤੇ ਬੁਲਡੋਜ਼ਰ ਚਲਾ ਦਿੱਤਾ, ਜਿਸ ਕਾਰਨ ਬੱਚੇ ਅਤੇ ਔਰਤਾਂ ਨੇ ਚੀਕ-ਚਿਹਾੜਾ ਪਾ ਦਿੱਤਾ।
ਮੌਕੇ ’ਤੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਸੰਪਰਕ ਕੀਤਾ ਪਰ ਉਸ ਸਮੇਂ ਤੱਕ ਬੁਲਡੋਜ਼ਰ ਚੱਲ ਚੁੱਕਿਆ ਸੀ। ਇਸ ਮੁਹਿੰਮ ਦੀ ਅਗਵਾਈ ਤਹਿਸੀਲਦਾਰ ਵੱਲੋਂ ਪੁਲੀਸ ਨੂੰ ਨਾਲ ਲੈ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਗਦੇਵ ਸਿੰਘ ਜੋਗੇਵਾਲ ਨੇ ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਨੇ ਆਮ ਘਰਾਂ ’ਤੇ ਬੁਲਡੋਜ਼ਰ ਚਲਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਮੁਆਵਜ਼ਾ ਦੇਵੇ। ਮੀਂਹ ਵਿੱਚ ਲੋਕਾਂ ਦਾ ਸਾਮਾਨ ਭਿੱਜ ਗਿਆ।

Related posts

ਡਾ. ਬਲਜੀਤ ਕੌਰ ਨੇ ਕੰਬੋਜ ਭਾਈਚਾਰੇ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ

punjabdiary

Google ਨੇ ਹਟਾਏ 3500 ਫਰਜ਼ੀ ਐਪਸ, ਯੂਜ਼ਰਸ ਦੇ ਬਚੇ 12,000 ਕਰੋੜ, ਤੁਸੀਂ ਵੀ ਨਾ ਕਰੋ ਇਹ ਗਲਤੀਆਂ

punjabdiary

Breaking- ਬੜੀ ਦੁਖਦਾਈ ਖਬਰ, ਫਰੀਦਕੋਟ ਦੇ SP ਅਨਿਲ ਕੁਮਾਰ ਦੀ ਹਾਰਟ ਐਟਾਕ ਨਾਲ ਮੌਤ

punjabdiary

Leave a Comment