Breaking News- ਬੰਬ ਧਮਾਕੇ ਨਾਲ ਚਰਚਿੱਤ ਰਹੇ ਰਿਪੁਦੁੱਮਨ ਸਿੰਘ ਮਲਿਕ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ
ਵਿਕਟੋਰੀਆ, 15 ਜੁਲਾਈ – (ਪੰਜਾਬ ਡਾਇਰੀ) ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਵੀਰਵਾਰ ਦੀ ਸਵੇਰ ਤਕਰੀਬਨ 9 ਵੱਜ ਕੇ ਕੁੱਝ ਮਿੰਟ ਉੱਪਰ 128 ਸਟਰੀਟ ਅਤੇ 82 ਐਵੇਨਿਊ ਵਿਖੇ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਕਨੇਡਾ ਦੇ ਉੱਘੇ ਸਿੱਖ ਵਪਾਰੀ ਅਤੇ ਏਅਰ ਇੰਡੀਆ ਬੰਬ ਧਮਾਕੇ (1985) ਨਾਲ ਚਰਚਿੱਤ ਰਹੇ ਰਿਪੁਦੁੱਮਨ ਸਿੰਘ ਮਲਿਕ ਦੀ ਕਨੇਡਾ ਦੇ ਸਰੀ ਸਹਿਰ ਵਿਖੇ ਗੋਲੀ ਮਾਰਕੇ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ।
ਸਰੀ, ਦੇ ਆਰ ਸੀ ਐਮ ਪੀ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਵੀਰਵਾਰ ਨੂੰ ਸਵੇਰੇ 9:26 ਵਜੇ, ਉਨ੍ਹਾਂ ਨੂੰ 128 ਸਟਰੀਟ ਦੇ 8200-ਬਲਾਕ ਵਿੱਚ ਗੋਲੀਬਾਰੀ ਦੀ ਰਿਪੋਰਟ ਮਿਲੀ । ਮੌਕੇ ਉੱਪਰ ਪੁੱਜੀ ਪੁਲਿਸ ਨੂੰ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਵਿਅਕਤੀ ਮਿਲਿਆ । ਉਸ ਵਿਅਕਤੀ ਨੂੰ ਹਾਜ਼ਰ ਅਧਿਕਾਰੀਆਂ ਦੁਆਰਾ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਪਰ ਜ਼ਖਮੀ ਵਿਅਕਤੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।