Breaking News- ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਫ੍ਰੀ ਬਿਜਲੀ ਦੀ ਸਹੂਲਤ ‘ਚ ਅੜਚਨ ਪਾਉਣ ਦੇ ਲਈ ਮੋਦੀ ਸਰਕਾਰ ਕੋਝੀਆਂ ਹਰਕਤਾਂ ਕਰ ਰਹੀ – ਮਾਲਵਿੰਦਰ ਸਿੰਘ ਕੰਗ
ਚੰਡੀਗੜ੍ਹ, 8 ਫਰਵਰੀ – ਕੰਗ ਮਾਲਵਿੰਦਰ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਫ੍ਰੀ ਬਿਜਲੀ ਦੀ ਸਹੂਲਤ ‘ਚ ਅੜਚਨ ਪਾਉਣ ਦੇ ਲਈ ਮੋਦੀ ਸਰਕਾਰ ਕੋਝੀਆਂ ਹਰਕਤਾਂ ਕਰ ਰਹੀ ਹੈ। ਪੰਜਾਬ ‘ਚ ਸਿੱਧਾ ਕੋਲਾ ਰੇਲ ਦੀ ਥਾਂ ਮੁਦਰਾ ਪੋਰਟ ਰਾਹੀਂ ਮੰਗਵਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ, ਮੁਦਰਾ ਪੋਰਟ ਦਾ ਮਾਲਕ ਅਡਾਨੀ ਤੇ ਮੋਦੀ ਜੀ ਆਪਣੀ ਯਾਰੀ ਨਿਭਾ ਰਹੇ ਹਨ।
ਮੋਦੀ ਸਰਕਾਰ ਦੇ ਇਸ ਫ਼ਰਮਾਨ ਦੇ ਨਾਲ਼ ਪੰਜਾਬ ਸਰਕਾਰ ਨੂੰ ਕੋਲਾ ਮੰਗਵਾਉਣ ਦੇ ਲਈ 3 ਗੁਣਾ ਜ਼ਿਆਦਾ ਕੀਮਤ ਅਦਾ ਕਰਨੀ ਪਵੇਗੀ ਲੋਕ ਹਿੱਤਾਂ ‘ਚ ਕੰਮ ਕਰ ਰਹੀ ਮਾਨ ਸਰਕਾਰ ਦੇ ਕਾਰਜਾਂ ਵਿੱਚ ਮੋਦੀ ਸਰਕਾਰ ਵੱਲੋਂ ਰੁਕਾਵਟਾਂ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।