Breaking News- ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦਾ ਹਾਈਕੋਰਟ ਨੇ ਕੀਤਾ ਨਿਪਟਾਰਾ, ਡਿਟੇਲਡ ਆਰਡਰ 5 ਜੁਲਾਈ ਨੂੰ ਆਏਗਾ
ਚੰਡੀਗੜ੍ਹ, 4 ਜੁਲਾਈ – (ਪੰਜਾਬ ਡਾਇਰੀ) ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦਾ ਹਾਈਕੋਰਟ ਨੇ ਨਿਪਟਾਰਾ ਕਰ ਦਿੱਤਾ ਹੈ। ਇਸ ਸੰਬੰਧੀ ਡਿਟੇਲਡ ਆਰਡਰ 5 ਜੁਲਾਈ ਨੂੰ ਆਏਗਾ।
ਭਲਕੇ 5 ਜੁਲਾਈ ਨੂੰ ਡਿਟੇਲਡ ਹੁਕਮਾਂ ਵਿੱਚ ਪਤਾ ਚੱਲ ਜਾਵੇਗਾ ਕਿ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਕੀ ਕਿਹਾ ਹੈ। ਇਸ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਪੀ ਉਮਰਾਨੰਗਲ ਸਮੇਤ ਕਈ ਮੁਲਜ਼ਮਾਂ ਨੇ ਪਟੀਸ਼ਨ ਦਾਇਰ ਕੀਤੀ ਸੀ।
ਪਟੀਸ਼ਨ ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਐਸਆਈਟੀ ਦੀ ਜਾਂਚ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕਿਸੇ ਹੋਰ ਏਜੰਸੀ ਜਾਂ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਗਈ ਹੈ। ਮਾਮਲੇ ‘ਚ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਮਈ ਮਹੀਨੇ ‘ਚ ਫੈਸਲਾ ਸੁਰੱਖਿਅਤ ਰੱਖ ਲਿਆ ਸੀ।