ਸਿਮਰਨਜੀਤ ਸਿੰਘ ਮਾਨ ਦਾ ਪਿਆ ਪੁਲਿਸ ਨਾਲ ਪੰਗਾ
ਮਲੇਰਕੋਟਲਾ, 11 ਜੂਨ – (ਪੰਜਾਬ ਡਾਇਰੀ) ਸੋ੍ਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਮਲੇਰਕੋਟਲਾ ਚ ਰੋਸ ਧਰਨੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ । ਮੁਸਲਮਾਨ ਭਾਈਚਾਰੇ ਵਲੋਂ ਇਹ ਰੋਸ਼ ਪ੍ਰਦਰਸਨ ਭਾਜਪਾ ਲੀਡਰ ਵਲੋਂ ਹਜ਼ਰਤ ਮੁਹੰਮਦ ਸਾਹਿਬ ਬਾਰੇ ਗ਼ਲਤ ਸ਼ਬਦਾਵਲੀ ਬੋਲਣ ਦੇ ਖ਼ਿਲਾਫ਼ ਦਿੱਤਾ ਜਾ ਰਿਹਾ ਸੀ ।
ਧਰਨੇ ਚ ਸ਼ਾਮਲ ਹੋਣ ਲਈ ਸਿਮਰਨਜੀਤ ਸਿੰਘ ਮਾਨ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਧਰਨੇ ਚ ਸ਼ਾਮਲ ਹੋਣ ਤੇ ਰੋਕਿਆ ਗਿਆ ਤਾਂ ਸਿਮਰਨਜੀਤ ਸਿੰਘ ਮਾਨ ਮੁਸਲਮਾਨ ਭਾਈਚਾਰੇ ਦੇ ਹੱਕ ਵਾਸਤੇ ਪੁਲਿਸ ਨਾਲ ਅੜ ਗਏ । ਮੁਸਲਮਾਨ ਭਾਈਚਾਰਾ ਵੀ ਸਿਮਰਨਜੀਤ ਮਾਨ ਦੇ ਹੱਕ ਵਿੱਚ ਨਾਅਰੇ ਮਾਰਨ ਲੱਗ ਪਿਆ। ਮਹੌਲ ਗਰਮ ਹੁੰਦਾ ਵੇਖ ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਨੂੰ ਧਰਨੇ ਵਾਲੀ ਜਗ੍ਹਾ ਜਾਣ ਦਿੱਤਾ ਗਿਆ।