ਪੰਜਾਬ ਦੇ ਠੇਕੇਦਾਰਾਂ ਨੇ ਆਪ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
ਮੋਹਾਲੀ, 14 ਜੂਨ – (ਪੰਜਾਬ ਡਾਇਰੀ) ਪੰਜਾਬ ਦੇ ਠੇਕੇਦਾਰਾਂ ਨੇ ਆਪ ਸਰਕਾਰ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ। ਪੰਜਾਬ ਸਰਕਾਰ ਦੀ ਨਵੀਂ ਐਕਸਾਇਜ ਪਾਲਿਸੀ ਤੋਂ ਨਾਖ਼ੁਸ਼ ਠੇਕੇਦਾਰਾਂ ਨੇ ਮੋਹਾਲੀ ਵਿਖੇ ਆਬਕਾਰੀ ਅਤੇ ਕਰ ਭਵਨ ਦੇ ਬਾਹਰ ਧਰਨਾ ਲਾ ਦਿੱਤਾ ਹੈ। ਠੇਕੇਦਾਰਾਂ ਨੇ ਐਕਸਾਈਜ਼ ਪਾਲਿਸੀ ‘ਚ ਖਾਮੀਆਂ ਗਿਣਾਉਂਦੇ ਹੋਏ ਪਾਲਿਸੀ ਰੱਦ ਕਰਨ ਦੀ ਮੰਗ ਕੀਤੀ।