Breaking News- ਪੰਜਾਬ ਦੇ ਵਕੀਲਾਂ ਵੱਲੋਂ ਲਾਰੈਂਸ ਬਿਸ਼ਨੋਈ ਦਾ ਕੇਸ਼ ਲੜਨ ਤੋਂ ਇਨਕਾਰ, ਗੈਂਗਸਟਰ ਦੇ ਪਿਤਾ ਨੇ SC ਦਾ ਰੁਖ ਕੀਤਾ
ਚੰਡੀਗੜ੍ਹ, 27 ਜੂਨ – (ਪੰਜਾਬ ਡਾਇਰੀ) ਸਿੱਧੂ ਮੂਸੇਵਾਲਾ ਕਤਲਕਾਂਡ ਦੇ ਕਥਿਤ ‘ਮਾਸਟਰਮਾਈਂਡ’ ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਦਿੱਲੀ ਅਦਾਲਤ ਅਤੇ ਮਾਨਸਾ ਅਦਾਲਤ ਵੱਲੋਂ ਬਿਸ਼ਨੋਈ ਦੀ ਪੰਜਾਬ ਪੁਲਿਸ ਨੂੰ ਹਿਰਾਸਤ ਸਬੰਧੀ ਦਿੱਤੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਜਿਸ ਤੇ ਪਟੀਸ਼ਨਰ ਦੇ ਵਕੀਲ ਨੇ ਬੈਂਚ ਨੂੰ ਦੱਸਿਆ, “ਅਸੀਂ ਟਰਾਂਜ਼ਿਟ ਰਿਮਾਂਡ ਦੇ ਹੁਕਮ ਨੂੰ ਵੀ ਚੁਣੌਤੀ ਦੇ ਰਹੇ ਹਾਂ।
ਇਸ ‘ਤੇ ਬੈਂਚ ਨੇ ਪੁੱਛਿਆ ਕਿ ‘ਉਸ ‘ਤੇ ਪੰਜਾਬ ‘ਚ ਕਾਰਵਾਈ ਕਿਉਂ ਨਹੀਂ ਕੀਤੀ ਜਾ ਸਕਦੀ? ਉਨ੍ਹਾਂ ਅੱਗੇ ਕਿਹਾ ਜਦੋਂ ਕਤਲ ਮਾਨਸਾ ‘ਚ ਹੋਇਆ ਸੀ ਤਾਂ ਸੁਣਵਾਈ ਦਿੱਲੀ ‘ਚ ਕਿਉਂ ਹੋਵੇਗੀ? ਬੈਂਚ ਨੇ 11 ਜੁਲਾਈ ਨੂੰ ਕੇਸ ਦੀ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਹੈ, ਜਦੋਂ SC ਛੁੱਟੀਆਂ ਤੋਂ ਬਾਅਦ ਦੁਬਾਰਾ ਖੁੱਲ੍ਹਦਾ ਹੈ। ਪਿਤਾ ਅਨੁਸਾਰ ਲਾਰੈਂਸ ਨੂੰ ਪੰਜਾਬ ਦੀ ਮਾਨਸਾ ਅਦਾਲਤ ਵਿੱਚ ਵਕੀਲ ਨਹੀਂ ਮਿਲ ਰਿਹਾ ਹੈ ਉਸ ਦੇ ਪਿਤਾ ਨੇ ਇਹ ਵੀ ਮੰਗ ਕੀਤੀ ਕਿ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਹੋਣੀ ਚਾਹੀਦੀ ਹੈ